ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਤੀ ਦੀ ਹੱਤਿਆ

ਬਟਾਲਾ- ਬੀਤੀ ਦੇਰ ਰਾਤ ਪਿੰਡ ਭੱਟੀਵਾਲ ਵਿਖੇ ਭੱਠੇ ‘ਤੇ ਕੰਮ ਕਰਦੇ ਇਕ ਵਿਅਕਤੀ ਦੀ ਪਤਨੀ ਵਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਤੀ ਦੀ ਹੱਤਿਆ ਕੀਤੇ ਜਾਣ ਦਾ Murderਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਕ ਵਿਜੇ ਮਸੀਹ ਪੁੱਤਰ ਰਾਜਾ ਮਸੀਹ ਵਾਸੀ ਪੀਰੋਵਾਲੀ ਥਾਣਾ ਰੰਗੜ ਨੰਗਲ ਆਪਣੇ ਪਰਿਵਾਰ ਸਮੇਤ ਪਿੰਡ ਭੱਟੀਵਾਲ ਵਿਖੇ ਇਕ ਭੱਠੇ ‘ਤੇ ਕੰਮ ਕਰਦਾ ਸੀ ਅਤੇ ਉਥੇ ਹੀ ਕੁਆਟਰਾਂ ‘ਚ ਰਹਿੰਦਾ ਸੀ, ਜਿਸ ਦੌਰਾਨ ਭੱਠੇ ‘ਤੇ ਹੀ ਕੰਮ ਕਰਦੇ ਇਕ ਵਿਅਕਤੀ ਰਾਜੂ ਪੁੱਤਰ ਪਿਆਰਾ ਵਾਸੀ ਪਿੰਡ ਮਚਰਾਵਾਂ ਨਾਲ ਰਮਨ ਪਤਨੀ ਵਿਜੈ ਮਸੀਹ ਦੇ ਕਥਿਤ ਤੌਰ ‘ਤੇ ਪ੍ਰੇਮ ਸਬੰਧ ਬਣ ਗਏ ਜਿਸ ਦੌਰਾਨ ਰਾਤ ਸਮੇਂ ਰਮਨ ਨੇ ਆਪਣੇ ਪ੍ਰੇਮੀ ਰਾਜੂ ਨਾਲ ਮਿਲ ਕੇ ਆਪਣੇ ਪਤੀ ਵਿਜੈ ਮਸੀਹ ਦੀ ਗਲਾ ਘੋਟ ਕੇ ਹੱਤਿਆ ਕਰ ਦਿੱਤੀ ਅਤੇ ਇਸ ਬਾਰੇ ਮ੍ਰਿਤਕ ਦੇ ਪਿਤਾ ਰਾਜਾ ਮਸੀਹ ਪਿੰਡ ਪੀਰੋਵਾਲੀ ਨੂੰ ਉਸ ਵੇਲੇ ਸਵੇਰੇ ਪਤਾ ਲੱਗਿਆ ਜਦੋਂ ਉਸ ਨੇ ਦੇਖਿਆ ਕਿ ਵਿਜੈ ਮਸੀਹ ਉੱਠਿਆ ਨਹੀਂ ਹੈ ਅਤੇ ਉਸਦੇ ਗਲੇ ‘ਤੇ ਨਿਸ਼ਾਨ ਸਨ ਜਿਸ ‘ਤੇ ਉਸ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ।
ਉਕਤ ਮਾਮਲੇ ਸਬੰਧੀ ਜਦੋਂ ਪੁਲਸ ਚੌਕੀ ਊਧਨਵਾਲ ਦੇ ਇੰਚਾਰਜ ਸਬ ਇੰਸਪੈਕਟਰ ਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਹੈ ਅਤੇ ਫਿਲਹਾਲ ਉਕਤ ਮਾਮਲੇ ਸਬੰਧੀ ਮ੍ਰਿਤਕ ਦੀ ਪਤਨੀ ਰਮਨ ਤੇ ਉਸਦੇ ਪ੍ਰੇਮੀ ਰਾਜੂ ਵਿਰੁੱਧ ਥਾਣਾ ਘੁਮਾਣ ਵਿਖੇ ਮ੍ਰਿਤਕ ਦੇ ਪਿਤਾ ਰਾਜਾ ਮਸੀਹ ਦੇ ਬਿਆਨਾਂ ਦੇ ਆਧਾਰ ‘ਤੇ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਜਾਰੀ ਹੈ।

468 ad