ਪੰਜਾਬ ਅੰਦਰ ਕਰਜ਼ੇ ਦੇ ਬੋਝ ਥੱਲੇ ਦਬੇ ਕਿਸਾਨਾਂ ਦੀ ਖੁਦਕੁਸ਼ੀ ਦੇ ਮਾਮਲਿਆਂ ‘ਚ ਹੋ ਰਿਹੈ ਵਾਧਾ

Burden_of_Debt

ਪੰਜਾਬ ‘ਚ ਕਰਜ਼ੇ ਕਾਰਨ ਖੁਦਕੁਸ਼ੀਆਂ ਦੇ ਮਾਮਲੇ 1997 ਤੋਂ ਬਾਦਸਤੁਰ ਜਾਰੀ ਹਨ 1997-2003 ‘ਚ ਕਾਟਨ ਬੈਲਟ ‘ਚ ਫ਼ਸਲ ਖ਼ਰਾਬ ਹੋਈ ਸੀ ਇਸ ਇਲਾਕੇ ‘ਚ ਉਦੋਂ ਕਿਸਾਨਾਂ ਦੀ ਖੁਦਕੁਸ਼ੀ ਦੇ ਮਾਮਲੇ ਜ਼ਿਆਦਾ ਦੇਖਣ ਨੂੰ ਮਿਲੇ ਭਾਰਤੀ ਕਿਸਾਨ ਯੂਨੀਅਨ ਨੇ 2004 ‘ਚ ਪੰਜਾਬ ਦੇ 300 ਪਿੰਡਾਂ ਦਾ ਸਰਵੇਖ਼ਣ ਕੀਤਾ ਸੀ ਇਸ ‘ਚ 3000 ਕਿਸਾਨਾਂ ਦੀ ਖੁਦਕੁਸ਼ੀ ਦਾ ਅੰਕੜਾ ਸਾਹਮਣੇ ਆਇਆ ਸੀ
ਯੂਨੀਅਨ ਦੇ ਦਾਅਵੇ ਅਨੁਸਾਰ 1990 ਤੋਂ 2013 ਦੇ ਵਿਚਕਾਰ ਸਵਾ ਲੱਖ ਕਿਸਾਨਾਂ ਅਤੇ ਮਜ਼ਦੂਰਾਂ ਨੇ ਖੁਦਕੁਸ਼ੀ ਕਰ ਲਈ ਸੀ, ਜਦੋਂਕਿ ਸਰਕਾਰ ਦੇ ਹੁਕਮ ‘ਤੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਅਤੇ ਗੁਰੂਨਾਨਕ ਯੂਨੀਵਰਸਿਟੀ ਦੇ ਸਾਂਝੇ ਸਰਵੇਖਣ ਅਨੁਸਾਰ 2000 ਤੋਂ 2010 ਤੱਕ ਪੇਂਡੂ ਇਲਾਕਿਆਂ ‘ਚ 6926 ਕਿਸਾਨਾਂ ਅਤੇ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਹੈ ਇਨ੍ਹਾਂ ‘ਚੋਂ ਕਰੀਬ 4800 ਮਾਮਲਿਆਂ ‘ਚ ਖੁਦਕੁਸ਼ੀ ਦਾ ਕਾਰਨ ਕਰਜ਼ ਸੀ ਸਾਲ 2010 ਦੇ ਬਾਅਦ ਤੋਂ ਖੁਦਕੁਸ਼ੀ ਦੇ ਮਾਮਲਿਆਂ ਦਾ ਸਰਵੇਖ਼ਣ ਹੋਣਾ ਅਜੇ ਬਾਕੀ ਹੈ  ਇਸੇ ਤਰ੍ਹਾਂ ਦੀ ਇੱਕ 26 ਫਰਵਰੀ 2009 ਨੂੰ ਖੁਦਕੁਸ਼ੀ ਕਰਨ ਵਾਲੇ ਕਿਸਾਨ ਦੀ ਵਿਧਵਾ ਅਮਰਜੀਤ ਕੌਰ ਨੇ ਦੁੱਖ ਜਾਹਰ ਕਰਦਿਆਂ ਦੱਸਿਆ ਕਿ ਆੜ੍ਹਤੀਆ ਆ ਕੇ ਟਿਊਬਵੈਲ ਦੇ ਬੋਰ ਲਈ ਲਏ ਕਰਜੇ ਦੀ ਅਦਾਇਗੀ ਬਾਰੇ ਕਹਿ ਕੇ ਗਿਆ ਸੀ, ਇਸ ਤੋਂ ਬਾਅਦ ਬਲਵਿੰਦਰ ਖੇਤਰ ਚਲਾ ਗਿਆ ਤੇ ਉਥੇ ਉਸ ਨੇ ਸਪਰੇਅ ਪੀ ਲਈ
ਇਹ ਕਿਸਾਨ ਪਰਿਵਾਰ ਸੰਗਰੂਰ ‘ਚ ਮੂਣਕ ਇਲਾਕੇ ਦੇ ਪਿੰਡ ਚੋਟੀਆਂ ਦਾ ਵਸਨੀਕ ਹੈ ਅੰਦਾਨਾ ਬਲਾਕ ਦਾ ਉਹੋ ਪਿੰਡ ਜਿੱਥੇ ਇਸੇ ਸਾਲ ਅੱਠ ਕਿਸਾਨਾਂ ਅਤੇ ਖੇਤਰ ਮਜ਼ਦੂਰਾਂ ਨੇ ਕਰਜ਼ੇ ਦੇ ਬੋਝ ਹੇਠ ਖੁਦਕੁਸ਼ੀ ਕੀਤੀ ਹੈ ਪਿਛਲੇ 20 ਸਾਲ ‘ਚ ਖੁਦਕੁਸ਼ੀ ਦਾ ਇਹ ਅੰਕੜਾ 63 ਤੱਕ ਚਲਾ ਗਿਆ ਹੈ ਇਨ੍ਹਾਂ ‘ਚੋਂ 55 ਲੋਕਾਂ ਦੀ ਮੌਤ ਦੇ ਪਿੱਛੇ ਕਰਜਾ ਹੀ ਕਾਰਨ ਸੀ, ਇਸ ਦੀ ਤਸਦੀਕ ਗ੍ਰਾਮ ਪੰਚਾਇਤ ਨੈ ਆਪਣੇ ਐਫ਼ੇਡੈਵਿਟ ‘ਚ ਕੀਤੀ ਹੈ ਪੰਜ ਲੱਖ ਰੁਪਏ ਦੇ ਕਰਜੇ ਕਾਰਨ ਬਲਵਿੰਦਰ ਨੇ ਖੁਦਕੁਸ਼ੀ ਕੀਤੀ ਸੀ, ਕਰਜ਼ਾ ਅੱਜ ਵੀ ਖੜਿਆ ਹੈ, ਬਸ ਵਿਆਜ਼ ਹੀ ਕਟ ਰਿਹਾ ਹੈ ਜ਼ਮੀਨ ਵੀ ਘਰ ਬਾਰ ਚਲਾਉਣ ਲਈ ਕੌਡੀਆਂ ਦੇ ਭਾਅ ਵੇਚਣੀ ਪੈ ਰਹੀ ਹੈ 36 ਸਾਲ ਦੇ ਬਲਵਿੰਦਰ ਦੇ ਭਰਾ ਨੇ ਵੀ ਇੱਕ ਸਾਲ ਪਹਿਲਾਂ ਸਪਰੇਅ ਪੀ ਕੇ ਖੁਦਕੁਸ਼ੀ ਕਰ ਲਈ ਸੀ
ਉਨ੍ਹਾਂ ਦੀ ਪਤਨੀ ਅਤੇ ਲੜਕੀ ਹੁਣ ਅਮਰਜੀਤ ਨਾਲ ਹੀ ਰਹਿ ਰਹੀ ਹੈ ਇਲਾਕੇ ਦੇ ਸਾਬਕਾ ਵਿਧਾਇਕ ਅਤੇ ਮੂਵਮੈਂਟ ਅਗੇਂਸਟ ਸਟੇਟ ਰਿਪਰੈਸ਼ਨ ਦੇ ਬਾਨੀ ਇੰਦਰਜੀਤ ਸਿੰਘ ਜੇਜੀ ਦੱਸਦੇ ਹਨ ਕਿ ਸੰਗਰੂਰ ਜ਼ਿਲ੍ਹੇ ‘ਚ ਵੀ ਸੁਨਾਮ, ਲਹਿਰਾਗਾਗਾ, ਮੂਣਕ ਸਬ ਡਵੀਜ਼ਨ ਕਿਸਾਨ ਅਤੇ ਖ਼ੇਤ ਮਜ਼ਦੂਰ ਦੀ ਖੁਦਕੁਸ਼ੀ ਨਾਲ ਸਭ ਤੋਂ ਵੱਧ ਪ੍ਰਭਾਵਤ ਹੈ ਉਹ ਕਹਿੰਦੇ ਹਨ ਕਿ ਪੁਲਿਸ ਕਹਿੰਦੀ ਹੈ ਕਿ ਪਿਛਲੇ ਪੰਜ ਸਾਲ ‘ਚ ਸੱਤ ਖੁਦਕੁਸ਼ੀਆਂ ਹੋਈਆਂ ਹਨ, ਜਦੋਂਕਿ ਕਿਸਾਨ ਕਮਿਸ਼ਨ ਕਹਿੰਦੇ ਹੈ ਕਿ ਸਾਲ ਭਰ ‘ਚ 6000 ਖੁਦਕੁਸ਼ੀਆਂ ਹੁੰਦੀਆਂ ਹਨ ਸਿੱਧੇ ਸੱਤ ਤੋਂ ਛੇ ਹਜ਼ਾਰ ਦੇ ਵਿਚਕਾਰ ਦਾ ਵਕਫ਼ਾ ਕਿੰਨਾ ਵੱਡਾ ਹੈ, ਤੇ ਹੁਣ ਸਰਕਾਰ ਮੁਆਵਜ਼ੇ ਦੇ ਪੈਸੇ ਦੇ ਰਹੀ ਹੈ, ਜਿਹੜੇ ਹੁਣ ਸਾਹੂਕਾਰਾਂ ਕੋਲ ਹੀ ਜਾਣਗੇ
ਚੰਗਾ ਹੁੰਦਾ ਕਿ ਸਰਕਾਰ ਪੈਨਸ਼ਨ ਲਗਾ ਦਿੰਦੀ ਤਾਂ ਕਿਸਾਨ ਦਾ ਪਰਿਵਾਰ ਬਚ ਜਾਂਦਾ ਇੱਕ ਹੋਰ ਕਿਸਾਨ ਜਿਸ ਨੇ ਨੌਕਰੀ ਛੱਡ ਕੇ ਖੇਤੀਬਾੜੀ ਕੀਤੀ ਸੀ, ਪਰ ਕਰਜ ਨੇ ਉਨ੍ਹਾਂ ਨੂੰ ਮਜ਼ਦੂਰ ਬਣਾ ਦਿੱਤਾ ਪਿਛਲੇ ਸਾਲ 10 ਮਈ ਨੂੰ ਕ੍ਰਿਸ਼ਨ ਸਿੰਘ (45) ਨੇ ਆੜ੍ਹਤੀਏ ਦਾ ਪੰਜ ਲੱਖ ਦਾ ਕਰਜਾ ਦੇਣ ਤੋਂ ਅਸਮਰਥ ਹੋ ਕੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਆੜ੍ਹਤੀਆਂ ਦਾ ਨੈਟਵਰਕ ਕਾਫ਼ੀ ਵੱਡਾ ਹੈ ਫ਼ਸਲ ਦੀ ਮਾਰਕੀਟਿੰਗ ਅਤੇ ਕਿਸਾਨ ਨੂੰ ਅਦਾਇਗੀ ਆੜ੍ਹਤੀਏ ਰਾਹੀਂ ਹੁੰਦੀ ਹੈ ਆੜ੍ਹਤੀਆ ਉਦੋਂ ਅਦਾਇਗੀ ਕਰਦਾ ਹੈ ਜਦੋਂ ਉਹ ਉਸ ਦਾ ਕਰਜ਼ਾ ਅਦਾ ਕਰ ਦਿੰਦਾ ਹੈ
ਜੇਕਰ ਫ਼ਸਲ ਦੀ ਮਰਕੀਟਿੰਗ ਸਹਿਕਾਰੀ ਵਿਵਸਥਾ ਰਹੀਂ ਹੋਵੇ ਤਾਂ ਹੀ ਕਿਸਾਨ ਨੂੰ ਇਸ ਮੱਕੜ ਜਾਲ ‘ਚੋਂ ਕੱਢਿਆ ਜਾ ਸਕਦਾ ਹੈ ਸਰਵੇਖਥ ਦੇ ਮੈਂਬਰ ਪੀ.ਏ.ਯੂ. ਦੇ ਪ੍ਰੋਫ਼ੈਸਰ ਸੁਖ਼ਪਾਲ ਸਿੰਘ ਅਨੁਸਾਰ ਪੰਜਾਬ ਦੇ ਪੇਂਡੂ ਇਲਾਕਿਆਂ ‘ਚ ਉਨ੍ਹਾਂ ਦੇ ਅੰਦਾਜ਼ੇ ਅਨੁਸਾਰ 35,000 ਕਰੋੜ ਰੁਪਏ ਦਾ ਕਰਜ਼ਾ ਹੈ ਇਸ ‘ਚੋਂ ਕਰੀਬ 38 ਫ਼ੀਸਦੀ ਗ਼ੈਰ ਸੰਸਥਾਗਤ ਕਰਜ਼ ਹੈ ਉਸ ‘ਚ ਆੜ੍ਹਤੀਏ ਹੀ ਜ਼ਿਆਦਾ ਹਨ, ਪਰ ਕਿਸਾਨਾਂ ‘ਤੇ ਕਰਜ ਆੜ੍ਹਤੀਆਂ ਦਾ ਸੀ ਇਸ ਦਾ ਕਾਰਨ ਫ਼ਸਲ ਦੀ ਪੇਮੈਂਟ ਆੜ੍ਹਤੀਆਂ ਰਹੀਂ ਹੋਣਾ ਹੈ
ਜਿਸ ਦੀ ਵਿਆਜ਼ ਦਰ 18 ਤੋਂ 30 ਫ਼ੀਸੀਦੀ ਤੱਕ ਹੈ ਸਰਕਾਰ ਨੇ ਪਿਛਲੇ ਸਾਲ 4800 ਕਰੋੜ ਦੀ ਬਿਜਲੀ ਸਬਸਿਡੀ, 1000 ਕਰੋੜ ਦੀ ਰਸਾÎਇਣ ਸਬਸਿਡੀ ਅਤੇ 700 ਕਰੋੜ ਰੁਪਏ ਦੀ ਸਿੰਜਾਈ ਸਬਸਿਡੀ ਦਿੱਤੀ ਮੁਸ਼ਕਿਲ ਇਹ ਹੈ ਕਿ ਇਸ ਦਾ ਵੱਡਾ ਹਿੱਸਾ ਸੱਤ-ਅੱਠ ਏਕੜ ਵਾਲੇ ਕਿਸਾਨਾਂ ਨੂੰ ਚਲਿਆ ਜਾਂਦਾ ਹੈ ਛੋਟੇ ਕਿਸਾਨਾਂ ਨੂੰ ਸਬਸਿਡੀ ਦਾ ਲਾਭ ਨਹੀਂ ਮਿਲਦਾ ਪਿੰਡ ਚੋਟੀਆਂ ਦੇ ਸਰਪੰਚ ਭਾਨ ਸਿੰਘ ਕਹਿੰਦੇ ਹਨ ਕਿ ਸਰਕਾਰ ਨੇ ਕਦੇ ਵੀ ਉਨ੍ਹਾਂ ਤੋਂ ਜਾਣਕਾਰੀ ਨਹੀਂ ਮੰਗੀ ਕਿ ਆਖ਼ਰ ਲੋਕ ਕਿਉਂ ਖੁਦਕੁਸ਼ੀ ਕਰ ਰਹੇ ਹਨ? ਉਨ੍ਹਾਂ ਕਿਹਾ ਕਿ ਸਰਕਾਰਾਂ ਵੋਟਾਂ ਲੈ ਜਾਂਦੀਆਂ ਹਨ ਪਰ ਪੁੱਛਦਾ ਕੋਈ ਨਹੀਂ ਸਭ ਦਾਅਵੇ ਕਰਦੇ ਹਨ ਅਸੀਂ ਇਹ ਕਰਾਂਗੇ ਅਸੀਂ ਉਹ ਕਰਾਂਗੇ ਕਰਦਾ ਕੋਈ ਕੁੱਝ ਨਹੀਂ

468 ad