ਪੰਜਾਬ ਅੰਦਰ ਅਕਾਲੀ-ਬੀਜੇਪੀ ਗੱਠਜੋੜ ਅਤੇ ਕਾਂਗਰਸ ਦੀ ਲੁਕਣਮੀਚੀ ਦੱਸਦੀ ਹੈ ਕਿ ਇਨ੍ਹਾਂ ਨੂੰ 1989 ਵਾਲਾ ਮਹੌਲ ਦਿੱਸਣ ਲੱਗ ਪਿਆ

Canada-PRਫਤਹਿਗੜ ਸਾਹਿਬ/ਟਰਾਂਟੋ:- ਸਰਬੱਤ ਖਾਲਸਾ 2015 ਦੌਰਾਨ ਆਏ ਖਾਲਸਾਈ ਊਭਾਰ ਨੇ ਪੰਜਾਬ ਦੀਆਂ ਦੋਵੇਂ ਰਾਜਨੀਤਕ ਜਮਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਆਪਣਾ ਅੰਤ ਵੇਖਦਿਆਂ ਇਨ੍ਹਾਂ ਦੋਵੇਂ ਪਾਰਟੀਆਂ ਨੇ ਇੱਕ ਦੂਜੇ ਨੂੰ ਪ੍ਰਮੋਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋæ ਮੁਹਿੰਦਰਪਾਲ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਸਾਂਝੇ ਤੌਰ ਤੇ ਦਿੱਤੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਵਿੱਚ ਲੰਮੇ ਸਮ੍ਹੇਂ ਤੋਂ “ਊੱਤਰ ਕਾਟੋ ਮੈਂ ਚੜਾਂ” ਵਾਲੀ ਖੇਡ ਖੇਡੀ ਜਾ ਰਹੀ ਹੈ ਜਿਸ ਨੂੰ ਮੂਲ ਰੂਪ ਤੇ ਭਾਰਤ ਦੀਆਂ ਖੁਫੀਆਂ ਏਜੰਸੀਆਂ ਵਲੋਂ ਇੱਕ ਸਕ੍ਰਿਪਟ ਦੇ ਰੂਪ ਵਿੱਚ ਤਿਆਰ ਕੀਤਾ ਜਾਂਦਾ ਹੈ। ਇਸ ਸਿਆਸੀ ਖੇਡ ਨੂੰ ਸਮਝਣ ਲਈ ਪੰਜਾਬ ਅੰਦਰ ਅਕਾਲੀ ਦਲ ਬਾਦਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੀਆਂ ਰਾਜਨੀਤਕ ਗਤੀਆਂ ਵਿਧੀਆਂ ਦਾ ਮੁਲਾਂਕਣ ਕਰਨਾ ਜਰੂਰੀ ਹੈ।
ਦੋਵੇਂ ਆਗੂਆਂ ਨੇ ਟੈਲੀਫੋਨ ਰਾਹੀਂ ਵਿਚਾਰ ਕਰਦਿਆਂ ਇਨ੍ਹਾਂ ਦੋਵੇਂ ਰਾਜਨੀਤਕ ਪਾਰਟੀਆਂ ਦੀ ਬਿਆਨਬਾਜ਼ੀ ਅਤੇ ਜ਼ਮੀਨੀ ਹਕੂਕਤ ਨੂੰ ਗਹਿਰਾਈ ਵਿੱਚ ਜਾ ਕੇ ਵਿਚਾਰਿਆਂ ਤਾਂ ਇਹੀ ਗੱਲ ਸਾਹਮਣੇ ਆਉਂਦੀ ਹੈ ਕਿ ਪੰਜਾਬ ਅੰਦਰ 1989 ਵਾਲਾ ਸਿਆਸੀ ਮਹੌਲ ਕਾਇਮ ਹੋ ਚੁੱਕਾ ਹੈ। ਸੰਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਉਪਰ ਫੌਜੀ ਹਮਲਾ, ਉਪਰੰਤ ਸਿੱਖਾਂ ਦੀ ਲਗਾਤਾਰ ਨਸਲਕੁਸ਼ੀ ਨੇ 1989 ਦੀਆਂ ਆਮ ਚੋਣਾਂ ਵਿੱਚ ਇਨ੍ਹਾਂ ਸਰਕਾਰੀ ਦਲਾਲਾਂ ਨੂੰ ਘਰਾਂ ਦੀਆਂ ਚਾਰ ਦੀਵਾਰੀਆਂ ਤੱਕ ਸੀਮਤ ਕਰ ਦਿੱਤਾ ਸੀ। ਪੰਜਾਬ ਦੇ ਅਜੋਕੇ ਹਾਲਾਤਾਂ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਇਹ ਗੱਲ ਸਾਹਮਣੇ ਆਊਂਦੀ ਹੈ ਕਿ ਇਹ ਦੋਵੇਂ ਪਾਰਟੀਆਂ ਨੂੰ ਸਮਝ ਪੈ ਗਈ ਹੈ ਕਿ ਪੰਜਾਬ ਅੰਦਰ 1989 ਵਾਲਾ ਮਹੌਲ ਬਣ ਚੁੱਕਾ ਹੈ।  ਪੰਜਾਬ ਦੀ ਹਾਕਮ ਜਮਾਤ ਨੂੰ ਪੰਜਾਬ ਦੀਆਂ ਗਲੀਆਂ ਦੀ ਰੌਣਕ ਨਸੀਬ ਨਹੀਂ ਹੈ। ਇਸੇ ਸੰਦਰਭ ਵਿੱਚ ਭਾਰਤ ਦੀਆਂ ਖੁਫੀਆਂ ਏਜੰਸੀਆਂ ਦੀ ਵਿਉਂਤ ਅਨੁਸਾਰ ਪੰਜਾਬ ਅੰਦਰ ਦੋਵੇਂ ਪਾਰਟੀਆਂ ਵਲੋਂ ਇੱਕ ਦੂਸਰੇ ਨੂੰ ਪ੍ਰਮੋਟ ਕਰਨ ਦੀ ਕਵਾਇਦ ਸ਼ੁਰੂ ਕੀਤੀ ਹੋਈ ਹੈ।
ਇੱਕ ਬਠਿੰਡੇ ਰੈਲੀ ਕਰਨ ਲਈ ਦਮਗਜੇ ਮਾਰ ਰਿਹਾ ਹੈ ਅਤੇ ਦੂਸਰਾ ਪਟਿਆਲੇ ਰੈਲੀ ਕਰਕੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਪੰਜਾਬ ਅੰਦਰ ਸਿਰਫ ਦੋ ਸਿਆਸੀ ਪਾਰਟੀਆਂ ਹੀ ਮੈਦਾਨ ਵਿੱਚ ਹਨ। ਧਿਆਨ ਗੋਚਰੇ ਹੈ ਕਿ ਕਾਂਗਰਸ ਅਤੇ ਅਕਾਲੀਆਂ ਦੀ ਬਿਆਨਬਾਜ਼ੀ ਇਕ ਦੂਸਰੇ ਨੂੰ ਪ੍ਰਮੋਟ ਕਰਨ ਤੱਕ ਸੀਮਤ ਹੈ। ਉਹ ਪੰਜਾਬ ਅੰਦਰ 10 ਨਵੰਬਰ 2015 ਨੂੰ ਇੱਕ ਸ਼ਕਤੀਸ਼ਾਲੀ ਧਿਰ ਵਜੋਂ ਉਭਰੀ ਪੰਥਕ ਧਿਰ ਨੂੰ ਇੰਝ ਨਜ਼ਰਅੰਦਾਜ਼ ਕਰਨ ਦੀ ਭੁੱਲ ਕਰ ਰਹੇ ਹਨ, ਜਿਵੇਂ ਪੰਜਾਬ ਅੰਦਰ ਇਸ ਧਿਰ ਦਾ ਕੋਈ ਵਜੂਦ ਹੀ ਨਹੀਂ ਹੈ।
ਪ੍ਰੋæ ਮੁਹਿੰਦਰਪਾਲ ਸਿੰਘ ਅਤੇ ਸੁਖਮਿੰਦਰ ਸਿੰਘ ਹੰਸਰਾ ਨੇ ਸਾਂਝੇ ਤੌਰ ਕਿਹਾ ਕਿ ਪੰਜਾਬ ਦੇ ਲੋਕ ਜਾਗ ਉੱਠੇ ਹਨ ਅਤੇ ਉਹ ਇਨ੍ਹਾਂ ਦੀਆਂ ਮੋਮੋਠੱਗਣੀਆਂ ਤੇ ਵਿਸ਼ਵਾਸ਼ ਨਹੀਂ ਕਰਨਗੇ। ਪੰਜਾਬ ਅੰਦਰ ਸਿਆਸੀ ਮਹੌਲ ਪੰਥਕ ਰੂਝਾਨ ਵੱਲ ਉਲਰ ਚੁੱਕਾ ਹੈ ਕਿਉਂਕਿ ਸਿੱਖਾਂ ਦੀ ਨਸਲਕੁਸ਼ੀ ਵਿੱਚ ਕਾਂਗਰਸ ਅਤੇ ਅਕਾਲੀ/ਬੀਜੇਪੀ, ਦੋਵਾਂ ਦਾ ਹੀ ਰੋਲ ਰਿਹਾ ਹੈ। ਸਿੱਖਾਂ ਉਪਰ 1984 ਤੋਂ ਲੈ ਕੇ 2015 ਤੱਕ ਲਗਤਾਰਾ ਜ਼ੁਲਮ ਹੁੰਦੇ ਆ ਰਹੇ ਹਨ, ਜਿਸ ਲਈ ਦੋਵੇਂ ਰਾਜਨੀਤਕ ਪਾਰਟੀਆਂ ਦਾ ਆਪੋ ਆਪਣਾ ਰੋਲ ਰਿਹਾ ਹੈ। ਪੰਜਾਬ ਦਾ ਸਿੱਖ, ਦੋਵੇਂ ਪਾਰਟੀਆਂ ਤੋਂ ਹੀ ਸਤਿਆ ਹੋਇਆ ਹੈ ਅਤੇ ਸੰਨ 2017 ਵਿੱਚ ਇਨ੍ਹਾਂ ਦਾ ਬਿਸਤਰਾ ਗੋਲ ਕਰਨ ਦੇ ਰੌਅ ਵਿੱਚ ਹੈ।
ਦੋਵੇਂ ਆਗੂਆਂ ਨੇ ਪੰਜਾਬ ਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ/ਬੀਜੇਪੀ ਗੱਠਜੋੜ ਅਤੇ ਕਾਂਗਰਸ ਪਾਰਟੀ ਦੀਆਂ ਰੈਲੀਆਂ ਦੇ ਝਾਂਸੇ ਵਿੱਚ ਆ ਕੇ ਇਨ੍ਹਾਂ ਵਲੋਂ ਕੀਤੀ ਸਿੱਖਾਂ ਦੀ ਨਸਲਕੁਸ਼ੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਧਰਨੇ ਤੇ ਬੈਠੇ ਲੋਕਾਂ ਉਪਰ ਢਾਹੇ ਜ਼ੁਲਮ ਅਤੇ ਧਰਨੇ ਤੇ ਬੈਠੇ ਦੋ ਸਿੱਖਾਂ ਨੂੰ ਗੋਲੀਆਂ ਨਾਲ ਸ਼ਹੀਦ ਕਰਨ ਦੇ ਦੁਖਾਂਤ ਨੂੰ ਹਿਰਦਿਆਂ ਵਿੱਚ ਵਸਾਈ ਰੱਖਣ।

468 ad

Submit a Comment

Your email address will not be published. Required fields are marked *