ਪੰਜਾਬ ਦੀਆਂ ਮੁਟਿਆਰਾਂ ਵੀ ਮਾਰਨ ਲੱਗੀਆਂ ਡਾਕੇ !

6ਫਿਰੋਜ਼ਪੁਰ, 16 ਮਈ ( ਜਗਦੀਸ਼ ਬਾਮਬਾ ) ਪੰਜਾਬ ਦੀਆਂ ਮੁਟਿਆਰਾਂ ਵੀ ਡਾਕੇ ਮਾਰਨ ਲੱਗੀਆਂ ਹਨ। ਇਸ ਦੀ ਮਿਸਾਲ ਫਿਰੋਜ਼ਪੁਰ ਵਿੱਚ ਵੇਖਣ ਨੂੰ ਮਿਲੀ। ਇੱਥੇ ਬੇਖੌਫ ਲੜਕੀ ਆਪਣੇ ਸਾਥੀਆਂ ਨਾਲ ਕੁਝ ਮਿੰਟਾਂ ਵਿੱਚ ਹੀ 13 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਈ। ਇਸ ਘਟਨਾ ਦਾ ਖੁਲਾਸਾ ਸੀ.ਸੀ.ਟੀ.ਵੀ. ਵਿੱਚ ਕੈਦ ਫੁਟੇਜ਼ ਰਾਹੀਂ ਹੋਇਆ।
ਹਾਸਲ ਜਾਣਕਾਰੀ ਮੁਤਾਬਕ ਅਭਿਸ਼ੇਕ ਨਾਮੀ ਨੌਜਵਾਨ ਆੜ੍ਹਤ ਦੇ 13 ਲੱਖ ਰੁਪਏ ਕਾਰ ਵਿੱਚ ਰੱਖ ਕੇ ਘਰੋਂ ਮੋਬਾਈਲ ਲੈਣ ਚਲਾ ਗਿਆ। ਪਿੱਛੋਂ ਲੁਟੇਰੇ 13 ਲੱਖ ਰੁਪਏ ਲੈ ਕੇ ਫਰਾਰ ਹੋ ਗਏ। ਚਿੱਟੇ ਦਿਨ ਵਾਪਰੀ ਲੁੱਟ ਦੀ ਘਟਨਾ ਨਾਲ ਜਿੱਥੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ, ਉਥੇ ਪੁਲਿਸ ਲਈ ਵੀ ਇਹ ਮਾਮਲਾ ਵੰਗਾਰ ਬਣ ਗਿਆ। ਪੁਲਿਸ ਇਸ ਮਾਮਲੇ ਨੂੰ ਸੁਲਝਾਉਣ ਵਿੱਚ ਜੁੱਟੀ ਹੋਈ ਸੀ ਤਾਂ ਇੱਕ ਹੈਰਾਨ ਕਰ ਦੇਣ ਵਾਲਾ ਪੱਖ ਸਾਹਮਣੇ ਆਇਆ।
ਦਰਅਸਲ ਪੁਲਿਸ ਦੇ ਉਸ ਵੇਲੇ ਹੋਸ਼ ਉੱਡ ਗਏ ਜਦੋਂ ਸੀ.ਸੀ.ਟੀ.ਵੀ ਕੈਮਰਿਆਂ ਵਿੱਚ ਕੈਦ ਲੜਕੀ ਸ਼ਰੇਆਮ ਕਾਰ ਵਿੱਚੋਂ ਬੈਗ ਖੋਹ ਕੇ ਪੈਦਲ ਸੜਕ ਪਾਰ ਕਰਦਿਆਂ ਆਪਣੇ ਸਾਥੀਆਂ ਨਾਲ ਫਰਾਰ ਹੋ ਗਈ। ਉਂਝ, ਇਸ ਤੋਂ ਪਹਿਲਾਂ ਵੀ ਪੰਜਾਬ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਵਿੱਚ ਕੁੜੀਆਂ ਦੀ ਭੂਮਿਕਾ ਸਾਹਮਣੇ ਆਈ ਹੈ।
ਸੀ.ਸੀ.ਟੀ.ਵੀ ਕੈਮਰੇ ਦੇ ਫੂਟੇਜ ਦਿਖਾਉਂਦਿਆਂ ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਇਸ ਲੁੱਟ ਦੀ ਵਾਰਦਾਤ ਨੂੰ ਲੜਕੀ ਨੇ ਆਪਣੇ ਦੋ ਸਾਥੀਆਂ ਨਾਲ ਅੰਜਾਮ ਦਿੱਤਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਫੁਟੇਜ ਦੇ ਸਹਾਰੇ ਮੁਲਜ਼ਮਾਂ ਦੀ ਪਛਾਣ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

468 ad

Submit a Comment

Your email address will not be published. Required fields are marked *