ਪ੍ਰਧਾਨ ਮੰਤਰੀ ਨਹੀਂ, ਪ੍ਰਧਾਨ ਸੇਵਕ ਹਾਂ : ਮੋਦੀ

ਪ੍ਰਧਾਨ ਮੰਤਰੀ ਨਹੀਂ, ਪ੍ਰਧਾਨ ਸੇਵਕ ਹਾਂ : ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਸ਼ੁੱਕਰਵਾਰ ਨੂੰ ਲਾਲ ਕਿਲੇ ਦੀ ਫਸੀਲ ‘ਤੇ ਭਾਸ਼ਣ ਦਿੰਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਹੀਂ ਤੁਹਾਡੇ ਵਿਚਾਲੇ ਇਕ ਸੇਵਕ ਦੇ ਤੌਰ ‘ਤੇ ਆਇਆ ਹਾਂ। ਉਨ੍ਹਾਂ ਕਿਹਾ ਕਿ ਮੈਂ ਹਰ ਕਿਸੇ ਦੇ ਦਿਲ ‘ਚ ਦੇਸ਼ ਪ੍ਰੇਮ ਦੀ ਭਾਵਨਾ ਜਗਾਉਣਾ ਚਾਹੁੰਦਾ ਹਾਂ।
ਉਨ੍ਹਾਂ ਕਿਹਾ ਕਿ ਇਸ ਦੇਸ਼ ਨੂੰ ਰਾਜਨੀਤਕਾਂ, ਸ਼ਾਸਕਾਂ ਤੇ ਸਰਕਾਰਾਂ ਨੇ ਨਹੀਂ ਬਣਾਇਆ ਸਗੋਂ ਇਸਨੂੰ ਕਿਸਾਨਾਂ, ਮਜ਼ਦੂਰਾਂ, ਮਾਤਾਵਾਂ ਤੇ ਭੈਣਾਂ ਨੇ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇਹ ਇਸ ਦੇਸ਼ ਦੀ ਮਹਾਨਤਾ ਹੈ ਕਿ ਉਸਨੇ ਇਕ ਗਰੀਬ ਪਰਿਵਾਰ ਦੇ ਪੁੱਤਰ ਨੂੰ ਪ੍ਰਧਾਨ ਮੰਤਰੀ ਬਣਾਇਆ ਹੈ। ਇਸ ਲਈ ਮੈਂ ਇਕ ਪ੍ਰਧਾਨ ਮੰਤਰੀ ਨਹੀਂ ਸਗੋਂ ਲੋਕਾਂ ਦਾ ਸੇਵਕ ਹਾਂ। ਜੋ ਲੋਕਾਂ ਦੀ ਸੇਵਾ ਕਰਨ ਲਈ ਆਇਆ ਹੈ।

468 ad