ਪ੍ਰੀਮੀਅਰ ਕੈਥਲੀਨ ਵਿਨ ਨੂੰ ਹੈਜ਼ਲ ਮਕੈਲੀਅਨ ਨੇ ਦਿੱਤਾ ਥਾਪੜਾ

ਮਿਸੀਸਾਗਾ- ਉਨਟਾਰੀਓ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵਡੇਰੀ ਉਮਰ ਦੇ ਮੇਅਰ ਹੈਜ਼ਲ ਮਕੈਲੀਅਨ ਨੇ ਅੱਜ ਪ੍ਰੀਮੀਅਰ ਕੈਥਲੀਨ ਵਿਨ ਨੂੰ ਥਾਪੜਾ ਦੇ ਦਿੱਤਾ ਹੈ।ਮੇਅਰ ਹੈਜ਼ਲ Tim Hudak1ਮਕੈਲੀਅਨ ਨੇ ਅੱਜ ਪ੍ਰੀਮੀਅਰ ਵਿਨ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਲਿਬਰਲ ਪਾਰਟੀ ਦੀ ਸਰਕਾਰ ਉਤੇ ਪੂਰਾ ਭਰੋਸਾ ਹੈ ਅਤੇ ਇਸ ਸਰਕਾਰ ਨੇ ਸਥਾਨਕ ਸਰਕਾਰਾਂ ਦੇ ਨਾਲ ਹਮੇਸ਼ਾ ਤਾਲਮੇਲ ਕਾਇਮ ਕੀਤਾ ਹੈ ਅਤੇ ਅੱਗੇ ਤੋਂ ਵੀ ਉਹਨਾਂ ਨੂੰ ਭਰੋਸਾ ਹੈ ਕਿ ਲਿਬਰਲ ਸਰਕਾਰ ਮਿਊਂਸਪਲਟੀਆਂ ਦਾ ਧਿਆਨ ਰੱਖੇਗੀ। ਇਸ ਮੌਕੇ ਪ੍ਰੀਮੀਅਰ ਕੈਥਲੀਨ ਵਿਨ ਨੇ ਕਿਹਾ ਕਿ ਉਹਨਾਂ ਦੇ ਆਪਣੇ ਸੂਬੇ ਪ੍ਰਤੀ ਦੋ ਅਹਿਮ ਪਹਿਲੂ ਹਨ ਕਿ ਦੋਵੇਂ ਕਿਸਮ ਦੀਆਂ ਸਰਕਾਰਾਂ ਦੇ ਨਾਲ ਪੂਰਨ ਤਾਲਮੇਲ ਹੋਵੇ ਅਤੇ ਹਰੇਕ ਪਲੇਟਫਾਰਮ ਤੇ ਸੂਬਾ ਸਰਕਾਰ ਸਥਾਨਕ ਸਰਕਾਰਾਂ ਦੇ ਨਾਲ ਮਿਲ ਕੇ ਕੰਮ ਕਰੇ।
ਉਹਨਾਂ ਕਿਹਾ ਕਿ ਜੇਕਰ ਲਿਬਰਲ ਸਰਕਾਰ ਦੁਬਾਰਾ ਚੁਣੀ ਜਾਂਦੀ ਹੈ ਤਾਂ ਉਹ ਇਹਨਾਂ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ ਅਤੇ ਮਿਊਂਸਪਲੀਆਂ ਨਾਲ ਹਰੇਕ ਖੇਤਰੀ ਸਮੱਸਿਆ ਅਤੇ ਲੋੜ ਉਤੇ ਵਿਸਥਾਰ ਵਿਚ ਚਰਚਾ ਕਰਕੇ ਯੋਜਨਾਵਾਂ ਉਲੀਕੀਆਂ ਜਾਣਗੀਆਂ।
ਮੇਅਰ ਮਕੈਲੀਅਨ ਜੋ ਕਿ ਮਿਸੀਸਾਗਾ ਵਿਚ ਆਯੋਜਿਤ ਪ੍ਰੋਗਰਾਮ ਵਿਚ ਖੁਦ ਪਹੁੰਚੇ ਸਨ ਨੇ ਕਿਹਾ ਕਿ ਸੂਬੇ ਵਿਚ ਪੂਰਨ ਬਹੁਮਤ ਵਾਲੀ ਸਰਕਾਰ ਦੀ ਲੋੜ ਹੈ। ਉਹਨਾਂ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਇਹ ਪਾਰਟੀ ਪਬਲਿਕ ਸੈਕਟਰ ਵਿਚ ਰੁਜ਼ਗਾਰ ਘਟਾਉਣ ਦੀ ਗੱਲ ਕਰਦੀ ਹੈ, ਜਿਸ ਨਾਲ ਮਿਊਂਸਪਲਟੀਆਂ ਨੂੰ ਸਿੱਧਾ ਨੁਕਸਾਨ ਹੁੰਦਾ ਹੈ ਅਤੇ ਆਮ ਆਦਮੀ ਦੇ ਜੀਵਨ ਪੱਧਰ ਨੂੰ ਬਣਾਈ ਰੱਖਣ ਵਿਚ ਵੀ ਦਿੱਕਤਾਂ ਆਉਣਗੀਆਂ। ਮਕੈਲੀਅਨ ਜੋ ਕਿ ਪਿਛਲੇ 35 ਸਾਲਾਂ ਤੋਂ ਲਗਾਤਾਰ ਮੇਅਰ ਚਲੇ ਆ ਰਹੇ ਹਨ, ਇਸ ਵਾਰ ਅਕਤੂਬਰ ਦੀਆਂ ਚੋਣਾਂ ਵਿਚ ਮੇਅਰ ਦੀ ਚੋਣ ਨਹੀਂ ਲੜ ਰਹੇ ਹਨ ਅਤੇ ਰਾਜਨੀਤੀ ਤੋਂ ਰਿਟਾਇਰਮੈਂਟ ਲੈਣ ਦਾ ਐਲਾਨ ਪਹਿਲਾਂ ਹੀ ਕਰ ਚੁੱਕੇ ਹਨ।

468 ad