ਪੰਜਾਬਣ ਨੇ ਇੰਗਲੈਂਡ ”ਚ ਮਾਰੀਆਂ ਮੱਲਾਂ,ਸਭ ਤੋਂ ਛੋਟੀ ਉਮਰ ”ਚ ਜਿੱਤਿਆ ”ਏਸ਼ੀਅਨ ਵੂਮੈਨ ਆਫ਼ ਅਚੀਵਮੈਂਟ ਐਵਾਰਡ”

14ਲੰਡਨ, 15 ਮਈ ( ਪੀਡੀ ਬੇਉਰੋ ) ਇੰਗਲੈਂਡ ਵਿਚ ਏਸ਼ੀਆਈ ਔਰਤਾਂ ਦੇ ਕੰਮਾਂ ਅਤੇ ਕਾਬਲੀਅਤ ਨੂੰ ਪਛਾਣ ਦੇਣ ਲਈ ‘ਏਸ਼ੀਅਨ ਵੂਮੈਨ ਆਫ ਅਚੀਵਮੈਂਟ ਐਵਾਰਡ-2016’ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਏਸ਼ੀਆਈ ਭਾਈਚਾਰੇ ਦੀਆਂ ਔਰਤਾਂ ਨੂੰ ਉਨ੍ਹਾਂ ਦੀਆਂ ਉਪਲੱਬਧੀਆਂ ਲਈ ਸਨਮਾਨਤ ਕੀਤਾ ਗਿਆ। ਇਸ ਸਮਾਗਮ ਵਿਚ 17 ਸਾਲਾ ਪੰਜਾਬਣ ਹਰਲੀਨ ਕੌਰ ਨੂੰ ਵੀ ਐਵਾਰਡ ਦੇ ਕੇ ਸਨਮਾਨਤ ਕੀਤਾ ਗਿਆ। ਬਰਤਾਨੀਆ ਦੇ ਸ਼ਹਿਰ ਬਰੈਡਫੋਰਡ ਦੀ ਰਹਿਣ ਵਾਲੀ ਹਰਲੀਨ ਕੌਰ ਬਰਤਾਨੀਆ ਦਾ ਇਹ ਮਾਣ ਮੱਤਾ ਸਨਮਾਨ ਲੈਣ ਵਾਲੀ ਪਹਿਲੀ ਸਭ ਤੋਂ ਛੋਟੀ ਉਮਰ ਦੀ ਲੜਕੀ ਹੈ। ਇਹ ਐਵਾਰਡ ਹਰ ਸਾਲ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਏਸ਼ੀਅਨ ਔਰਤਾਂ ਨੂੰ ਦਿੱਤੇ ਜਾਂਦੇ ਹਨ। ਹਰਲੀਨ ਕੌਰ ਨੇ ਇਹ ਐਵਾਰਡ ਖੇਡਾਂ ‘ਚ ਆਪਣੀਆਂ ਉਪਲੱਬਧੀਆਂ ਲਈ ਜਿੱਤਿਆ ਹੈ।
ਜ਼ਿਕਰਯੋਗ ਹੈ ਹਰਲੀਨ ਕੌਰ ਕਿੱਕ ਬੌਕਸਿੰਗ ਵਿੱਚ ਵਰਲਡ ਮਾਰਟੀਅਲ ਕੌਮਬਾਟ ਫੈਡਰੇਸ਼ਨ ਵਰਲਡ ਚੈਂਪੀਅਨਸ਼ਿਪ ‘ਚੋਂ ਚਾਂਦੀ ਦਾ ਤਗਮਾ ਜਿੱਤ ਚੁੱਕੀ ਹੈ। ਬੀਤੇ ਵਰ੍ਹੇ ਬ੍ਰਿਟਿਸ਼ ਚੈਂਪੀਅਨਸ਼ਿਪ ਤੋਂ ਗੋਲਡ ਮੈਡਲ ਅਤੇ ਇੰਗਲਿਸ਼ ਚੈਂਪੀਅਨਸ਼ਿਪ ਤੋਂ ਦੋ ਹਫਤੇ ਪਹਿਲਾਂ ਦੋ ਚਾਂਦੀ ਦੇ ਤਗਮੇ ਜਿੱਤ ਚੁੱਕੀ ਹਰਲੀਨ ਏਸ਼ੀਆਈ ਅਤੇ ਪੰਜਾਬੀ ਭਾਈਚਾਰੇ ਦਾ ਨਾਂ ਰੌਸ਼ਨ ਕਰ ਰਹੀ ਹੈ। ਹਰਲੀਨ ਨਵੰਬਰ ਵਿਚ ਹੋਣ ਵਾਲੀ ਵਰਲਡ ਚੈਂਪੀਅਨਸ਼ਿਪ ਵਿਚ ਇੰਗਲੈਂਡ ਦੀ ਨੁਮਾਇੰਦਗੀ ਕਰੇਗੀ। ਇਸ ਐਵਾਰਡ ਸਮਾਗਮ ਦੌਰਾਨ ਅਮਰੀਕਾ, ਚੀਨ, ਕੈਨੇਡਾ, ਮਾਲਦੀਵ, ਭਾਰਤ, ਇਰਾਨ ਅਤੇ ਹੋਰਨਾਂ ਦੇਸ਼ਾਂ ਦੀਆਂ ਵੱਖ-ਵੱਖ ਖੇਤਰਾਂ ਵਿਚ ਸਫਲਤਾ ਹਾਸਲ ਕਰਨ ਵਾਲੀਆਂ ਔਰਤਾਂ ਤੋਂ ਇਲਾਵਾ ਜੌਰਡਨ ਦੀ ਰਾਜਕੁਮਾਰੀ ਬਾਦਿਆ ਬਿੰਟ ਅਲ ਹੁਸੈਨ ਨੇ ਵੀ ਸ਼ਿਰਕਤ ਕੀਤੀ। ਸੂਟ ਵਿਚ ਬਿੰਟ ਅਲ ਹੁਸੈਨ ਦਾ ਅੰਦਾਜ਼ ਦੇਖਣ ਵਲਾ ਸੀ।

468 ad

Submit a Comment

Your email address will not be published. Required fields are marked *