ਪੰਜਾਬੀ ਗਾਇਕਾ ਫਿਰ ਪੁੱਜੀ ਈ. ਡੀ. ਦਫਤਰ, 3 ਘੰਟੇ ਹੋਈ ਪੁੱਛ-ਗਿੱਛ

22ਜਲੰਧਰ , 20 ਮਈ ( ਪੀਡੀ ਬੇਉਰੋ )ਪੰਜਾਬ ਦੀ ਮਸ਼ਹੂਰ ਗਾਇਕਾ ਮਿਸ ਪੂਜਾ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦਫਤਰ ‘ਚ ਪੇਸ਼ ਹੋਈ ਹੈ। ਜਾਣਕਾਰੀ ਮੁਤਾਬਕ ਫੌਰਨ ਐਕਸਚੇਂਜ ਮੈਨਜਮੈਂਟ ਐਕਟ (ਫੇਮਾ) ਦੇ ਮਾਮਲੇ ‘ਚ ਈ. ਡੀ. ਅਧਿਕਾਰੀਆਂ ਨੇ ਮਿਸ ਪੂਜਾ ਤੋਂ ਕਰੀਬ 3 ਘੰਟੇ ਪੁੱਛਗਿੱਛ ਕੀਤੀ ਪਰ ਬਾਹਰ ਨਿਕਲਣ ਤੋਂ ਬਾਅਦ ਮਿਸ ਪੂਜਾ ਨੇ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।
ਈ. ਡੀ. ਅਧਿਕਾਰੀਆਂ ਨੇ ਮਿਸ ਪੂਜਾ ਤੋਂ ਉਨ੍ਹਾਂ ਦੇ ਹੋਣ ਵਾਲੇ ਸਾਰੇ ਪ੍ਰੋਗਰਾਮਾਂ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਪੈਸਿਆਂ ਦਾ ਬਿਓਰਾ ਮੰਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮਿਸ ਪੂਜਾ ਸਮੇਤ ਕਈ ਹੋਰ ਪੰਜਾਬੀ ਗਾਇਕਾਂ ਨੂੰ ਫੇਮਾ ਮਾਮਲੇ ਤਹਿਤ ਹੀ ਈ. ਡੀ. ਦਫਤਰ ‘ਚ ਪੁੱਛ-ਗਿੱਛ ਲਈ ਬੁਲਾਇਆ ਜਾ ਚੁੱਕਿਆ ਹੈ। ਅਸਲ ‘ਚ ਆਮਦਨ ਟੈਕਸ ਵਿਭਾਗ ਦੀ ਜਾਂਚ ‘ਚ ਇਹ ਗੱਲ ਸਾਹਮਣੇ ਆਈ ਸੀ ਕਿ ਮਿਸ ਪੂਜਾ ਸਮੇਤ ਕਈ ਹੋਰ ਮਸ਼ਹੂਰ ਗਾਇਕ ਹਵਾਲਾ ਰਾਹੀਂ ਵਿਦੇਸ਼ਾਂ ਤੋਂ ਪੈਸੇ ਮੰਗਵਾਉਂਦੇ ਸਨ। ਇਸੇ ਤਹਿਤ ਅੱਜ ਵੀ ਮਿਸ ਪੂਜਾ ਤੋਂ ਪੁੱਛਗਿੱਛ ਕੀਤੀ ਗਈ ਹੈ।

468 ad

Submit a Comment

Your email address will not be published. Required fields are marked *