ਪ੍ਰੇਮੀ ਜੋੜੇ ਦੀ ਮਦਦ ਕਰਨੀ 9ਵੀਂ ਦੀ ਵਿਦਿਆਰਥਣ ਨੂੰ ਪਈ ਮਹਿੰਗੀ, ”ਜਿਰਗਾ” ਨੇ ਦਿੱਤੀ ”ਦਰਦਨਾਕ ਮੌਤ”

6ਇਸਲਾਮਾਬਾਦ, 5 ਮਈ (ਪੀਡੀ ਬੇਉਰੋ )ਪਾਕਿਸਤਾਨ ਵਿਚ ਇਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ 9ਵੀਂ ਦੀ ਵਿਦਿਆਰਥਣ ਨੂੰ ਜਿਰਗਾ ਦੇ ਹੁਕਮਾਂ ‘ਤੇ ਸ਼ਰ੍ਹੇਆਮ ਫਾਹਾ ਦੇ ਕੇ ਉਸ ਦੀ ਲਾਸ਼ ਨੂੰ ਸਾੜ ਦਿੱਤਾ ਗਿਆ। ਮਾਮਲਾ ਖੈਬਰ ਪਖਤੂਨਖਵਾ ਦੇ ਐਬਟਾਬਾਦ ਜ਼ਿਲੇ ਦਾ ਹੈ। ਇੱਥੇ ਸਥਾਨਕ ਅਦਾਲਤ ਨੇ ਇਸ ਮਾਮਲੇ ਵਿਚ ਗ੍ਰਿਫਤਾਰ ਕੀਤੇ 13 ਲੋਕਾਂ ਨੂੰ 14 ਦਿਨਾਂ ਦੀ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਹੈ।
ਪੁਲਸ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਰੀ ਗਈ ਲੜਕੀ ‘ਤੇ ਦੋਸ਼ ਲਗਾਇਆ ਗਿਆ ਸੀ ਕਿ ਉਸ ਨੇ ਆਪਣੀ ਸਹੇਲੀ ਦੀ ਪ੍ਰੇਮੀ ਨਾਲ ਭੱਜਣ ਵਿਚ ਮਦਦ ਕੀਤੀ ਸੀ। ਜਾਣਕਾਰੀ ਮੁਤਾਬਕ ਤਕਰੀਬਨ 15 ਦਿਨ ਪਹਿਲਾਂ ਅੰਬਰੀਨ ਦੀ ਸਹੇਲੀ ਸਾਈਮਾ ਘਰੋਂ ਆਪਣੇ ਪ੍ਰੇਮੀ ਨਾਲ ਭੱਜ ਗਈ ਸੀ। ਬਾਅਦ ਵਿਚ ਸਾਈਮਾ ਦੇ ਪਰਿਵਾਰ ਅਤੇ ਬਿਰਾਦਰੀ ਦੇ ਲੋਕਾਂ ਨੇ ‘ਜਿਰਗਾ’ (ਸਥਾਨਕ ਲੋਕਾਂ ਦੀ ਅਦਾਲਤ) ਬੁਲਾਈ ਅਤੇ ਅੰਬਰੀਨ ਅਤੇ ਉਸ ਦੇ ਪਰਿਵਾਰ ‘ਤੇ ਸਾਈਮਾ ਨੂੰ ਅਗਵਾ ਕਰਨ ਦੇ ਦੋਸ਼ ਲਗਾਏ। ਜਿਰਗਾ ਨੇ ਇਸ ਮਾਮਲੇ ਵਿਚ ਕੋਈ ਜਾਂਚ ਕੀਤੇ ਬਿਨਾਂ ਫੈਸਲਾ ਸੁਣਾਉਂਦੇ ਹੋਏ ਅੰਬਰੀਨ ਨੂੰ ਫਾਹਾ ਦੇਣ ਤੋਂ ਬਾਅਦ ਸਾੜਨ ਦੀ ਸਜ਼ਾ ਸੁਣਾ ਦਿੱਤੀ। ਇਸ ਤੋਂ ਬਾਅਦ ਅੰਬਰੀਨ ਨੂੰ ਸ਼ਰ੍ਹੇਆਮ ਫਾਹਾ ਦਿੱਤਾ ਗਿਆ ਅਤੇ ਬਾਅਦ ਵਿਚ ਉਸ ਦੀ ਲਾਸ਼ ਨੂੰ ਉਸੇ ਗੱਡੀ ਵਿਚ ਸਾੜ ਦਿੱਤਾ ਗਿਆ, ਜਿਸ ਵਿਚ ਸਾਈਮਾ ਨੂੰ ਅਗਵਾ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਅੰਬਰੀਨ ਨੂੰ ਜ਼ਿੰਦਾ ਸਾੜਿਆ ਗਿਆ ਸੀ। ਸੂਬਾਈ ਸਰਕਾਰ ਨੇ ਮਾਮਲੇ ਦੀ ਜਾਂਚ ਲਈ ਤਿੰਨ ਟੀਮਾਂ ਦਾ ਗਠਨ ਕੀਤਾ ਹੈ। ਪੁਲਸ ਨੂੰ ਇਸ ਮਾਮਲੇ ਵਿਚ ਤਿੰਨ ਹੋਰ ਲੋਕਾਂ ਦੀ ਤਲਾਸ਼ ਹੈ।

468 ad

Submit a Comment

Your email address will not be published. Required fields are marked *