‘ਪੰਜਾਬ ਦਾ ਨਹੀਂ, ਬਾਦਲ ਪਰਿਵਾਰ ਦਾ ਵਿਕਾਸ ਹੋ ਰਿਹੈ’

ਤਲਵੰਡੀ ਸਾਬੋ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤੁਲਨਾ ਮੁਗਲ ਸਮਰਾਟ ਔਰੰਗਜੇਬ ਨਾਲ Bajwaਕੀਤੀ ਹੈ, ਜਿਸ ਦੀ ਹਕੂਮਤ ਲੋਕਾਂ ਨੂੰ ਦਬਾਉਂਦੀ ਤੇ ਅੱਤਿਆਚਾਰ ਕਰਦੀ ਸੀ। ਕਾਂਗਰਸ ਪ੍ਰਧਾਨ ਅੱਜ ਤੀਜੇ ਦਿਨ ਹਲਕਾ ਤਲਵੰਡੀ ਸਾਬੋ ਵਿਖੇ ਚੋਣ ਪ੍ਰਚਾਰ ਦੌਰਾਨ ਵੱਖ-ਵੱਖ ਪਿੰਡਾਂ ‘ਚ ਸੰਬੋਧਨ ਕਰ ਰਹੇ ਹਨ। ਕਾਂਗਰਸ ਪ੍ਰਧਾਨ ਨੇ ਪਿੰਡ ਜੀਵਨ ਸਿੰਘ ਵਾਲਾ, ਚੱਠੇਵਾਲਾ, ਭਾਗੀ ਵਾਂਦਰ, ਮਾਹੀ ਨੰਗਲ, ਲਾਲੇਆਣਾ ਵਿਚ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਬਾਦਲ ਨੂੰ ਸੂਬੇ ਵਿਚ ਹਾਲੇ ਹੀ ਦੇ ਸਮੇਂ ਦੇ ਸੂਬੇ ਦੇ ਸਭ ਤੋਂ ਮਾੜੇ ਪ੍ਰਸ਼ਾਸਕ ਵਜੋਂ ਜਾਣੇ ਜਾਣਗੇ, ਜਿਥੇ ਵਿਰੋਧੀ ਵਿਚਾਰਾਂ ਲਈ ਕੋਈ ਜਗ੍ਹਾ ਨਹੀਂ ਹੈ। ਉਨ੍ਹਾਂ ਨੂੰ ਇਸ ਦੀ ਕੀਮਤ ਅਦਾ ਕਰਨੀ ਪਵੇਗੀ ।
ਬਾਜਵਾ ਨੇ ਕਿਹਾ ਕਿ ਪੰਜਾਬ ਦੇ ਸਮੂਚੇ ਕਾਰੋਬਾਰ ਭਾਵੇਂ ਉਹ ਟਰਾਂਸਪੋਟਰ ਹੋਵੇ ਜਾਂ ਰੇਤਾ ਬਜਰੀ ਤੇ ਬਾਦਲ ਅਤੇ ਮਜੀਠੀਆ ਪਰਿਵਾਰ ਦਾ ਕਬਜ਼ਾ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਆਗੂ ਵਿਕਾਸ ਦੀ ਗੱਲ ਕਰ ਰਹੇ ਹਨ ਪੰਜਾਬ ਦਾ ਵਿਕਾਸ ਹੋਇਆ ਹੋਵੇ ਜਾਂ ਨਾ ਪਰ ਬਾਦਲ ਅਤੇ ਮਜੀਠੀਆ ਪਰਿਵਾਰ ਦਾ ਵਿਕਾਸ ਜ਼ਰੂਰ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਆਗੂਆਂ ਨੇ ਪੰਜਾਬ ਦੀ ਸੂਰਵੀਰਾਂ ਦੀ ਧਰਤੀ ਨੂੰ ਅਮਲੀਆਂ ਦੀ ਧਰਤੀ ਬਣਾ ਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂ ਕੀ ਨਗਰੀ ਅਖਵਾਉਂਦੇ ਤਲਵੰਡੀ ਸਾਬੋ ਦੇ 90 ਫੀਸਦੀ ਨੌਜਵਾਨਾਂ ਦੇ ਸਿਰਾਂ ‘ਤੇ ਦਸਤਾਰਾਂ ਨਹੀਂ ਹਨ। ਜਿਸ ਦੀ ਜਿੰਮੇਵਾਰ ਬਾਦਲ ਦੇ ਪ੍ਰਭਾਵ ਵਾਲੀ ਸ਼੍ਰੋਮਣੀ ਕਮੇਟੀ ਹੈ। ਉਨ੍ਹਾਂ ਨੇ ਕਿਹਾ ਕਿ ਵੋਟਾਂ ਹਾਸਲ ਕਰਨ ਲਈ ਬਾਦਲ ਹਮੇਸ਼ਾਂ ਹੀ ਪੰਥ ਨੂੰ ਕਾਂਗਰਸ ਤੋਂ ਖਤਰਾ ਦੱਸਦੇ ਹਨ ਪਰ ਸੱਚੀ ਗੱਲ ਇਹ ਹੈ ਕਿ ਪੰਥ ਨੂੰ ਖਤਰਾ ਕਾਂਗਰਸ ਤੋਂ ਨਹੀਂ ਅਕਾਲੀ ਦਲ ਤੋਂ ਹੀ ਹੈ। ਉਨ੍ਹਾਂ ਨੇ ਚੋਣਾਂ ਦੌਰਾਨ ਇਕ ਵੀ ਵਾਅਦਾ ਨਾ ਪੂਰਾ ਕਰਨ ਵਾਲੇ ਬਾਦਲਾਂ ਦੀ ਨਿੰਦਾ ਕੀਤੀ, ਜਿਹੜੀ ਸਰਕਾਰ ਬੇਰੁਜ਼ਗਾਰੀ ਭੱਤੇ ਤੇ ਡਾਟਾ ਕਾਰਡਾਂ ਸਮੇਤ ਲੈਪਟਾਪਾਂ ਦੇ ਵਾਅਦੇ ਤੋਂ ਪਿੱਛੇ ਹੱਟ ਗਈ ਹੈ। ਸਰਕਾਰ ਨੇ ਲੈਪਟਾਪ ਦੇਣ ਦੀ ਬਜਾਏ ਸਸਤੇ ਟੈਬਲੇਟ ਦੇਣ ਦਾ ਪ੍ਰਸਤਾਵ ਦਿੱਤਾ, ਪਰ ਹੁਣ ਉਹ ਵਾਅਦਾ ਵੀ ਅਟਕ ਗਿਆ ਹੈ ।
ਉਨ੍ਹਾਂ ਨੇ ਅਕਾਲੀ ਦਲ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ‘ਤੇ ਭਗੋੜਾ ਤੇ ਮੌਕਾਪ੍ਰਸਤ ਹੋਣ ਦਾ ਦੋਸ਼ ਲਗਾਇਆ, ਜਿਹੜਾ ਨਿੱਜੀ ਹਿੱਤਾਂ ਖਾਤਰ ਕਾਂਗਰਸ ਨੂੰ ਛੱਡ ਗਿਆ, ਜਿਸ ਕੋਲ ਕੋਈ ਟਿੱਪਣੀ ਨਹੀਂ ਸੀ। ਲੋਕ ਉਹ ਰਿਜੈਕਟ ਕਰਕੇ ਜਵਾਬ ਦੇਣਗੇ । ਉਨ੍ਹਾਂ ਨੇ ਦਾਅਵਾ ਕੀਤਾ ਕਿ ਕਾਂਗਰਸ ਉਮੀਦਵਾਰ ਜੱਸੀ ਵੱਡੇ ਅੰਤਰ ਨਾਲ ਜਿੱਤ ਦਰਜ ਕਰਨਗੇ, ਕਿਉਂਕਿ ਲੋਕ ਮੌਕਾਪ੍ਰਸਤਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਹਨ।

468 ad