ਪੰਜਾਬ ਦੇ ਸਿੱਖੋ, ਹੁਮ ਹੁਮਾ ਕੇ ਪੁੱਜੋ ਸਰਬੱਤ ਖਾਲਸਾ ਵਿੱਚ…ਮਨਵੀਰ ਸਿੰਘ

Manveer Singhਸਰਬੱਤ ਖਾਲਸਾ ਤੇ ਪਹੁੰਚੀ ਕਨੇਡੀਅਨ ਡੈਲੀਗੇਸ਼ਨ ਦੇ ਕੋਆਰਡੀਨੇਟਰ ਮਨਵੀਰ ਸਿੰਘ ਕੈਨੇਡਾ ਵਲੋਂ ਕੌਮੀ ਸਰਜ਼ਮੀਨ ਤੇ ਵਸਦੇ ਸਮੂਹ ਖਾਲਸਾ ਪਰਿਵਾਰ ਨੂੰ ਸਰਬੱਤ ਖਾਲਸਾ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਸਰਬੱਤ ਖਾਲਸਾ ਕੌਮ ਦੀ ਉਹ ਇਤਿਹਾਸਕ ਪਰੰਪਰਾ ਹੈ ਜਿਸ ਨਾਲ ਕੌਮ ਨੂੰ ਦਰਪੇਸ਼ ਹਰ ਚੁਣੌਤੀ ਦਾ ਮੂੰਹ ਤੋੜਵਾਂ ਜੁਆਬ ਦਿੱਤਾ ਗਿਆ ਏ । ਅੱਜ ਕੌਮ ਵਿਰੋਧੀ ਤਾਕਤਾਂ ਵੱਲੋਂ ਪੰਥ ਅਤੇ ਗ੍ਰੰਥ ਦੇ ਖਿਲਾਫ ਐਲਾਨੀ ਗਈ ਜੰਗ ਨੂੰ ਪਰਵਾਨ ਕਰਨ ਅਤੇ ਉਸਦਾ ਢੁਕਵੇਂ ਢੰਗ ਨਾਲ ਜਵਾਬ ਦੇਣ ਲਈ ਲਾਮਬੰਦ ਹੋਏ ਖਾਲਸਾ ਜੀ ਦਾ ਅੰਗ ਬਣਦਿਆਂ ਹੋਇਆਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ।
ਮਨਵੀਰ ਸਿੰਘ ਕੈਨੇਡਾ ਦੇ ਮਾਂਟਰੀਅਲ ਸ਼ਹਿਰ ਦਾ ਵਸਨੀਕ ਹੈ, ਨੇ ਇਸ ਮੌਕੇ ਭਾਵਨਾਤਮਿਕ ਹੁੰਦਿਆਂ ਕਿਹਾ ਕਿ ਕੌਮ ਉਪਰ ਜਦੋਂ ਵੀ ਭੀੜ ਦਾ ਸਮ੍ਹਾਂ ਆਉਂਦਾ ਹੈ ਤਾਂ ਕੌਮ ਸਿਰਜੋੜ ਕੇ ਬੈਠਦੀ ਹੈ। ਇਹੀ ਸਮ੍ਹਾਂ ਹੈ ਕਿ ਜਦੋਂ ਅਸੀਂ ਕੌਮ ਦੇ ਉਜਲੇ ਭਵਿੱਖ ਲਈ ਸੋਚ ਵਿਚਾਰ ਕਰਕੇ ਉਚੇਰੀ ਦਿਸ਼ਾ ਵੱਲ ਵੱਧਣ ਦੀਆਂ ਸਕੀਮਾਂ ਘੜਦੇ ਹਾਂ।

468 ad

Submit a Comment

Your email address will not be published. Required fields are marked *