ਪ੍ਰਿੰਸ ਚਾਰਲਸ ਅਤੇ ਕੈਮਿਲਾ ਨੂੰ 21 ਤੋਪਾਂ ਦੀ ਸਲਾਮੀ

ਹੈਲੀਫੈਕਸ- ਦੂਜੇ ਵਿਸ਼ਵ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਆਯੋਜਿਤ ਇਕ ਪ੍ਰੋਗਰਾਮ ਵਿਚ ਪ੍ਰਿੰਸ ਚਾਰਲਸ ਅਤੇ ਉਹਨਾਂ ਦੀ ਪਤਨੀ ਕੈਮਿਲਾ ਦਾ ਸਰਕਾਰੀ Prince Charlesਸਨਮਾਨ ਕੀਤਾ ਗਿਆ। ਆਪਣੇ ਕੈਨੇਡਾ ਦੌਰੇ ਦੇ ਦੂਜੇ ਦਿਨ ਅੱਜ ਹੈਲੀਫੈਕਸ ਵਿਚ ਉਹਨਾਂ ਨੁੰ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਉਹ ਤਿੰਨ ਸੂਬਿਆਂ ਦੇ ਚਾਰ ਦਿਨਾਂ ਦੌਰੇ ਤੇ ਆਏ ਹਨ। ਹੈਲੀਫੈਕਸ ਵਿਚ ਸਖਤ ਸਰਦੋ ਦੇ ਬਾਵਜੂਦ ਉਹਨਾਂ ਦੇ ਸਨਮਾਨ ਵਿਚ ਪਰੇਡ ਆਯੋਜਿਤ ਕੀਤੀ ਗਈ। ਇਸ ਮੌਕੇ ਉਹਨਾਂ ਦਾ ਗਵਰਨਰ ਜਨਰਲ ਡੇਵਿਡ ਜੌਹਨਸਨ ਸਮੇਤ ਕਈ ਸਿਆਸੀ ਲੀਡਰਾਂ ਨੇ ਸਵਾਗਤ ਕੀਤਾ। ਇਸ ਮੌਕੇ ਪ੍ਰਿੰਸ ਚਾਰਲਸ ਨੇ ਕਿਹਾ ਕਿ ਸਾਡਾ ਇਹ ਦੌਰਾ ਗੈਰ ਸਰਕਾਰੀ ਦੌਰਾ ਹੈ ਅਤੇ ਅਸੀਂ ਇਸ ਇਲਾਕੇ ਨੂੰ ਦੇਖਣ ਲਈ ਇੱਕੇ ਆਏ ਹਾਂ।

468 ad