ਪ੍ਰੇਮਿਕਾ ਦੇ ਇੰਤਜ਼ਾਰ ਦੀ ਰਾਤ ਪ੍ਰੇਮੀ ਲਈ ਬਣੀ ਤਬਾਹੀ ਦੀ ਰਾਤ

ਲੰਡਨ—ਕਾਫੀ ਦਿਨਾਂ ਤੋਂ ਬਾਅਦ ਜਦੋਂ ਪ੍ਰੇਮੀ-ਪ੍ਰੇਮਿਕਾ ਮਿਲਦੇ ਹਨ ਤਾਂ ਉਹ ਇਕ ਦੂਜੇ ਨੂੰ ਕੋਈ ਤੋਹਫਾ ਜਾਂ ਫਿਰ ਸਰਪਰਾਈਜ਼ ਦੇ ਕੇ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ Premicaਇੰਗਲੈਂਡ ਦੇ ਰਹਿਣ ਵਾਲੇ ਅਜਿਹੇ ਇਕ ਪ੍ਰੇਮੀ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਮਹਿੰਗਾ ਪੈ ਗਿਆ।
ਇੰਗਲੈਂਡ ਦੇ ਅਮਾਂਜ ਇਸੇਨ ਦੀ ਪ੍ਰੇਮਿਕਾ ਜਾਨਾ ਸਟੈਨਕਵੀਸ਼ੂਟ ਕਾਫੀ ਦਿਨਾਂ ਬਾਅਦ ਲਾਤਾਵਿਆ ਤੋਂ ਇੰਗਲੈਂਡ ਸਥਿਤ ਕੇਂਟ ਵਿਚ ਆ ਰਹੀ ਸੀ। ਉਸ ਦੇ ਸੁਆਗਤ ਦੀ ਤਿਆਰੀ ਦੇ ਲਈ ਅਮਾਂਜ ਨੇ ਕੈਂਡਲ ਲਾਈਟ ਡਿਨਰ ਦੀ ਯੋਜਨਾ ਬਣਾਈ। ਫਿਲਮੀ ਸਟਾਈਲ ਵਿਚ ਉਸ ਨੇ ਕਮਰਾ ਸਜਾਇਆ। ਸ਼ੈਂਪੇਨ ਦੀ ਬੋਤਲ ਰੱਖੀ ਅਤੇ ਨਾਲ ਹੀ ਦਿਲ ਬਣਾ ਕੇ ਇਲੈਕਟ੍ਰਾਨਿਕ ਕੈਂਡਲਜ਼ ਦੇ ਨਾਲ ਜਾਨਾ ਲਿਖ ਦਿੱਤਾ। 
ਸਾਰੀ ਤਿਆਰੀ ਕਰਨ ਤੋਂ ਬਾਅਦ ਅਮਾਂਜ ਹੇਠਾਂ ਜਾ ਕੇ ਆਪਣੀ ਪ੍ਰੇਮਿਕਾ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਅਚਾਨਕ ਤੇਜ਼ ਧਮਾਕੇ ਦੀ ਆਵਾਜ਼ ਆਈ। ਅਮਾਂਜ ਨੇ ਉੱਪਰ ਕਮਰੇ ਵਿਚ ਜਾ ਕੇ ਦੇਖਿਆ ਤਾਂ ਕਮਰੇ ਵਿਚ ਧੂੰਆਂ ਹੀ ਧੂੰਆਂ ਸੀ। ਸਭ ਕੁਝ ਸੜ ਕੇ ਖਾਕ ਹੋ ਚੁੱਕਿਆ ਸੀ। ਉਸ ਦਾ ਪੂਰਾ ਸੈਟਅੱਪ ਵਿਗੜ ਚੁੱਕਾ ਸੀ। ਕਮਰੇ ਤੋਂ ਅੱਗ ਦੀਆਂ ਲਪਟਾਂ ਉੱਠ ਰਹੀਆਂ ਸਨ।
ਕਿੱਥੇ ਅਮਾਂਜ ਨੂੰ ਆਪਣੀ ਪ੍ਰੇਮਿਕਾ ਦਾ ਇੰਤਜ਼ਾਰ ਸੀ ਤੇ ਕਿੱਥੇ ਉਸ ਤੋਂ ਪਹਿਲਾਂ ਫਾਇਰ ਬ੍ਰਿਗੇਡ ਦੀ ਟੀਮ ਘਰ ਪਹੁੰਚ ਗਈ। 
ਜਦੋਂ ਜਾਨਾ ਨੇ ਆ ਕੇ ਇਹ ਸਭ ਕੁਝ ਦੇਖਿਆ ਤਾਂ ਉਹ ਅਮਾਂਜ ਦਾ ਪਿਆਰ ਦੇਖ ਕੇ ਬਹੁਤ ਖੁਸ਼ ਹੋਈ ਪਰ ਉਸ ਨੇ ਅਮਾਂਜ ਨੂੰ ਸਾਫ-ਸਾਫ ਕਹਿ ਦਿੱਤਾ ਕਿ ਅੱਗੇ ਤੋਂ ਉਹ ਕੈਂਡਲ ਲਾਈਟ ਡਿਨਰ ਦੀ ਪਲਾਨਿੰਗ ਨਾ ਕਰੇ।

468 ad