ਪੰਜਾਬ ਦੇ ਸਿੱਖਾਂ ਨੂੰ ਕੈਨੇਡਾ ਦੇ ਸਿੱਖਾਂ ਵਲੋਂ ਸਰਬੱਤ ਖਾਲਸਾ ਵਿੱਚ ਵਹੀਰਾਂ ਘੱਤ ਕੇ ਸ਼ਾਮਲ ਹੋਣ ਦੀ ਅਪੀਲ

SADA-EXE-news
ਨਵੰਬਰ 7-2015:- ਪੰਜਾਬ ਭਰ ਦੀ ਸਿੱਖ ਸੰਗਤ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਹਰ ਦੁਰਪ੍ਰਚਾਰ ਨੂੰ ਨਕਾਰਾ ਕਰਦਿਆਂ 10 ਨਵੰਬਰ ਦਿਨ ਮੰਗਲਵਾਰ ਨੂੰ ਸਰਬੱਤ ਖਾਲਸਾ ਵਿੱਚ ਸ਼ਾਮਲ ਹੋਣ। ਇਹ ਸੁਨੇਹਾ ਸ਼੍ਰੋਮਣੀ ਅਕਾਲੀ ਦਲ (ਅ) ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਵਲੋਂ ਪੰਜਾਬ ਦੇ ਸਾਢੇ 12 ਹਜ਼ਾਰ ਪਿੰਡਾਂ ਦੇ ਸਮੂਹ ਲੋਕਾਂ ਲਈ ਹੈ ਕਿ ਪੰਜਾਬ ਅੰਦਰ ਬਾਦਲ ਸਰਕਾਰ ਦੀ ਬੁਰਛਾਗਰਦੀ ਨੂੰ ਨੱਥ ਪਾਉਣ ਲਈ ਸਰਬੱਤ ਖਾਲਸਾ ਦੀ ਸਫਲਤਾ ਜਰੂਰੀ ਹੈ। ਉਨਾਂ ਕਿਹਾ ਕਿ ਇਤਹਾਸ ਗਵਾਹ ਹੈ ਕਿ ਸਰਬੱਤ ਖਾਲਸਾ, ਸਮੇਂ ਦੀ ਸਰਕਾਰ ਵਿਰੁੱਧ ਇਨਕਲਾਬ ਦਾ ਉਹ ਪ੍ਰਮਾਣਿਕ ਰੂਪ ਹੈ ਜੋ ਪੰਥ ਨੂੰ ਵਿਰਾਸਤ ਵਿੱਚ ਨਸੀਬ ਹੋਇਆ ਹੈ। ਜੋ ਸਰਬੱਤ ਖਾਲਸਾ ਦਾ ਸਿਧਾਂਤ ਖਾਲਸੇ ਕੋਲ ਹੈ, ਅਜਿਹਾ ਕੋਈ ਵੀ ਸਿਧਾਂਤਕ ਜ਼ਰੀਆ ਕਿਸੇ ਹੋਰ ਕੌਮ ਕੋਲ ਨਹੀਂ ਹੈ। ਹੰਸਰਾ ਨੇ ਕਿਹਾ ਕਿ ਗੁਰੂ ਨੇ ਖਾਲਸੇ ਤੇ ਬਖਸ਼ਿਸ਼ ਕੀਤੀ ਹੈ ਕਿ ਜਦੋਂ ਵੀ ਪੰਥ ਉਪਰ ਕੋਈ ਭੀੜ ਦਾ ਸਮ੍ਹਾਂ ਬਣਿਆ ਹੈ, ਪੰਥ ਸਰਬੱਤ ਖਾਲਸਾ ਰਾਹੀਂ ਸਮੁੱਚੀ ਕੌਮ ਨੂੰ ਇੱਕ ਸੁਰ ਕਰਨ ਵਿੱਚ ਸਫਲ ਹੋਇਆ ਹੈ।
ਸੁਖਮਿੰਦਰ ਸਿੰਘ ਹੰਸਰਾ ਨੇ ਸਿੱਖ ਵਿਰੋਧੀ ਤਾਕਤਾਂ ਖਾਸ ਕਰਕੇ ਆਰ ਐਸ ਐਸ, ਜਿਸ ਨੇ ਸ਼ਰਾਰਤ ਕਰਦਿਆਂ ਸਰਬੱਤ ਖਾਲਸਾ ਦੀ ਸੁਪੋਰਟ ਦਾ ਐਲਾਨ ਕੀਤਾ ਹੈ, ਅਗਰ ਪੰਡਾਲ ਦੇ ਨੇੜੇ ਨਜ਼ਰ ਆਏ ਤਾਂ ਇਹ ਖਾਲਸੇ ਹੱਥੋਂ ਗਿੱਦੜ ਕੁੱਟ ਤੋਂ ਬੱਚ ਨਹੀਂ ਸਕਣਗੇ।
ਇਸ ਮੌਕੇ ਕੈਨੇਡਾ ਈਸਟ ਦੇ ਯੂਥ ਦੇ ਪ੍ਰਧਾਨ ਪਰਮਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਪੰਥ ਵਿਰੋਧੀ ਤਾਕਤਾਂ ਨੇ ਜਿਸ ਕਦਰ ਅੱਗ ਮਚਾਈ ਹੋਈ ਹੈ, ਇਸਦਾ ਜੁਆਬ ਦੇਣ ਲਈ ਸਰਬੱਤ ਖਾਲਸਾ ਸਮ੍ਹੇਂ ਦੀ ਲੋੜ ਸੀ। ਖਾਲਸੇ ਦੇ ਇਸ ਵਿਰਾਸਤੀ ਸਿਧਾਂਤ ਨੂੰ ਸੌ ਫੀਸਦੀ ਸਫਲ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਦੇ ਪ੍ਰਚਾਰ ਤੋਂ ਬੱਚਦਿਆਂ ਵਹੀਰਾਂ ਘੱਤ ਕੇ 10 ਨਵੰਬਰ ਨੂੰ ਸਮੁੱਚਾ ਪੰਜਾਬ ਚੱਬਾ ਪਿੰਡ ਨੇੜੇ ਅੰਮ੍ਰਿਤਸਰ ਪਹੁੰਚਣ ਦੀ ਕ੍ਰਿਪਾਲਤਾ ਕਰੇ।
ਕੈਨੇਡਾ ਈਸਟ ਦੇ ਸਕੱਤਰ ਜਗਦੇਵ ਸਿੰਘ ਤੂਰ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਅਤੇ ਹੋਰ ਸਰਕਾਰੀ ਏਜੰਸੀਆਂ ਵਲੋਂ ਲੋਕਾਂ ਵਿੱਚ ਭੰਬਲਭੂਸਾ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ, ਪਰ ਵਿਦੇਸ਼ੀ ਬੈਠਾ ਸਿੱਖ ਸ਼ੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੇ ਇਸ ਸਿੱਖ ਵਿਰੋਧੀ ਪ੍ਰਚਾਰ ਨੂੰ ਨਕਾਰਾ ਬਣਾ ਰਿਹਾ ਹੈ। ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਦੇਖਿਓ ਕਿਤੇ ਬਾਦਲਾਂ ਦੀਆਂ ਗੱਲਾਂ ਵਿੱਚ ਆ ਕੇ ਮੌਕਾ ਨਾ ਖੁੰਝਾ ਦਿਓ। ਕੌਮਾਂ ਨੂੰ ਮੌਕੇ ਵਾਰ ਵਾਰ ਨਹੀਂ ਮਿਲਦੇ। ਇਨ੍ਹਾਂ ਪੰਥ ਵਿਰੋਧੀ ਜਥੇਦਾਰਾਂ ਨੂੰ ਗੱਦੀ ਤੋਂ ਲਾਹ ਕੇ ਹੀ ਬਾਦਲ ਦਾ ਸਿੰਘਾਂਸਨ ਖਦੇੜਿਆ ਜਾ ਸਕਦਾ ਹੈ। ਹੁਣ ਸਮ੍ਹਾਂ ਹੈ ਘੌਲ੍ਹ ਨਾ ਕਰਿਓ, ਵਹੀਰਾਂ ਘੱਤ ਕੇ ਸਰਬੱਤ ਖਾਲਸਾ ਵਿੱਚ ਸ਼ਾਮਲ ਹੋਵੋ ਜੀ।

468 ad

Submit a Comment

Your email address will not be published. Required fields are marked *