ਪੰਜਾਬੀ ਮੁੰਡੇ ਸੈਕਸ ਵਰਕਰਾਂ ‘ਤੇ ਹਮਲਾ ਕਰਨ ਦੇ ਦੋਸ਼ੀ

ਸਰੀ—ਸਰੀ ਵਿਚ ਧੰਦਾ ਕਰਨ ਵਾਲੀਆਂ ਦੋ ਔਰਤਾਂ ‘ਤੇ ਜਿਸਮਾਨੀ ਕਾਮੁਕ ਹਮਲਾ ਕਰਨ ਦੇ ਦੋ ਵੱਖ-ਵੱਖ ਮਾਮਲਿਆਂ ਵਿੱਚ ਤਿੰਨ ਪੰਜਾਬੀ ਮੁੰਡੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ । ਸਰੀ ਦੀ ਰਾਇਲ ਕੈਨੇਡੀਅਨ ਮਾਂਉਟੇਡ ਪੁਲਸ ਨੇ ਤਕਰੀਬਨ ਦੋ ਸਾਲ ਦੀ ਤਫਤੀਸ਼ ਮਗਰੋਂ Justiceਸਿਮਰਨਪ੍ਰੀਤ ਸਿੰਘ ਢਿੱਲੋਂ , ਸੁਖਰਾਜ ਸਿੰਘ ਚਹਿਲ ਅਤੇ ਗੁਰਿੰਦਰ ਸੋਡਾ ਖਿਲਾਫ ਕੁੱਲ 17 ਇਲਜ਼ਾਮ ਤੈਅ ਕੀਤੇ ਹਨ । 12 ਅਗਸਤ 2012 ਨੂੰ ਵਾਪਰੀ ਪਹਿਲੀ ਘਟਨਾਂ ਵਿਚ ਸਰੀ ਦੇ ਕਿੰਗ ਜ਼ੌਰਜ ਹਾਈਵੇਅ ਅਤੇ ਇਕਾਨਵੇ ਐਵਨਿਊ ਤੋਂ ਅਗਿਆਤ ਨੌਜਵਾਨ ਜਿਸਮ ਫਰੋਸ਼ੀ ਦਾ ਧੰਦਾ ਕਰਨ ਵਾਲੀ ਇਕ ਔਰਤ ਨੂੰ ਚੁੱਕ ਕੇ ਕੋਲਬਰੁੱਕ ਰੋਡ ਦੇ ਸੁੰਨਸਾਨ ਇਲਾਕੇ ਵਿਚ ਲੈ ਗਏ ਸਨ , ਜਿੱਥੇ ਔਰਤ ਉੱਪਰ ਕਾਮੁਕ ਜਿਨਸੀ ਹਮਲਾ ਕੀਤਾ ਗਿਆ । ਇਸ ਘਟਨਾ ਵਿਚ ਸਿਮਰਨਪ੍ਰੀਤ ਸਿੰਘ ਢਿੱਲੋਂ ਅਤੇ ਸੁਖਰਾਜ ਸਿੰਘ ਚਹਿਲ ਦਾ ਨਾਮ ਸਾਹਮਣੇ ਆਇਆ ਹੈ । 18 ਅਕਤੂਬਰ 2012 ਨੂੰ ਵਾਪਰੀ ਦੂਜੀ ਘਟਨਾ ਵਿਚ ਇਕ ਹੋਰ ਔਰਤ ਨੂੰ ਕਿੰਗ ਜ਼ੌਰਜ ਹਾਈਵੇਅ ਅਤੇ 105 ਐਵਨਿਊ ਤੋਂ ਅਗਵਾ ਕਰਕੇ ਕੋਲਬਰੁੱਕ ਰੋਡ ਦੇ ਇਲਾਕੇ ਵਿਚ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ । ਇਸ ਘਟਨਾ ਵਿਚ ਪੀੜ੍ਹਤ ਔਰਤ ਦੇ ਗੰਭੀਰ ਸੱਟਾਂ ਲੱਗੀਆਂ ਪਰ ਉਸਦੀ ਜਾਨ ਬਚ ਗਈ । ਇਸ ਮਾਮਲੇ ਵਿਚ ਢਿਲੋਂ ਦੇ ਨਾਲ ਸੋਡਾ ਦਾ ਨਾਂ ਵੀ ਬੋਲਦਾ ਹੈ । ਇਹ ਨੌਜਵਾਨ  ਹਥਿਆਰਾਂ ਨਾਲ ਕਾਮੁਕ ਹਮਲਾ ਕਰਨ ਤੋਂ ਇਲਾਵਾ ਕਈ ਹੋਰ ਦੋਸ਼ਾਂ ਦਾ ਵੀ ਸਾਹਮਣਾ ਕਰ ਰਹੇ ਹਨ । ਪੁਲਸ ਨੂੰ ਜਾਪਦਾ ਹੈ ਕਿ ਅਜਿਹੀਆਂ ਘਟਨਾਵਾਂ ਤੋਂ ਪੀੜ੍ਹਤ ਹੋਰ ਔਰਤਾਂ ਵੀ ਸਾਹਮਣੇ ਆ ਸਕਦੀਆਂ ਹਨ ।

468 ad