ਪੰਜਾਬ ਪੁਲਿਸ ਦੀ ਫੁਰਤੀ ਦੀ ਖੁੱਲ੍ਹੀ ਪੋਲ

8ਅੰਮ੍ਰਿਤਸਰ, 14 ਮਈ ( ਜਗਦੀਸ਼ ਬਾਮਬਾ ) ਪੰਜਾਬ ਪੁਲਿਸ ਦੀ ਫੁਰਤੀ ਦੀ ਪੋਲ ਖੁੱਲ੍ਹ ਗਈ ਹੈ। ਹੈਰਾਨੀ ਦੀ ਗੱਲ ਹੈ ਕਿ ਅੰਮ੍ਰਿਤਸਰ ਵਿੱਚ ਸੀਨੀਅਰ ਮੈਡੀਕਲ ਅਫਸਰ ਆਰ.ਐਸ. ਸੇਠੀ ਦੇ ਘਰ ਬੀਤੇ ਦਿਨੀਂ ਦੇਰ ਰਾਤ ਅੰਨ੍ਹੇਵਾਹ ਗੋਲੀਆਂ ਚਲਾਉਣ ਵਾਲੇ ਨੌਜਵਾਨਾਂ ਬਾਰੇ ਹਾਲੇ ਤੱਕ ਪੁਲਿਸ ਨੂੰ ਕੋਈ ਵੀ ਸੁਰਾਗ ਨਹੀਂ ਮਿਲ ਸਕਿਆ। ਪੁਲਿਸ ਫਿਲਹਾਲ ਇਲਾਕੇ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਇਕੱਠੀ ਕਰਨ ਵਿੱਚ ਲੱਗੀ ਹੋਈ ਹੈ। ਪੁਲਿਸ ਮੁਤਾਬਕ ਜਲਦ ਹੀ ਗੋਲੀਆਂ ਚਲਾਉਣ ਵਾਲਿਆਂ ਬਾਰੇ ਪਤਾ ਲਾ ਲਿਆ ਜਾਵੇਗਾ।ਅੰਮ੍ਰਿਤਸਰ ਦੇ ਥਾਣਾ ਛਾਉਣੀ ਦੇ ਇੰਚਾਰਜ ਸੁਖਜਿੰਦਰ ਸਿੰਘ ਮੁਤਾਬਕ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਈ ਅਹਿਮ ਪਹਿਲੂਆਂ ‘ਤੇ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਆਸਪਾਸ ਦੇ ਇਲਾਕੇ ਵਿੱਚ ਲੱਗੇ ਸਾਰੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਵੀ ਕਬਜ਼ੇ ਵਿੱਚ ਲਈ ਜਾ ਰਹੀ ਹੈ ਪਰ ਫਿਲਹਾਲ ਗੋਲੀਆਂ ਚਲਾਉਣ ਵਾਲਿਆਂ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਮਿਲ ਸਕੀ।ਉੱਧਰ, ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਪੁੱਜੀ ਫੋਰੈਂਸਿਕ ਟੀਮ ਵੱਲੋਂ ਮੌਕੇ ਤੋਂ ਲਏ ਗਏ ਨਮੂਨਿਆਂ ਦੀ ਵੀ ਜਾਂਚ ਕਰਕੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰ ਅੱਧੀ ਰਾਤ ਵੇਲੇ ਡਾਕਟਰ ਦੇ ਘਰ ਗੋਲੀਆਂ ਚਲਾਉਣ ਵਾਲੇ ਇਹ ਲੋਕ ਕੌਣ ਸਨ। ਡਾਕਟਰ ਆਰ.ਐਸ. ਸੇਠੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਇਸ ਲਈ ਜਲਦ ਤੋਂ ਜਲਦ ਜਾਂਚ ਕਰਕੇ ਉਨ੍ਹਾਂ ਲੋਕਾਂ ਬਾਰੇ ਪਤਾ ਲਾਇਆ ਜਾਣਾ ਚਾਹੀਦਾ ਹੈ ਕਿ ਉਹ ਲੋਕ ਕੌਣ ਹਨ ਤੇ ਉਨ੍ਹਾਂ ਦਾ ਡਾਕਟਰ ਤੇ ਗੋਲੀਆਂ ਚਲਾਉਣ ਦਾ ਅਸਲ ਮਕਸਦ ਕੀ ਸੀ।ਦਰਅਸਲ ਪਰਸੋਂ ਦੇਰ ਰਾਤ ਕੁਝ ਅਣਪਛਾਤੇ ਨੌਜਵਾਨਾਂ ਜਦੋਂ ਡਾਕਟਰ ਦੇ ਘਰ ਦੇ ਬਾਹਰ ਗੋਲੀਬਾਰੀ ਕੀਤੀ ਗਈ, ਉਸ ਵੇਲੇ ਡਾਕਟਰ ਆਪਣੇ ਪਰਿਵਾਰ ਨਾਲ ਘਰ ਵਿੱਚ ਸੌਂ ਰਿਹਾ ਸੀ। ਗੋਲੀਆਂ ਚਲਾਉਣ ਵਾਲੇ ਨੌਜਵਾਨਾਂ ਨੇ ਡਾਕਟਰ ਦੇ ਘਰ ਦੀਆਂ ਕੰਧਾਂ ਤੋਂ ਇਲਾਵਾ ਉਨ੍ਹਾਂ ਦੇ ਕਾਰ ਤੇ ਵੀ ਗੋਲੀਆਂ ਮਾਰੀਆਂ ਸਨ।

468 ad

Submit a Comment

Your email address will not be published. Required fields are marked *