ਪੰਜਾਬ ‘ਚ ਵੀ ਕਾਂਗਰਸ ‘ਤੇ ਭਾਰੀ ਪਈ ‘ਆਪ’

ਜਲੰਧਰ-2013 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦਿੱਲੀ ਦੀ ਸੱਤਾ ਤੋਂ ਕਾਂਗਰਸ ਨੂੰ ਬੇਦਖਲ ਕਰਨ ਵਾਲੀ ‘ਆਮ ਆਦਮੀ ਪਾਰਟੀ’ ਲੋਕ Am Admiਸਭਾ ਚੋਣਾਂ ਦੌਰਾਨ ਪੰਜਾਬ ‘ਚ ਵੀ ਕਾਂਗਰਸ ‘ਤੇ ਭਾਰੀ ਪਈ ਹੈ। ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਇਨ੍ਹਾਂ ਚੋਣਾਂ ‘ਚ ਪੰਜਾਬ ‘ਚ 24.5 ਫੀਸਦੀ ਵੋਟ ਮਿਲਿਆ ਹੈ। ਇਨ੍ਹਾਂ ‘ਚੋਂ ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਵੋਟ ‘ਚ 12.23 ਫੀਸਦੀ ਦੀ ਸੇਂਧਮਾਰੀ ਕੀਤੀ ਹੈ, ਜਦੋਂ ਕਿ ਅਕਾਲੀ ਦਲ ਦੇ ਵੋਟ ਬੈਂਕ ‘ਚ ਆਮ ਆਦਮੀ ਪਾਰਟੀ ਨੇ 7.45 ਫੀਸਦੀ ਵੋਟ ਦੀ ਸੇਂਧ ਲਗਾਈ। ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਵੋਟ ਬੈਂਕ ‘ਚੋਂ ਵੀ ਆਮ ਆਦਮੀ ਪਾਰਟੀ ਨੇ 1.55 ਫੀਸਦੀ ਵੋਟ ਹਾਸਲ ਕੀਤੇ। ਆਮ ਆਦਮੀ ਪਾਰਟੀ ਨੂੰ 5 ਵਜੇ ਤੱਕ ਦੇ ਰੁਝਾਨਾਂ ‘ਚ ਪੰਜਾਬ ‘ਚ 33,68,932 ਵੋਟ ਮਿਲੇ, ਜੋ ਕਿ ਕੁੱਲ ਵੋਟਾਂ ਦਾ 24.5 ਫੀਸਦੀ ਬਣਦਾ ਹੈ।
ਪਟਿਆਲਾ, ਫਰੀਦਕੋਟ, ਫਤਿਹਗੜ੍ਹ ਸਾਹਿਬ ਅਤੇ ਸੰਗਰੂਰ ਸੀਟਾਂ ‘ਤੇ ਪਾਰਟੀ ਦੇ ਉਮੀਦਵਾਰ ਭਾਰੀ ਲੀਡ ਹਾਸਲ ਕਰਕੇ ਜੇਤੂ ਰਹੇ। ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਸੂਬੇ ‘ਚ ਕਾਂਗਰਸ ਨੂੰ 45.23 ਫੀਸਦੀ ਵੋਟ ਮਿਲੇ ਸਨ, ਜਦੋਂ ਕਿ ਇਨ੍ਹਾਂ ਚੋਣਾਂ ਦੌਰਾਨ ਇਹ ਵੋਟ ਘਟ ਕੇ 33 ਫੀਸਦੀ ਰਹਿ ਗਏ। ਇਸੇ ਤਰੀਕੇ ਅਕਾਲੀ ਦਲ ਨੇ ਪਿਛਲੀਆਂ ਲੋਕ ਸਭਾ ਚੋਣਾਂ ‘ਚ 33.85 ਫੀਸਦੀ ਵੋਟ ਹਾਸਲ ਕੀਤੇ ਸਨ, ਜਦੋਂ ਕਿ ਇਨ੍ਹਾਂ ਚੋਣਾਂ ਦੌਰਾਨ ਇਹ ਵੋਟ ਘਟ ਕੇ 26.4 ਫੀਸਦੀ ਰਹਿ ਗਏ। ਇਸੇ ਤਰੀਕੇ ਭਾਰਤੀ ਜਨਤਾ ਪਾਰਟੀ ਨੇ ਵੀ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ 06 ਫੀਸਦੀ ਵੋਟ ਹਾਸਲ ਕੀਤੇ ਸਨ, ਜੋ ਕਿ ਇਨ੍ਹਾਂ ਚੋਣਾਂ ਦੌਰਾਨ ਘਟ ਕੇ 8.5 ਫੀਸਦੀ ਰਹਿ ਗਏ ਹਨ। ਇਸ ਤਰੀਕੇ ਆਮ ਆਦਮੀ ਪਾਰਟੀ ਨੇ ਬਸਪਾ ਦੇ ਵੋਟ ਬੈਂਕ ‘ਚ ਵੀ ਕੁਝ ਸੇਂਧਮਾਰੀ ਕੀਤੀ ਹੈ।

468 ad