ਪੰਜਾਬ ਪੁਲਸ ਨੇ ਤਾਂ ਹੱਦ ਈ ਕਰ ਤੀ!

ਜਲੰਧਰ-ਪੰਜਾਬ ਪੁਲਸ ਆਪਣੇ ਕਾਰਨਾਮਿਆਂ ਕਾਰਨ ਅਕਸਰ ਸੁਰਖੀਆਂ ‘ਚ ਰਹਿੰਦੀ ਹੈ ਪਰ ਪੰਜਾਬ ਪੁਲਸ ਨੇ ਇਸ ਵਾਰ ਇਨਸਾਨੀਅਤ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਅਤੇ ਇਕ ਨਾਬਾਲਗ ਨੂੰ ਆਪਣੇ ਜ਼ੁਲਮਾਂ ਦਾ ਸ਼ਿਕਾਰ ਬਣਾਇਆ। ਪ੍ਰਾਪਤ Bachaਜਾਣਕਾਰੀ ਮੁਤਾਬਕ ਸੋਮਵਾਰ ਨੂੰ ਰਾਮਾ ਮੰਡੀ ਥਾਣੇ ਦੀ ਪੁਲਸ ਨੇ ਇਕ ਨਾਬਾਲਗ ਨੂੰ ਕਾਬੂ ਕਰ ਲਿਆ ਅਤੇ ਨਿਯਮ ਅਨੁਸਾਰ ਉਸ ਨੂੰ ਤੁਰੰਤ ਅਦਾਲਤ ‘ਚ ਪੇਸ਼ ਕਰਕੇ ਹੁਸ਼ਿਆਰਪੁਰ ਦੇ ਬਾਲ ਸੁਧਾਰ ਘਰ ਭੇਜਿਆ ਜਾਣਾ ਸੀ ਪਰ ਪੁਲਸ ਨੇ ਸਾਰੀ ਰਾਤ ਨਾਬਾਲਗ ਨੂੰ ਆਪਣੀ ਕਸਟਡੀ ‘ਚ ਰੱਖਿਆ।
ਦੋਸ਼ ਹੈ ਕਿ ਉੱਥੇ ਪੁਲਸ ਨੇ ਨਾਬਾਲਗ ਨੂੰ ਕਰੰਟ ਲਗਾਉਣ ਤੋਂ ਇਲਾਵਾ ਉਸ ਦੇ ਮੂੰਹ ‘ਤੇ ਜੁੱਤੀਆਂ ਵੀ ਮਾਰੀਆਂ, ਜਿਸ ਕਾਰਨ ਉਸ ਦਾ ਸਰੀਰ ਸੁੱਜ ਗਿਆ। ਮੰਗਲਵਾਰ ਨੂੰ ਉਸ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ ਬਾਲਗ ਦੱਸਿਆ ਗਿਆ ਅਤੇ ਬਕਾਇਦਾ ਪੁਲਸ ਨੇ ਪੁੱਛਗਿੱਛ ਲਈ ਉਸ ਦਾ ਰਿਮਾਂਡ ਮੰਗਿਆ। ਅਦਾਲਤ ਨੇ ਪੁਲਸ ਟੀਮ ‘ਤੇ ਵਿਸ਼ਵਾਸ ਕਰਦੇ ਹੋਏ ਨਾਬਾਲਗ ਦਾ ਇਕ ਦਿਨ ਦਾ ਰਿਮਾਂਡ ਪੁਲਸ ਨੂੰ ਦੇ ਦਿੱਤਾ।
ਫਿਰ ਨਾਬਾਲਗ ਬੁੱਧਵਾਰ ਨੂੰ ਥਾਣੇ ‘ਚੋਂ ਅਚਾਨਕ ਗਾਇਬ ਹੋ ਗਿਆ, ਜਿਸ ਦੀ ਜਾਣਕਾਰੀ ਥਾਣੇ ਦੇ ਇੰਚਾਰਜ ਨੇ ਉਸ ਦੀ ਮਾਂ ਨੂੰ ਦਿੱਤੀ ਅਤੇ ਕਿਹਾ ਕਿ ਉਸ ਦਾ ਸਰੀਰ ਸੁੱਜਿਆ ਹੋਇਆ ਸੀ ਤਾਂ ਉਨ੍ਹਾਂ ਨੇ ਗਰਮ ਪਾਣੀ ਅਤੇ ਮੂਵ ਲਗਾ ਕੇ ਜਦੋਂ ਸੋਜ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨਾਬਾਲਗ ਫਰਾਰ ਹੋ ਗਿਆ, ਜਿਸ ਤੋਂ ਬਾਅਦ ਬਵਾਲ ਮਚ ਗਿਆ।
ਇਸ ਸਾਰੇ ਮਾਮਲੇ ਤੋਂ ਬਾਅਦ ਨਾਬਾਲਗ ਨੂੰ ਟਾਰਚਰ ਕਰਨ ਕਾਰਨ ਪੁਲਸ ਕਮਿਸ਼ਨਰ ਨੇ ਇਸ ਕੇਸ ‘ਚ ਥਾਣਾ ਇੰਚਾਰਜ ਅਤੇ ਮੁੰਸ਼ੀ ਨੂੰ ਮੁਅੱਤਲ ਕਰ ਦਿੱਤਾ ਅਤੇ ਉਨ੍ਹਾਂ ਦੇ ਖਿਲਾਫ ਅਪਰਾਧਿਕ ਕੇਸ ਵੀ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਸੰਬੰਧੀ ਮੰਨੇ-ਪ੍ਰਮੰਨੇ ਕ੍ਰਿਮੀਨਲ ਐਡਵੋਕੇਟ ਰਾਜੇਸ਼ ਸ਼ਰਮਾ ਦਾ ਕਹਿਣਾ ਹੈ ਕਿ ਜੇਕਰ ਕੋਈ ਨਾਬਾਲਗ ਅਪਰਾਧ ਕਰਦਾ ਹੈ ਤਾਂ ਉਸ ਨੂੰ ਤੁਰੰਤ ਅਦਾਲਤ ‘ਚ ਪੇਸ਼ ਕਰਕੇ ਬਾਲ ਸੁਧਾਰ ਘਰ ਭੇਜਣ ਦਾ ਨਿਯਮ ਸੁਪਰੀਮ ਕੋਰਟ ਨੇ ਬਣਾਇਆ ਹੈ ਅਤੇ ਜੇਕਰ ਪੁਲਸ ਨੇ ਨਾਬਾਲਗ ਨੂੰ ਬਾਲਗ ਦੱਸ ਕੇ ਰਿਮਾਂਡ ਲਿਆ ਹੈ ਤਾਂ ਇਹ ਅਦਾਲਤ ਨੂੰ ਗੁੰਮਰਾਹ ਕਰਨ ਦਾ ਮਾਮਲਾ ਹੈ।
ਇਸ ‘ਚ ਪੁਲਸ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਏ. ਡੀ. ਸੀ. ਪੀ. ਨਰੇਸ਼ ਡੋਗਰਾ ਦਾ ਕਹਿਣਾ ਹੈ ਕਿ ਅਸੀਂ ਖੁਦ ਜਾਂਚ ਕਰਾਂਗੇ ਕਿ ਨਾਬਾਲਗ ਦੀ ਉਮਰ ਕਿੰਨੀ ਸੀ। ਬੇਸ਼ੱਕ ਉਸ ਦੀ ਮਾਂ ਨੇ ਸਰਟੀਫਿਕੇਟ ਦਿਖਾਇਆ ਹੈ ਪਰ ਪੁਲਸ ਆਪਣੇ ਪੱਧਰ ‘ਤੇ ਜਾਂਚ ਕਰਕੇ ਨਗਰ ਨਿਗਮ ਜਾਂ ਹੋਰ ਸਥਾਨਾਂ ‘ਤੇ ਉਸ ਦੀ ਉਮਰ ਦਾ ਸਰਟੀਫਿਕੇ ਹਾਸਲ ਕਰੇਗੀ। ਜੇਕਰ ਉਹ ਉਮਰ ‘ਚ ਨਾਬਾਲਗ ਹੈ ਤਾਂ ਦੋਸ਼ੀ ਮੁਲਾਜ਼ਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

468 ad