ਪੰਜਾਬ ਦੇ ਕਾਂਗਰਸੀ ਨੇਤਾ ਰਾਜਬੰਤ ਸ਼ੇਰਗਿੱਲ ਦਾ ਕਤਲ

ਮੋਹਾਲੀ-ਮੋਹਾਲੀ ਦੇ ਸੈਕਟਰ-69 ਦੇ ਰਿਹਾਇਸ਼ੀ ਇਲਾਕੇ ‘ਚ ਬੁੱਧਵਾਰ ਨੂੰ ਇਕ ਲਾਵਾਰਿਸ ਖੜ੍ਹੀ ਕਾਰ ‘ਚੋਂ ਵੱਡੇ ਕਾਂਗਰਸੀ ਨੇਤਾ Murderਰਾਜਬੰਤ ਸ਼ੇਰਗਿੱਲ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਜਾਣਕਾਰੀ ਮੁਤਾਬਕ 37 ਸਾਲਾ ਰਾਜਬੰਤ ਸਿੰਘ ਖਰੜ ਦੇ ਰਹਿਣ ਵਾਲੇ ਸਨ। ਪਰਿਵਾਰ ਵਾਲਿਆਂ ਮੁਤਾਬਕ ਰਾਜਬੰਤ ਉਨ੍ਹਾਂ ਨੂੰ ਦਿੱਲੀ ਜਾਣ ਦਾ ਕਹਿ ਕੇ ਘਰੋਂ ਤਿੰਨ ਦਿਨ ਪਹਿਲਾਂ ਚਲੇ ਗਏ ਸਨ। ਬੁੱਧਵਾਰ ਨੂੰ ਉਨ੍ਹਾਂ ਦੀ ਲਾਸ਼ ਇਕ ਕਾਰ ‘ਚੋਂ ਬਰਾਮਦ ਕੀਤੀ ਗਈ। ਕਾਰ ‘ਚੋਂ ਪੁਲਸ ਨੂੰ ਪਰਸ ਅਤੇ ਤਸਵੀਰਾਂ ਵੀ ਮਿਲੀਆਂ ਹਨ, ਜੋ ਕਿਸੇ ਲੜਕੀ ਦੀਆਂ ਹਨ। ਇਸ ਲੜਕੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਜਿਸ ਜਗ੍ਹਾ ਤੋਂ ਸ਼ੇਰਗਿੱਲ ਦੀ ਲਾਸ਼ ਬਰਾਮਦ ਕੀਤੀ ਗਈ ਹੈ, ਉਸ ਦੇ ਨੇੜੇ ਹੀ ਉਕਤ ਲੜਕੀ ਦਾ ਘਰ ਹੈ। ਸ਼ੇਰਗਿੱਲ ਦੀ ਗਰਦਨ ਅਤੇ ਚਿਹਰੇ ‘ਤੇ ਸੱਟਾਂ ਦੇ ਕਈ ਨਿਸ਼ਾਨ ਹਨ ਅਤੇ ਲਾਸ਼ ਦੀ ਹਾਲਤ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਦੋ ਦਿਨ ਪੁਰਾਣੀ ਹੈ। ਰਾਜਵੰਤ ਸ਼ੇਰਗਿੱਲ ਆਪਣੇ ਪਿੱਛੇ ਪਤਨੀ ਤੋਂ ਇਲਾਵਾ 8 ਸਾਲਾਂ ਦਾ ਬੇਟਾ ਛੱਡ ਗਏ ਹਨ। ਫਿਲਹਾਲ ਪੁਲਸ ਉਨ੍ਹਾਂ ਦੇ ਕਤਲ ਦੀ ਗੁੱਥੀ ਸੁਲਝਾਉਣ ‘ਚ ਲੱਗੀ ਹੋਈ ਹੈ। ਜ਼ਿਕਰਯੋਗ ਹੈ ਕਿ ਸਾਲ 2012 ‘ਚ ਵੀ ਚਮਕੌਰ ਸਾਹਿਬ ‘ਚ ਸ਼ੇਰਗਿੱਲ ‘ਤੇ ਜਾਨਲੇਵਾ ਹਮਲਾ ਹੋਇਆ ਸੀ, ਜਿਸ ਤੋਂ ਬਾਅਦ ਪੀ. ਜੀ. ਆਈ. ਚੰਡੀਗੜ੍ਹ ਇਲਾਜ ਲਈ ਲਿਆਂਦਾ ਗਿਆ ਸੀ।

468 ad