ਪ੍ਰਿਯੰਕਾ ਦੀ ਪੀ. ਏ. ਅਤੇ ਸਿਮ੍ਰਤੀ ਭਿੜੀਆਂ

ਪ੍ਰਿਯੰਕਾ ਦੀ ਪੀ. ਏ. ਅਤੇ ਸਿਮ੍ਰਤੀ ਭਿੜੀਆਂ

**ਡੀ. ਐੱਮ. ਨੇ ਪ੍ਰੀਤੀ ਨੂੰ ਅਮੇਠੀ ਛੱਡਣ ਲਈ ਕਿਹਾ**

ਅਮੇਠੀ ਦੇ ਠੌਰੀ ਇਲਾਕੇ ਵਿਚ ਭਾਜਪਾ ਉਮੀਦਵਾਰ ਸਿਮ੍ਰਤੀ ਇਰਾਨੀ ਪ੍ਰਿਯੰਕਾ ਗਾਂਧੀ ਦੀ ਨਿਜੀ ਸਕੱਤਰ (ਪੀ. ਏ.) ਪ੍ਰੀਤੀ ਸਹਾਏ ਨਾਲ ਭਿੜ ਗਈ। ਸਿਮ੍ਰਤੀ ਨੇ ਸਵਾਲ ਕੀਤਾ ਕਿ ਜਦ ਪ੍ਰੀਤੀ ਅਮੇਠੀ ਦੀ ਵੋਟਰ ਨਹੀਂ ਹੈ ਤਾਂ ਉਹ ਸ਼ਹਿਰ ਵਿਚ ਕਿਉਂ ਹੈ। ਭਾਜਪਾ ਉਮੀਦਵਾਰ ਸਿਮ੍ਰਤੀ ਇਰਾਨੀ ਦਾ ਦੋਸ਼ ਹੈ ਕਿ ਅੱਜ ਸਵੇਰੇ ਜਦ ਉਹ ਅਮੇਠੀ ਦੇ ਠੌਰੀ ਇਲਾਕੇ ਵਿਚ ਪੁੱਜੀ ਤਾਂ ਉਥੇ ਪ੍ਰਿਯੰਕਾ ਗਾਂਧੀ ਦੀ ਨਿਜੀ ਸਕੱਤਰ ਪ੍ਰੀਤੀ ਸਹਾਏ ਨੇ ਉਸ ਨੂੰ ਉਥੋਂ ਜਾਣ ਲਈ ਕਿਹਾ। ਸਿਮ੍ਰਤੀ ਨੇ ਸਵਾਲ ਕੀਤਾ ਕਿ ਜਦੋਂ ਉਹ (ਪ੍ਰੀਤੀ) ਇਥੋਂ ਦੀ ਵੋਟਰ ਨਹੀਂ ਹੈ ਤਾਂ ਇਥੇ ਕਿਉਂ ਹੈ ਜਦ ਪ੍ਰਿਯੰਕਾ ਗਾਂਧੀ 48 ਘੰਟੇ ਪਹਿਲਾਂ ਅਮੇਠੀ ਤੋਂ ਜਾ ਚੁੱਕੀ ਹੈ ਤਾਂ ਉਹ ਇਥੇ ਕੀ ਕਰ ਰਹੀ ਹੈ। ਪ੍ਰੀਤੀ ਨੇ ਵੀ ਸਿਮ੍ਰਤੀ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਇਥੇ ਰਾਹੁਲ ਗਾਂਧੀ ਦੀ ਮਦਦ ਕਰਨ ਲਈ ਆਈ ਹੈ। ਇਸ ਦੇ ਮਗਰੋਂ ਭਾਜਪਾ ਤੇ ਕਾਂਗਰਸ ਦੇ ਵਰਕਰ ਵੀ ਪਹੁੰਚ ਗਏ। ਦੋਵਾਂ ਵਿਚਾਲੇ ਕਾਫੀ ਬਹਿਸ ਹੋਈ। ਬਾਅਦ ਵਿਚ ਮੌਕੇ ‘ਤੇ ਪਹੁੰਚ ਕੇ ਅਧਿਕਾਰੀਆਂ ਨੇ ਮਾਹੌਲ ਨੂੰ ਸੰਭਾਲਿਆ।

468 ad