ਪੰਜਾਬ ਦੀਆਂ ਚੋਣਾਂ ਜਿੱਤਣ ਲਈ ਕੇਜਰੀਵਾਲ ਛੱਡਣਗੇ ਸੀ.ਐਮ. ਅਹੁਦਾ

kejriwal-assemblyਨਵੀ ਦਿੱਲੀ 11 ਦਸੰਬਰ (ਏਜੰਸੀਆਂ): ਸਿਆਸੀ ਗਲਿਆਰਿਆਂ ਤੋਂ ਚੌਂਕਾਉਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਸੂਚਨਾ ਹੈ ਕਿ ਪੰਜਾਬ ਜਿੱਤਣ ਲਈ ਕੇਜਰੀਵਾਲ ਦਿੱਲੀ ਸੀਐਮ ਦਾ ਅਹੁਦਾ ਛੱਡ ਸਕਦੇ ਹਨ। ਉਨਾਂ ਦੀ ਥਾਂ ਮਨੀਸ਼ ਸਿਸੋਦੀਆ ਵਾਰਸ ਬਣ ਸਕਦੇ ਹਨ। ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਇਸ ਖ਼ਬਰ ਦਾ ਖੰਡਨ ਕੀਤਾ ਗਿਆ ਹੈ।ਅੰਗਰੇਜ਼ੀ ਅਖ਼ਬਾਰ ‘ਦ ਟੈਲੀਗ੍ਰਾਫ‘ ਮੁਤਾਬਕ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਪੰਜਾਬ ਦੀਆਂ ਚੋਣਾਂ ਜਿੱਤਣ ਲਈ ਵੱਡਾ ਕਦਮ ਚੁੱਕ ਸਕਦੇ ਹਨ। ਅਜਿਹੇ ਹੋਣ ‘ਤੇ ਕੇਜਰੀਵਾਲ ਆਪਣੇ ਭਰੋਸੇਯੋਗ ਮਨੀਸ਼ ਸਿਸੋਦੀਆਂ ਨੂੰ ਸੀਐਮ ਦੀ ਜ਼ਿੰਮੇਵਾਰੀ ਸੌਂਪ ਸਕਦੇ ਹਨ। ਪੰਜਾਬ ‘ਚ 2017 ‘ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਦਿੱਲੀ ਤੋਂ ਬਾਅਦ ਪੰਜਾਬ ਵਿੱਚ ਹੀ ਆਪ ਨੂੰ ਵੱਡੀ ਉਮੀਦ ਨਜ਼ਰ ਆ ਰਹੀ ਹੈ। ਇਸ ਲਈ ਪਾਰਟੀ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ। ਆਮ ਆਦਮੀ ਪਾਰਟੀ ਨੇ ਪੰਜਾਬ ‘ਚ ਹੁਣ ਤੋਂ ਹੀ ਮੁਹਿੰਮ ਵਿੱਢ ਦਿੱਤੀ ਹੈ ਪਰ ਪਾਰਟੀ ਕੋਲ ਕੋਈ ਵੱਡਾ ਚਿਹਰਾ ਨਹੀਂ ਜਿਸ ਨੂੰ ਕੈਪਟਨ ਤੇ ਬਾਦਲ ਦੇ ਮੁਕਾਬਲੇ ਉਭਾਰਿਆ ਜਾ ਸਕੇ। ਅਜਿਹੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਕੇਜਰੀਵਾਲ ਨੂੰ ਸਟਾਰ ਪ੍ਰਚਾਰਕ ਵਜੋਂ ਪੰਜਾਬ ਦੇ ਮੈਦਾਨ ਵਿੱਚ ਉਤਾਰ ਸਕਦੀ ਹੈ। ਕੇਜਰੀਵਾਲ ਪਹਿਲਾਂ ਹੀ ਦਿੱਲੀ ਵਾਂਗ ਪੰਜਾਬ ‘ਚ ਵੀ ਜਿੱਤ ਦੀ ਉਮੀਦ ਪ੍ਰਗਟਾ ਚੁੱਕੇ ਹਨ। ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਚਾਰ ਸਾਂਸਦ ਹਨ।

468 ad

Submit a Comment

Your email address will not be published. Required fields are marked *