‘ਪੰਜਾਬ ਦੇ 70 ਤੋਂ ਵਧ ਵਿਧਾਨ ਸਭਾ ਹਲਕਿਆਂ ਵਿਚ ‘ਆਪ’ ਦੀ ਚੜ੍ਹਤ’

ਨਾਭਾ- ਪਟਿਆਲਾ ਲੋਕ ਸਭਾ ਹਲਕਾ ਦੇ ਆਮ ਆਦਮੀ ਪਾਰਟੀ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਸ਼ਨੀਵਾਰ ਨੂੰ ਇੱਥੇ ਦਾਅਵਾ ਕੀਤਾ ਹੈ ਕਿ 13 ਲੋਕ ਸਭਾ ਹਲਕਿਆਂ ‘ਚ 7-8 Am Admiਹਲਕਿਆਂ ਅਤੇ ਵਿਧਾਨ ਸਭਾ ਪੋਲਿੰਗ ਦੌਰਾਨ ਹੋਈ ਚੜ੍ਹਤ ਨੇ ਵਿਰੋਧੀਆਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਲੰਮੇਂ ਅਰਸੇ ਤੋਂ ਦੇਸ਼ ਅਤੇ ਸੂਬੇ ਵਿਚ ਰਾਜ ਕਰ ਰਹੀਆਂ ਸਿਆਸੀ ਪਾਰਟੀਆਂ ਦੇ ਫਰੈਂਡਲੀ ਮੈਚ, ਕਥਿਤ ਪਰਿਵਾਰਵਾਦ, ਭ੍ਰਿਸ਼ਟਾਚਾਰ ਤੇ ਜੰਗਲ ਸ਼ਾਸਨ ਖਿਲਾਫ਼ ਆਮ ਲੋਕਾਂ ਵਿਚ ਜਾਗਰੂਕਤਾ ਪੈਦਾ ਹੋਈ ਜੋ ਪੋਲਿੰਗ ਸਮੇਂ ਕ੍ਰਾਂਤੀ ਬਣ ਗਈ ਹੈ। ਇਹ ਕ੍ਰਾਂਤੀ ਲੋਕਤੰਤਰ ਨੂੰ ਮਜਬੂਤ ਕਰੇਗੀ। ਉਨ੍ਹਾਂ ਨੇ ਕਿਹਾ ਕਿ ਮੇਰੇ ਉਪਰ ਹੋਇਆ ਹਮਲਾ ਬੁਖਲਾਹਟ ਦਾ ਹੀ ਨਤੀਜਾ ਹੈ, ਜਿਸ ਨੇ ਲੋਕਤੰਤਰ ਦਾ ਜਨਾਜਾ ਕੱਢ ਦਿੱਤਾ ਹੈ। ਪੁਲਸ ਵਲੋਂ ਤੁਰੰਤ ਹਮਲਾਵਰਾਂ ਖਿਲਾਫ਼ ਕਾਰਵਾਈ ਨਾ ਕਰਨਾ ਸ਼ਰਮਨਾਕ ਹੈ। ਇਸ ਮੌਕੇ ਪਰਮਜੀਤ ਸਿੰਘ ਰਾਜਗੜ੍ਹ, ਅਮਨ ਗਰਗ, ਦੇਵ ਰਾਜ, ਆਰ. ਐੱਸ. ਮੋਹਲ ਐਡਵੋਕੇਟ ਤੇ ਹੋਰ ਆਗੂ ਵੀ ਮੌਜੂਦ ਸਨ।

468 ad