ਪੰਜਾਬ ਪੁਲਸ ਦੀ ਹੈਵਾਨੀਅਤ, 13 ਸਾਲਾ ਬੱਚੇ ‘ਤੇ ਢਾਹਿਆ ਕਹਿਰ

ਜਲੰਧਰ—ਪੰਜਾਬ ਵਿਚ ਵੱਗਦੇ ਨਸ਼ਿਆਂ ਦੇ ਦਰਿਆ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਵੱਲੋਂ ਸ਼ੁਰੂ ਕੀਤੀ ਮੁਹਿੰਮ ਰਾਹੀਂ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਥਾਂ ‘ਤੇ ਬੇਦੋਸ਼ਿਆਂ ਨੂੰ ਤੰਗ ਕੀਤਾ ਜਾ ਰਿਹਾ ਹੈ। 
Bachaਮਾਮਲਾ ਮਹਿਤਪੁਰ ਥਾਣਾ ਖੇਤਰ ਦਾ ਹੈ, ਜਿੱਥੇ ਸ਼ੁੱਕਰਵਾਰ ਨੂੰ ਪੁਲਸ ਨੇ ਇਕ 13 ਸਾਲ ਦੇ ਬੱਚੇ ‘ਤੇ ਡਰੱਗ ਸਮੱਗਲਿੰਗ ਦੇ ਦੋਸ਼ ਲਗਾ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਨੂੰ ਥਾਣੇ ਲਿਜਾ ਕੇ ਤਸੀਹੇ ਦਿੱਤੇ, ਜਿਸ ਕਾਰਨ ਉਕਤ ਬੱਚਾ ਹਸਪਤਾਲ ਪਹੁੰਚ ਗਿਆ। ਬੱਚੇ ਦਾ ਪਿਤਾ ਪਹਿਲਾਂ ਤੋਂ ਹੀ ਜੇਲ੍ਹ ਵਿਚ ਸੀ। ਕਾਨੂੰਨ ਦੇ ਮੁਤਾਬਕ ਜੇਕਰ ਕਿਸੇ ਬੱਚੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਉਸ ਨੂੰ ਜੇਲ੍ਹ ਦੀ ਥਾਂ ਹੁਸ਼ਿਆਰਪੁਰ ਦੇ ਬਾਲ ਸੁਧਾਰ ਗ੍ਿਰਹ ਭੇਜਿਆ ਜਾਣਾ ਚਾਹੀਦਾ ਸੀ ਪਰ ਪੁਲਸ ਨੇ ਉਸ ਨੂੰ ਥਾਣੇ ਵਿਚ ਹੀ ਰੱਖਿਆ। ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਵਾਰ-ਵਾਰ ਗੁਜ਼ਾਰਿਸ਼ ਕੀਤੀ ਪਰ ਉਨ੍ਹਾਂ ਨੇ ਇਕ ਨਾ ਸੁਣੀ। 
ਬੱਚੇ ਦੀ ਚਾਚੀ ਨੇ ਮਹਿੰਦਰ ਕੌਰ ਨੇ ਇਸ ਦੀ ਸ਼ਿਕਾਇਤ ਹਾਈਕੋਰਟ ਵਿਚ ਕੀਤੀ ਅਤੇ ਇਸ ਤੋਂ ਬਾਅਦ ਕੋਰਟ ਦੇ ਹੁਕਮਾਂ ‘ਤੇ ਬੱਚੇ ਨੂੰ ਐਤਵਾਰ ਨੂੰ ਮੁਕਤ ਕਰਵਾਇਆ ਗਿਆ। ਬੱਚੇ ਨੂੰ ਜੇਲ੍ਹ ਵਿਚ ਕਾਫੀ ਕੁੱਟਿਆ ਗਿਆ ਸੀ। ਉਸ ਦੇ ਸਰੀਰ ‘ਤੇ ਸੱਟਾਂ ‘ਤੇ ਨਿਸ਼ਾਨ ਸਨ। ਬੱਚੇ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਨਕੋਦਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। 
ਸੂਚਨਾ ਮਿਲਣ ‘ਤੇ ਡੀ. ਐੱਸ. ਪੀ. ਨਕੋਦਰ ਕੁਲਵਿੰਦਰ ਸਿੰਘ ਬਿਸਲਾ ਅਤੇ ਸ਼ਾਹਕੋਟ ਦੇ ਐੱਸ. ਐੱਚ. ਓ. ਬੱਚੇ ਦਾ ਹਾਲ ਪਤਾ ਕਰਨ ਲਈ ਹਸਪਤਾਲ ਪਹੁੰਚੇ। ਪੁਲਸ ਨੇ ਬੱਚੇ ਦੇ ਐਕਸ-ਰੇ ਕਰਵਾ ਕੇ ਜਾਂਤ ਲਈ ਡਾ. ਪ੍ਰੀਤਪਾਲ ਨੂੰ ਭੇਜ ਦਿੱਤੇ ਹਨ। 

468 ad