ਪ੍ਰਵਾਸੀਆਂ ਦੀਆਂ ਵੋਟਾਂ ਲੈਣ ਲਈ ਪੀ ਸੀ ਲੀਡਰ ਨੇ ਕੀਤਾ ਵੱਡਾ ਵਾਅਦਾ

ਟਰਾਂਟੋ- ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਦੇ ਲੀਡਰ ਟਿਮ ਹੂਡਾਕ ਨੇ ਪ੍ਰਵਾਸ ਕਰਕੇ ਕੈਨੇਡਾ ਆਏ ਲੋਕਾਂ ਦੀ ਵੋਟ ਲੈਣ ਲe ਅੱਜ ਸਕਿਲਡ ਇੰਮੀਗ੍ਰੈਂਟਸ ਨੂੰ ਸੂਬੇ ਵਿਚ ਰਹਿਣ Water in Disturb3ਅਤੇ ਕੰਮ ਕਰਨ ਲਈ ਸਹੂਲਤਾਂ ਦੇਣ ਦਾ ਵਾਅਦਾ ਕੀਤਾ। ਉਹਨਾਂ ਅੱਜ ਇੱਕੇ ਕਿਹਾ ਕਿ ਸੂਬਾਈ ਨਾਮਨੀ ਪ੍ਰੋਗਰਾਮ ਦੇ ਤਹਿਤ ਲਿਬਰਲ ਸਰਕਾਰ ਵੇਲੇ ਕੋਈ ਅਹਿਮ ਕੰਮ ਨਹੀਂ ਹੋਇਆ। ਉਹਨਾਂ ਕਿਹਾ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਉਨਟਾਰੀਓ ਸਥਾਈ ਤੌਰ ਤੇ ਰਹਿਣ ਵਾਲੇ ਲੋਕਾਂ ਨੂੰ ਆਪਦੇ ਪਰਿਵਾਰਾਂ ਨੂੰ ਨਾਮੀਨੇਟ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਹਾਲਾਂਕਿ ਸ੍ਰੀ ਹੂਡਾਕ ਨੇ ਸਪਸ਼ਟ ਤੌਰ ਤੇ ਇਹ ਨਹੀਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਉਹ ਕੀ ਰਿਆਇਤਾਂ ਦੇਣਗੇ ਪਰ ਉਹਨਾਂ ਕਿਹਾ ਕਿ ਸਕਿਲਡ ਇੰਮੀਗ੍ਰੈਂਟਸ ਜੋ ਕਿ ਰੁਜ਼ਗਾਰ ਦੀ ਭਾਲ ਵਿਚ ਹਨ ਅਤੇ ਹੋਰ ਸੂਬਿਆਂ ਜਾਂ ਅਮਰੀਕਾ ਵੱਲ ਰੁਖ ਕਰਦੇ ਹਨ, ਨੂੰ ਇੱਥੇ ਹੀ ਰੁਜ਼ਗਾਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਸਾਡਾ ਵਿਚਾਰ ਹੈ ਕਿ ਪ੍ਰਵਾਸੀ ਉਨਟਾਰੀਓ ਦੇ ਅਰਥਚਾਰੇ ਦਾ ਅਹਿਮ ਹਿੱਸਾ ਹਨ।

468 ad