ਪੰਜਾਬ ਦਾ ਬੱਚਾ ਬੱਚਾ ਬਾਦਲਾਂ ਖਿਲਾਫ ਡੱਟ ਜਾਵੇ, 23 ਨਵੰਬਰ ਦੀ ਬਠਿੰਡਾ ਰੈਲੀ ਨੂੰ ਫੇਲ ਕਰੋ

Harminder Singh Samana

Harminder Singh Samana

Pritam Singh Joganangal

Pritam Singh Joganangal

ਫਰੀਮਾਂਟ/ਕੈਲੇਫੋਰਨੀਆ (ਯੂ ਐਸ ਏ) ਸ੍ਰੀ ਅਕਾਲ ਤਖਤ ਸਾਹਿਬ ਤੋਂ ਆਈ ਅਪੀਲ ਨੂੰ ਸਿਰ ਮੱਥੇ ਸਵਿਕਾਰ ਕਰਦਿਆਂ 23 ਨਵੰਬਰ ਦਿਨ ਸੋਮਵਾਰ ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਸਮੁੱਚੇ ਪੰਜਾਬ ਵਾਸੀ ਮੁਕੰਮਲ ਹੁੰਗਾਰਾ ਦੇਣ। ਇਹ ਵਿਚਾਰ ਫਰੀਮਾਂਟ ਗੁਰਦੁਆਰਾ ਸਾਹਿਬ ਦੇ ਸਾਬਕਾ ਮੈਂਬਰ ਜਸਵਿੰਦਰ ਸਿੰਘ ਜੰਡੀ ਨੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਚਾਇਤ ਮੰਤਰੀ (ਜਿਸ ਨੂੰ ਜਾਨੀਆਂ ਕੁੱਟਣ ਕਾਰਣ ਜਗਤ ਪ੍ਰਸਿੱਧੀ ਮਿਲੀ ਹੋਈ ਹੈ) ਸਿਕੰਦਰ ਮਲੂਕਾ ਨੂੰ ਥੱਪੜ ਵੱਜਾ ਹੈ ਇਸੇ ਤਰ੍ਹਾਂ ਦਾ ਸਿਆਸੀ ਥੱਪੜ 23 ਨਵੰਬਰ ਨੂੰ ਸੁਖਬੀਰ ਬਾਦਲ ਦੇ ਵੱਜਣਾ ਜਰੂਰੀ ਹੈ ਤਾਂ ਕਿ ਇਨ੍ਹਾਂ ਦੇ ਹੰਕਾਰ ਦਾ ਕਿਲਾ ਢਹਿ ਢੇਰੀ ਹੋ ਸਕੇ।
ਇਸ ਮੌਕੇ ਪ੍ਰੀਤਮ ਸਿੰਘ ਜੋਗਾਨੰਗਲ ਨੇ ਜਰਨੈਲ ਸਿੰਘ ਵਲੋਂ ਮਲੂਕਾ ਨੂੰ ਦਿੱਤੀ ਖਾਲਸਾਈ ਪ੍ਰੰਪਰਾਵਾਂ ਅਨੁਸਾਰ ਸਜ਼ਾ ਨੂੰ ਸਮ੍ਹੇਂ ਅਨੁਸਾਰ ਢੁਕਵੀਂ ਕਾਰਵਾਈ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਦੇ ਸਮੂਹ ਲੋਕ ਇਨ੍ਹਾਂ ਬਾਦਲ ਦਲੀਆਂ ਨਾਲ ਮਿਲਵਰਤਣ ਸਮਾਪਤ ਕਰ ਦੇਣ। ਹੁਣ ਸਮ੍ਹਾਂ ਹੈ ਕਿ

Jaswinder Singh Jandi

Jaswinder Singh Jandi

23 ਨਵੰਬਰ ਨੂੰ ਪੰਜਾਬ ਬੰਦ ਅਤੇ ਬਾਦਲਾ ਦੀ ਰੈਲੀ ਨੂੰ ਫਲਾਪ ਕਰਕੇ ਖਾਲਸਾ ਪੰਥ ਦੇ ਜਿੱਤ ਦੇ ਝੰਡੇ ਗੱਡ ਦੇਈਏ। ਜੋਗਾਨੰਗਲ ਨੇ ਕਿਹਾ ਕਿ ਇਸ ਸ਼ਨਿਚਰਵਾਰ ਨੂੰ ਕੈਲੇਫੋਰਨੀਆਂ ਦੇ ਸਮੂਹ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਦੀ ਮੀਟਿੰਗ ਹੋ ਰਹੀ ਹੈ ਜਿਥੇ ਪੰਜਾਬ ਦੇ ਲੋਕਾਂ ਦੀ ਪਿੱਠ ਤੇ ਖੜੇ ਹੋਣ ਅਤੇ ਸੁਖਬੀਰ ਬਾਦਲ ਨੂੰ ਇਹ ਸੰਦੇਸ਼ ਦੇਣ, ਕਿ ਹੁਣ ਸਿੱਖ ਤੇਰੀਆਂ ਗਿੱਦੜ ਭਵਕੀਆਂ ਤੋਂ ਡਰਦੇ ਨਹੀਂ, ਮੁੱਦਿਆਂ ਤੇ ਵਿਚਾਰਾਂ ਹੋਣਗੀਆਂ।
ਟੁਲੇਰੀ ਕੈਲੇਫੋਰਨੀਆਂ ਤੋਂ ਭਾਈ ਤਰਸੇਮ ਸਿੰਘ ਨੇ ਕਿਹਾ ਕਿ ਕੌਮਾਂ ਘਟਨਾਵਾਂ ਮੌਕੇ ਕਰਵਟ ਲੈਂਦੀਆਂ ਹਨ। ਅੱਜ ਪੰਜਾਬ ਅੰਦਰ ਬਾਦਲਾਂ ਦੇ ਸਿਤਾਰੇ ਗਰਦਸ਼ ਵਿੱਚ ਹਨ, ਇਨ੍ਹਾਂ ਨੂੰ ਨੇਸਤੋ ਨਬੂਤ ਕਰਨ ਲਈ ਪੰਜਾਬ ਦੇ ਲੋਕ ਇੱਕ ਵਾਰੀ ਫੇਰ ਪੰਥਕ ਆਗੂਆਂ ਦੇ ਹੱਥ ਮਜਬੂਤ ਕਰਨ ਅਤੇ ਬਾਦਲ ਦਲੀਆਂ ਨੂੰ ਟੈਂਟ ਛੱਡ ਕੇ ਭੱਜਣ ਲਈ ਮਜਬੂਰ ਕਰ ਦੇਣ।
ਰੇਡੀਓ ਵਾਇਸ ਆਫ ਖਾਲਸਾ ਦੇ ਹੋਸਟ ਭਾਈ ਹਰਮਿੰਦਰ ਸਿੰਘ ਸਮਾਣਾ ਨੇ ਅਕਾਲੀਆਂ ਦੀ ਯੂਥ ਬ੍ਰਿਗੇਡ ਦੇ ਉਸ ਬਿਆਨ ਕਿ “ਪ੍ਰਦਰਸ਼ਨਕਾਰੀ ਜਿਥੇ ਮਿਲਦੇ ਹਨ ਢਾਹ ਲਇਓ” ਦਾ ਸਖਤ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਇਸ ਸਰਕਾਰ ਦੀ ਨਲਾਇਕੀ ਪੰਜਾਨ ਅੰਦਰ ਖਾਨਾਜੰਗੀ ਪੈਦਾ ਕਰਨ ਤੇ ਤੁਲੀ ਹੋਈ ਹੈ। ਅਜਿਹੇ ਫੈਸਲਿਆਂ ਨਾਲ ਪੰਜਾਬ ਅੰਦਰ “ਸਿਵਲ ਵਾਰ” ਲੱਗ ਸਕਦੀ ਹੈ,

Bhai Tarsem Singh

Bhai Tarsem Singh

ਜੋ ਸਮੁੱਚੇ ਪੰਜਾਬ ਲਈ ਘਾਤਕ ਹੋਵੇਗੀ।
ਅਮਰੀਕਾ ਦੇ ਹਰ ਇਲਾਕੇ ਵਿਚੋਂ ਇਹ ਆਵਾਜ਼ ਉੱਠ ਰਹੀ ਹੈ ਕਿ ਪੰਜਾਬ ਦੀ ਹਾਕਮ ਧਿਰ ਹੁਣ ਜ਼ੁਲਮ ਕਰਨ ਤੇ ਤੁੱਲੀ ਹੋਈ ਹੈ ਜੋ ਇਹੀ ਸੰਕੇਤ ਦਿੰਦੀ ਹੈ ਕਿ ਬਾਦਲਾਂ ਦੇ ਰਾਜਨ ਦਾ ਅੰਤ ਆ ਗਿਆ ਹੈ।
ਜਾਰੀ ਕਰਤਾ;
(ਅਮਰੀਕਾ) ਭਾਈ ਜਸਵਿੰਦਰ ਸਿੰਘ ਜੰਡੀ, ਭਾਈ ਪ੍ਰੀਤਮ ਸਿੰਘ ਜੋਗਾਨੰਗਲ, ਭਾਈ ਸੁਖਦੇਵ ਸਿੰਘ ਬੈਨੀਵਾਲ, ਭਾਈ ਹਰਮਿੰਦਰ ਸਿੰਘ ਸਮਾਣਾ, ਭਾਈ ਬਲਜੀਤ ਸਿੰਘ, ਭਾਈ ਦਲਜੀਤ ਸਿੰਘ, ਭਾਈ ਅਨਿੰਦਰਪਾਲ ਸਿੰਘ ਬੱਬੂ, ਭਾਈ ਗੁਰਮੀਤ ਸਿੰਘ ਖਾਲਸਾ, ਭਾਈ ਰਾਮ ਸਿੰਘ, ਤਰਸੇਮ ਸਿੰਘ ਖਾਲਸਾ ਹਰਮਿੰਦਰਪਾਲ ਸਿੰਘ, ਈਸ਼ਰ ਸਿੰਘ, ਭਜਨ ਸਿੰਘ ਭਿੰਡਰ, ਦਵਿੰਦਰ ਸਿੰਘ, ਦਰਸ਼ਨ ਸਿੰਘ, ਹਰਦੀਪ ਸਿੰਘ, ਰਵਿੰਦਰ ਸਿੰਘ ਕਾਹਲੋਂ ਅਤੇ ਲਖਬੀਰ ਸਿੰਘ ਪਟਵਾਰੀ

468 ad

Submit a Comment

Your email address will not be published. Required fields are marked *