“ਪ੍ਰਾਜੈਕਟ ਫਰੀ ਖਾਲਿਸਤਾਨ” ਖਾਲਿਸਤਾਨ ਡੇਅ (29 ਅਪਰੈਲ 2016) ਨੂੰ ਰੀਲੀਜ਼ ਕੀਤਾ ਜਾਵੇਗਾ।

Hansra (4)ਬਰੈਂਪਟਨ (ਪੀ ਡੀ ਬਿਊਰੋ) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ 7 ਫਰਵਰੀ 2016 ਨੂੰ ਟਰਾਂਟੋ ਵਿੱਚ ਕਰਵਾਈ ਗਈ ਵਰਲਡ ਸਿੱਖ ਕਨਵੈਂਸ਼ਨ ਦਾ ਮਨੋਰਥ, ਖਾਲਿਸਤਾਨ ਦੇ ਸੰਘਰਸ਼ ਨੂੰ ਸਾਕਾਰਤਾਮਿਕ ਦਿਸ਼ਾਵਾਂ ਵੱਲ ਠੇਲਣਾ ਅਤੇ ਨਿੱਗਰ ਕਦਮਾਂ ਦੀ ਛੂਹ ਦੇਣਾ ਸੀ, ਜਿਸ ਤਹਿਤ “ਪ੍ਰਾਜੈਕਟ ਫਰੀ ਖਾਲਿਸਤਾਨ Project Free Khalistan” ਦਾ ਐਲਾਨ ਕੀਤਾ ਗਿਆ ਸੀ। ਇਹ ਪ੍ਰਾਜੈਕਟ ਤਿਆਰ ਕਰਕੇ ਸਮੁੱਚੀ ਕੌਮ ਲਈ 29 ਅਪਰੈਲ ਦਿਨ ਸ਼ੁਕਰਵਾਰ ਨੂੰ ਖਾਲਿਸਤਾਨ ਦਿਵਸ ਮੌਕੇ ਰੀਲੀਜ਼ ਕੀਤਾ ਜਾਵੇਗਾ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਦਿੱਤੇ।
ਪਿਛਲੇ 30 ਸਾਲਾਂ ਤੋਂ ਅਸੀਂ ਇਸ ਡੀਬੇਟ ਵਿੱਚ ਸਮ੍ਹਾਂ ਗੁਜ਼ਾਰਿਆ ਹੈ ਕਿ ਕੀ ਕੌਮ ਦਾ ਨਿਸ਼ਾਨਾ ਇਹੀ ਹੈ ਜਾਂ ਕੋਈ ਹੋਰ ਗੁੰਜਾਇਸ਼ ਵੀ ਹੈ, ਭਾਵੇਂ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਵਸੀਅਤਨਾਮਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਐਲਾਨਨਾਮਾ ਹਰ ਗੁੰਜਾਇਸ਼ ਨੂੰ ਮਨਫੀ ਕਰਦਾ ਰਿਹਾ ਹੈ, ਪਰ ਫੇਰ ਵੀ ਇਹ ਬਹਿਸ ਛਿੜੀ ਹੀ ਰਹੀ ਹੈ ਜਿਸ ਤੋਂ ਮਨੱਕਰ ਨਹੀਂ ਸੀ ਹੋਇਆ ਜਾ ਸਕਦਾ। ਅਕਾਲੀ ਦਲ ਅੰਮ੍ਰਿਤਸਰ, ਜੋ ਖਾਲਿਸਤਾਨ ਦੇ ਸੰਘਰਸ਼ ਨੂੰ ਅੱਗੇ ਤੋਰਨ ਲਈ ਵੱਚਨਵੱਧ ਹੈ, ਮਹਿਸੂਸ ਕਰਦੀ ਹੈ ਕਿ ਹੁਣ ਇਸ ਅੰਦੋਲਨ ਦਾ ਅਗਲਾ ਅਧਿਆਇ ਸ਼ੁਰੂ ਕੀਤਾ ਜਾਵੇ।
“Project Free Khalistan” ਕਈ ਪੜਾਵਾਂ ਵਿੱਚ ਰੀਲੀਜ਼ ਕੀਤਾ ਜਾਵੇਗਾ ਅਤੇ ਨਵੰਬਰ 2016 ਵਿੱਚ ਇਸਦੀ ਅੰਤਿਮ ਕਾਰਵਾਈ ਹੋਵੇਗੀ, ਉਪਰੰਤ ਸੰਨ 2017-18-19-20 ਵਿੱਚ ਇਸ ਦੀਆਂ ਧਾਰਾਵਾਂ ਤੇ ਤੀਬਰਤਾ ਨਾਲ ਅਮਲ ਕੀਤਾ ਜਾਵੇਗਾ। ਫਰਵਰੀ 2021 ਵਿੱਚ ਇਸ ਪ੍ਰਾਜੈਕਟ ਤੇ ਮੁੜ ਨਜ਼ਰਸਾਨੀ ਕੀਤੀ ਜਾਵੇਗੀ ਅਤੇ ਲੋੜੀਂਦੀਆਂ ਤਬਦੀਲੀਆਂ ਕਰਕੇ ਇਸ ਨੂੰ ਅੱਗੇ ਵਧਾਇਆ ਜਾ ਸਕਦਾ ਹੈ।
ਹੰਸਰਾ ਨੇ ਦੱਸਿਆ ਕਿ ਇਸ ਪ੍ਰਾਜੈਕਟ ਲਈ ਸੰਸਾਰ ਭਰ ਚੋਂ ਮੈਂਬਰ ਲੈਣ ਦੀ ਪ੍ਰਕ੍ਰਿਆ ਮਈ ਵਿੱਚ ਛੇੜੀ ਜਾਵੇਗੀ ਅਤੇ ਅਕਤੂਬਰ ਤੱਕ ਮੈਂਬਰਾਂ ਦੀ ਨਾਮੀਨੇਸ਼ਨ ਲਈ ਜਾਵੇਗੀ, ਨਵੰਬਰ 2016 ਵਿੱਚ “THE FIRST CONVENTION” ਤੇ 31 ਮੈਂਬਰੀ ਐਗਜੈਕਟਿਵ ਦੀ ਨਿਯੁਕਤੀ ਕੀਤੀ ਜਾਵੇਗੀ ਜਿਸ ਨੇ ਬਾਕੀ ਪ੍ਰਾਜੈਕਟ ਨੂੰ ਅੱਗੇ ਤੋਰਨਾ ਹੋਵੇਗਾ।
ਸੁਖਮਿੰਦਰ ਸਿੰਘ ਹੰਸਰਾ ਨੇ ਦੱਸਿਆ ਕਿ ਜਿਉਂ ਹੀ ਪ੍ਰਾਜੈਕਟ ਤਿਆਰ ਹੋ ਜਾਂਦਾ ਹੈ ਤਾਂ ਇਹ ਸੀਨੀਅਰ ਲੀਡਰਸ਼ਿਪ ਦੇ ਰੀਵਿਊ ਲਈ ਭੇਜਿਆ ਜਾਵੇਗਾ ਅਤੇ ਇਸ ਦੀ ਪਹਿਲੀ ਪ੍ਰੈਜਿੰਟੇਸ਼ਨ 23 ਅਪਰੈਲ ਨੂੰ ਸਰੀ ਨਗਰ ਕੀਰਤਨ ਤੇ ਕੀਤੀ ਜਾਵੇਗੀ। ਇਸ ਪ੍ਰਾਜੈਕਟ ਲਈ ਪ੍ਰੋਫੈਸ਼ਨਲ ਸੇਵਾਵਾਂ ਦੀ ਸਖ਼ਤ ਲੋੜ ਹੈ। ਕਮਿਊਨਟੀ ਦੇ ਖਾਲਿਸਤਾਨ ਨੂੰ ਪਿਆਰ ਕਰਨ ਵਾਲੇ ਵਕੀਲ ਜਾਂ ਲਾਅ ਸਟੂਡੈਂਟਸ ਸਾਡੇ ਨਾਲ ਸੰਪਰਕ ਕਰ ਸਕਦੇ ਹਨ ਤਾਂ ਕਿ ਉਹ ਵੀ ਇਸ ਵਿੱਚ ਆਪਣੀ ਰਾਇ ਦੇ ਸਕਣ।

RepuOfKhalistan@gmail.com

468 ad

Submit a Comment

Your email address will not be published. Required fields are marked *