ਪ੍ਰਸਿੱਧ ਕਬੱਡੀ ਖਿਡਾਰੀ ਤੇ ਸਫ਼ਲ ਅਧਿਆਪਕ ਸੀਤਲ ਸਿੰਘ ਰੌਣੀ ਦਾ ਅਮਰੀਕਾ ‘ਚ ਦਿਹਾਂਤ

ਖੇਡ ਜਗਤ ਨੂੰ ਉਸ ਵੇਲੇ ਵੱਡਾ ਘਾਟਾ ਪੈ ਗਿਆ ਜਦੋਂ ਕਬੱਡੀ ਦੇ ਖੇਤਰ ਵਿੱਚ ਸੀਤਲ ਸਿੰਘ ਰੌਣੀ ਵੱਜੋਂ ਪ੍ਰਸਿੱਧੀ ਖੱਟਣ ਵਾਲੇ ਰਾਸ਼ਟਰੀ ਪੱਧਰ ਦੇ ਖਿਡਾਰੀ ਅਤੇ ਸਫ਼ਲ ਅਧਿਆਪਕ ਸ਼ ਸੀਤਲ ਸਿੰਘ ਸਰਾਓ ਦਾ ਅਮਰੀਕਾ ਵਿਖੇ ਦਿਹਾਂਤ ਹੋ ਗਿਆ। ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਨਾਲ-ਨਾਲ ਵਾਲੀਬਾਲ ਅਤੇ ਅਥਲੈਟਿਕਸ ਦੇ ਖੇਤਰ ਵਿੱਚ 9 Kabaddi playerਵਰ੍ਹੇ ਆਪਣੇ ਸ਼ਾਨਦਾਰ ਖੇਡ ਪ੍ਰਦਰਸ਼ਨ ਰਾਹੀਂ ਦੁਨੀਆਂ ਭਰ ‘ਚ ਵਿਲੱਖਣ ਪਛਾਣ ਸਥਾਪਤ ਕਰਨ ਵਾਲੇ ਸ਼੍ਰੀ ਸੀਤਲ ਸਿੰਘ ਰੌਣੀ 74 ਸਾਲਾਂ ਦੇ ਸਨ ਅਤੇ ਉਹ ਆਪਣੀ ਧਰਮਪਤਨੀ ਸਰਦਾਰਨੀ ਦਲਬੀਰ ਕੌਰ, ਦੋ ਸਪੁੱਤਰਾਂ ਸ਼ ਬੀਰਦਵਿੰਦਰ ਸਿੰਘ ਸਰਾਓ, ਸ਼ ਕੰਵਰਜੀਤ ਸਿੰਘ, ਇੱਕ ਲੜਕੀ ਪ੍ਰਿਤਪਾਲ ਕੌਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ।
15 ਜੂਨ, 1940 ‘ਚ ਰੋਪੜ ਜ਼ਿਲ੍ਹੇ ‘ਚ ਮੋਰਿੰਡਾ ਨੇੜੇ ਪਿੰਡ ਰੌਣੀ ਵਿੱਚ ਜਨਮੇ ਸ਼ ਸੀਤਲ ਸਿੰਘ ਨੇ ਆਪਣੀ ਵਿਦਿਆ ਦੇ ਸਕੂਲੀ ਸਫ਼ਰ ਵੇਲੇ ਹੀ ਕਬੱਡੀ, ਵਾਲੀਬਾਲ ਤੇ ਅਥਲੈਟਿਕਸ ਦੇ ਖੇਤਰ ਵਿੱਚ ਚੜ੍ਹਤ ਬਣਾ ਲਈ ਸੀ । ਆਪਣੀ ਕਾਲਜ ਦੀ ਪੜ੍ਹਾਈ ਵੇਲੇ ਪੰਜਾਬ ਦਾ ਕੋਈ ਅਜਿਹਾ ਪਿੰਡ ਜਾਂ ਸ਼ਹਿਰ ਨਹੀਂ ਹੋਵੇਗਾ ਜਿਥੇ ਕਬੱਡੀ ਟੂਰਨਾਮੈਂਟਾਂ ਵਿੱਚ ਸ਼ੀਤਲ ਰੌਣੀ ਦੀ ਰੇਡ ‘ਤੇ ਸ਼ਰਤਾਂ ਨਾ ਲੱਗੀਆਂ ਹੋਣ। ਸਾਲ 1965 ਵਿੱਚ ਸਰਕਾਰੀ ਸਰੀਰਕ ਸਿੱਖਿਆ ਕਾਲਜ ਪਟਿਆਲਾ ਵਿੱਚ ਅਧਿਆਪਕ ਵੱਜੋਂ ਸੇਵਾ ਸ਼ੁਰੂ ਕੀਤੀ ਅਤੇ ਉਨ੍ਹਾਂ ਦੀ ਲਗਨ ਨੇ ਵੱਡੀ ਗਿਣਤੀ ‘ਚ ਚੰਗੇ ਖਿਡਾਰੀ ਪੈਦਾ ਕਰਕੇ ਦਿੱਤੇ। ਫਿਰ  1975 ‘ਚ ਡੈਪੂਟੇਸ਼ਨ ‘ਤੇ ਨਾਈਜੀਰੀਆ ਚਲੇ ਗਏ। ਫਿਰ 1996 ਵਿੱਚ ਮੁਹਾਲੀ ਦੇ ਪਿੰਡ ਭਾਗੋਮਾਜਰਾ ਦੇ ਖੇਡ ਕਾਲਜ ਵਿੱਚ ਬਤੌਰ ਪ੍ਰਿੰਸੀਪਲ ਸੇਵਾਵਾਂ ਨਿਭਾਉਂਦਿਆਂ ਉਨ੍ਹਾਂ ਨੌਜਵਾਨਾਂ ਅੰਦਰ ਖੇਡ ਜਜ਼ਬੇ ਨੂੰ ਮਜ਼ਬੂਤ ਕੀਤਾ ਅਤੇ ਕਈ ਨਵੇਂ ਖਿਡਾਰੀ ਪੰਜਾਬ ਅਤੇ ਦੇਸ਼ ਨੂੰ ਸਮਰਪਿਤ ਕੀਤੇ। ਕਬੱਡੀ ਸਮੇਤ ਸਾਰੀਆਂ ਪੇਂਡੂ ਖੇਡਾਂ ਨੂੰ ਹੋਰ ਬੁਲੰਦੀਆਂ ‘ਤੇ ਲਿਜਾਉਣ ਦਾ ਉਨ੍ਹਾਂ ਦੇ ਮਨ ਵਿੱਚ ਭਾਰੀ ਜਨੂੰਨ ਸੀ ਅਤੇ ਆਪਣੀ ਇਸੇ ਇੱਛਾ ਨੂੰ ਪੂਰਾ ਕਰਨ ਵਿੱਚ ਉਹ ਲਗਾਤਾਰ ਜਿਥੇ ਖੁਦ ਕਬੱਡੀ ਵਿੱਚ ਵੱਡੀਆਂ ਮੱਲਾਂ ਮਾਰਦੇ ਰਹੇ ਉਥੇ ਹੀ ਹੋਰਨਾਂ ਨੂੰ ਵੀ ਖੇਡਾਂ ਦੇ ਖੇਤਰ ਵਿੱਚ ਪੈੜਾਂ ਪਾਉਣ ਲਈ ਹੱਲਾਸ਼ੇਰੀ ਦਿੰਦੇ ਰਹੇ।
ਭਵਿੱਖ ਵਿੱਚ ਖੇਡ ਜਗਤ ਨੂੰ ਹੋਰ ਬੁਲੰਦੀਆਂ ‘ਤੇ ਲਿਜਾਉਣ ਦਾ ਸੁਪਨਾ ਦੇਖਣ ਵਾਲੇ ਸ਼ ਸੀਤਲ ਸਿੰਘ ਰੌਣੀ ਸਾਲ 2000 ਵਿੱਚ ਆਪਣੇ ਪਰਿਵਾਰ ਸਮੇਤ ਅਮਰੀਕਾ ਜਾ ਵਸੇ ਸਨ ਪਰ ਹੁਣ ਕੁਝ ਦੇਰ ਬਿਮਾਰ ਰਹਿਣ ਉਪਰੰਤ ਸ਼੍ਰੀ ਰੌਣੀ ਦਾ ਦਿਹਾਂਤ ਹੋ ਗਿਆ । ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ 11 ਮਈ ਦਿਨ ਐਤਵਾਰ ਨੂੰ ਬਾਅਦ ਦੁਪਹਿਰ 2æ30 ਤੋਂ 3æ30 ਵਜੇ ਲੇਨ ਫਿਊਨਰਲ ਹੋਮ, 8622 ਬੁਫੈਲੋ ਈਵ, ਨਿਆਗਰਾ ਫਾਲਜ਼, ਨਿਊਯਾਰਕ (ਅਮਰੀਕਾ) ਵਿਖੇ ਹੋਵੇਗਾ।

468 ad