ਪੰਜਾਬ ਪੁਲਸ ਖੁਦ ਹੀ ਉਡਾ ਰਹੀ ਕਾਨੂੰਨ ਦੀਆਂ ਧੱਜੀਆਂ

**ਮਾਮਲਾ ਲੁਧਿਆਣਾ ਪੁਲਸ ਕਮਿਸ਼ਨਰ ਦਫਤਰ ਦਾ**


ਲੁਧਿਆਣਾ-ਮਹਾਨਗਰ ਦੀ ਜਨਤਾ ਨੂੰ ਹਰ ਸਮੇਂ ਸੁਰੱਖਿਆ ਦੇਣ ਦਾ ਦਮ ਭਰਨ ਵਾਲੀ ਲੁਧਿਆਣਾ ਪੁਲਸ ਕਿਸ ਹੱਦ ਤਕ ਪੂਰੀ ਈਮਾਨਦਾਰੀ ਨਾਲ ਕਾਨੂੰਨ ਦਾ ਪਾਲਣ ਕਰਦੀ ਹੈ, ਇਸ ਦੀ ਮਿਸਾਲ ਲੁਧਿਆਣਾ ਪੁਲਸ ਕਮਿਸ਼ਨਰ ਦਫਤਰ ਕੈਂਪਸ ਦੀ ਪਾਰਕਿੰਗ ਵਿਚੋਂ ਤੁਹਾਨੂੰ ਮਿਲ ਸਕਦੀ ਹੈ। ਇਥੇ ਇਕ ਮੋਟਰਸਾਈਕਲ ਖੜ੍ਹਾ ਹੈ। ਇਸ ‘ਤੇ ਕੋਈ ਨੰਬਰ ਪਲੇਟ ਨਹੀਂ ਹੈ। ਹੈੱਡ ਲਾਈਟ ਦੇ ਉਪਰ ਪੁਲਸ ਦਾ ਇਕ ਸਟਿੱਕਰ ਲੱਗਾ ਹੋਇਆ ਹੈ। ਜਦ ਇਸ ਪ੍ਰਤੀਨਿਧੀ ਨੇ ਆਪਣੇ ਪੱਧਰ ‘ਤੇ ਇਸ ਮੋਟਰਸਾਈਕਲ ਬਾਰੇ ਵਿਚ ਖੋਜ ਕੀਤੀ ਤਾਂ ਪਤਾ ਚੱਲਿਆ ਕਿ ਇਹ ਮੋਟਰਸਾਈਕਲ ਕਿਸੇ ਆਮ ਵਿਅਕਤੀ ਦਾ ਨਹੀਂ ਹੈ, ਪੰਜਾਬ ਪੁਲਸ ਦੇ ਹੀ ਇਕ ਕਰਮਚਾਰੀ ਦਾ ਹੈ। ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਪੁਲਸ ਵਾਲਿਆਂ ਦੇ ਲਈ ਵਾਹਨ ‘ਤੇ ਨੰਬਰ ਪਲੇਟ ਲਗਾਉਣੀ ਜ਼ਰੂਰੀ ਨਹੀਂ ਹੈ। ਇਸ ਤੋਂ ਵੀ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਲੁਧਿਆਣਾ ਪੁਲਸ ਕਮਿਸ਼ਨਰ ਆਫਿਸ ਕੈਂਪਸ ਦੀ ਪਾਰਕਿੰਗ ਵਿਚ ਹੀ ਪੁਲਸ ਦਾ ਹੀ ਇਕ ਕਰਮਚਾਰੀ ਕਾਨੂੰਨ ਦੀ ਉਲੰਘਣਾ ਕਰਦਾ ਆ ਰਿਹਾ ਹੈ, ਜਦਕਿ ਆਮ ਵਿਅਕਤੀ ਦਾ ਤਾਂ ਪੁਲਸ ਛੋਟੀ ਜਿਹੀ ਗੱਲ ਨੂੰ ਲੈ ਕੇ ਹੀ ਚਲਾਨ ਕੱਟ ਕੇ ਹੱਥ ਫੜਾ ਦਿੰਦੀ ਹੈ। ਕੀ ਪੁਲਸ ਵਿਭਾਗ ਨੇ ਇਸ ਪੁਲਸ ਕਰਮਚਾਰੀ ਨੂੰ ਕਾਨੂੰਨ ਦੀਆਂ ਧੱਜੀਆਂ ਉਡਾਉਣ ਲਈ ਕੋਈ ਵਿਸ਼ੇਸ਼ ਤੌਰ ‘ਤੇ ਅਥਾਰਟੀ ਦਿੱਤੀ ਹੋਈ ਹੈ। ਇਸ ਪਾਰਕਿੰਗ ਸਥਾਨ ਦੀ ਸੁਰੱਖਿਆ ਲਈ ਤਾਇਨਾਤ ਕਰਮਚਾਰੀ ਵੀ ਅੱਖਾਂ ਬੰਦ ਕੇ ਆਪਣੀ ਡਿਊਟੀ ਵਜਾਉਂਦੇ ਨਜ਼ਰ ਆਉਂਦੇ ਹਨ। ਇਸ ਵੀ. ਵੀ. ਆਈ. ਪੀ. ਪਾਰਕਿੰਗ ਵਿਚ ਕਦੇ ਇਸ ਬਿਨਾਂ ਨੰਬਰ ਵਾਲੇ ਮੋਟਰਸਾਈਕਲ ਦੀ ਵਜ੍ਹਾ ਨਾਲ ਕੋਈ ਘਟਨਾ ਘਟ ਗਈ ਤਾਂ ਫਿਰ ਉਸ ਦੇ ਲਈ ਪੁਲਸ ਪ੍ਰਸ਼ਾਸਨ ਕਿਸ ਨੂੰ ਜ਼ਿੰਮੇਵਾਰ ਠਹਿਰਾਏਗਾ। 


ਕੀ ਕਹਿੰਦੇ ਹਨ ਡੀ. ਸੀ. ਪੀ. : ਲੁਧਿਆਣਾ ਦੇ ਡੀ. ਸੀ. ਪੀ. ਹਰਸ਼ ਕੁਮਾਰ ਬਾਂਸਲ ਨਾਲ ਜਦ ਇਸ ਗੰਭੀਰ ਵਿਸ਼ੇ ‘ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਅੱਜ ਹੀ ਮੀਡੀਆ ਦੇ ਜ਼ਰੀਏ ਇਹ ਮਾਮਲਾ ਉਨ੍ਹਾਂ ਦੇ ਨੋਟਿਸ ਵਿਚ ਆਇਆ ਹੈ। ਉਹ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਕਰਵਾਉਣਗੇ। ਕਾਨੂੰਨ ਸਾਰਿਆਂ ਲਈ ਇਕ ਹੀ ਬਰਾਬਰ ਹੈ, ਕਿਸੇ ਨੂੰ ਵੀ ਕਾਨੂੰਨ ਦੇ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ।

468 ad