ਪੰਜਾਬ ਪੁਲਸ ਦੀ ਦਹਿਸ਼ਤਗਰਦੀ ਲਈ ਸੁਖਬੀਰ ਜ਼ਿੰਮੇਵਾਰ : ਛੋਟੇਪੁਰ

5ਚੰਡੀਗੜ੍, 13 ਮਈ ( ਪੀਡੀ ਬੇਉਰੋ ) ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਪੁਲਸ ਦੀ ਕਾਰਜ ਪ੍ਰਣਾਲੀ ਲਈ ਗ੍ਰਹਿ ਮੰਤਰੀ ਸੁਖਬੀਰ ਬਾਦਲ ਨੂੰ ਜ਼ਿੰਮੇਵਾਰ ਦੱਸਦੇ ਹੋਏ ਉਨ੍ਹਾਂ ਤੋਂ ਅਸਤੀਫੇ ਦੀ ਮੰਗ ਕੀਤੀ ਹੈ।
‘ਆਪ’ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਬੀਤੇ ਦਿਨ ਗੱਲਬਾਤ ਕਰਦਿਆਂ ਕਿਹਾ ਕਿ ਕਾਨੂੰਨ ਵਿਵਸਥਾ ਨੂੰ ਲਾਗੂ ਕਰਨਾ ਪੰਜਾਬ ਪੁਲਸ ਦੀ ਜ਼ਿੰਮੇਵਾਰੀ ਹੈ ਪਰ ਜੇਕਰ ਪੁਲਸ ਲੋਕਾਂ ਵਿਚ ਡਰ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਲੱਗੇ ਤਾਂ ਇਸ ਦੇ ਲਈ ਸੁਖਬੀਰ ਸਿੰਘ ਬਾਦਲ ਜ਼ਿੰਮੇਵਾਰ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਪੁਲਸ ਦਾ ਇਕ ਵੱਡਾ ਭਾਗ ਪੂਰੀ ਤਰ੍ਹਾਂ ਬੇਕਾਬੂ ਹੋ ਚੁੱਕਾ ਹੈ।
ਛੋਟੇਪੁਰ ਨੇ ਬਰਨਾਲਾ ‘ਚ ਵਾਪਰੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਰਨਾਲਾ ਪੁਲਸ ਨੇ ਇਕ ਨੌਜਵਾਨ ‘ਤੇ ਇਸ ਤਰ੍ਹਾਂ ਜ਼ੁਲਮ ਕੀਤਾ ਕਿ ਉਹ ਜ਼ਹਿਰ ਖਾਣ ਲਈ ਮਜਬੂਰ ਹੋ ਗਿਆ। 15 ਦਿਨਾਂ ਵਿਚ ਇਸ ਤਰ੍ਹਾਂ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਮੋਹਾਲੀ ਪੁਲਸ ਨੇ ਇਕ ਨੌਜਵਾਨ ‘ਤੇ ਅੱਤਿਆਚਾਰ ਕੀਤਾ ਸੀ, ਜਿਸ ਦੀ ਲਾਸ਼ ਥਾਣੇ ਦੇ ਕੋਲੋਂ ਇਕ ਦਰਖਤ ਨਾਲ ਲਟਕਦੀ ਹੋਈ ਮਿਲੀ ਸੀ। ਉਸ ਤੋਂ ਇਲਾਵਾ ਫਿਰੋਜ਼ਪੁਰ ਵਿਚ ਵੀ ਨਸ਼ੇ ‘ਚ ਟੱਲੀ ਹੋਏ ਪੁਲਸ ਅਧਿਕਾਰੀ ਨੇ ਇਕ ਬਜ਼ੁਰਗ ਨੂੰ ਕੁੱਟ-ਕੁੱਟ ਕੇ ਲਹੂ-ਲੁਹਾਨ ਕਰ ਦਿੱਤਾ ਸੀ।

468 ad

Submit a Comment

Your email address will not be published. Required fields are marked *