ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ

accident

ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਕਰਨਾਣੇ ਦੇ ਨੌਜਵਾਨ ਗੁਰਵਿੰਦਰ ਸਿੰਘ (20) ਪੁੱਤਰ ਗੁਰਦੀਪ ਸਿੰਘ ਦੀ ਬੀਤੀ ਰਾਤ ਇਕ ਸੜਕ ਹਾਦਸੇ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਗੁਰਵਿੰਦਰ ਸਿੰਘ ਕੰਮ ਤੋਂ ਆ ਰਿਹਾ ਸੀ ਅਤੇ ਮੋਟਸ ਸਕਾਈਲ ‘ਤੇ ਸਵਾਰ ਸੀ। ਜਦੋਂ ਉਹ ਪਿੰਡ ਕਮਪਾਨੇਓਲਾ (ਰਿਜੋਇਮਿਲੀਆ) ਲਾਗੇ ਪਹੁੰਚਾ ਤਾਂ ਸਾਜਮ੍ਹਣੇ ਤੋਂ ਆ ਰਹੇ ਵਾਹਨ ਦੀ ਲਪੇਟ ਵਿਚ ਆ ਗਿਆ। ਇਹ ਟੱਕਰ ਇੰਨੀਂ ਜ਼ਬਰਦਸਤ ਸੀ ਕਿ ਗੁਰਵਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਟਾਲੀਅਨ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

468 ad