ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਦੱਸਾਂਗੀ ਪੰਜਾਬ ਸਰਕਾਰ ਦੀ ਪੁਲਸ ਦਾ ਹਾਲ : ਨਵਜੋਤ ਕੌਰ ਸਿੱਧੂ

10ਲੁਧਿਆਣਾ,1 ਮਈ ( ਜਗਦੀਸ਼ ਬਾਮਬਾ  )  ਬੇਸ਼ੱਕ ਮੈਂ ਅੰਮ੍ਰਿਤਸਰ ਦੀ ਵਿਧਾਇਕ ਹਾਂ ਪਰ ਸਵੇਰੇ ਜਦੋਂ ਉਸ ਨੂੰ ਪਤਾ ਲੱਗਾ ਕਿ ਪੁਲਸ ਦੇ ਕਹਿਣ ਕਾਰਨ ਨੌਜਵਾਨ ਨੇ ਟਰੇਨ ਅੱਗੇ ਕੁੱਦ ਕੇ ਜਾਨ ਦੇ ਦਿੱਤੀ ਅਤੇ ਉਸਨੇ ਸਟੇਟਸ ਵੀ ਫੇਸ ਬੁੱਕਤੇ ਪਾਇਆ ਹੈ ਤਾਂ ਉਸ ਤੋਂ ਰਿਹਾ ਨਹੀਂ ਗਿਆ ਅਤੇ ਉਹ ਸਿੱਧਾ ਲੁਧਿਆਣਾ ਗਈ।  ਇਹ ਕਹਿਣਾ ਸੀ ਭਾਜਪਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਦਾ, ਉਹ ਇਥੇ ਦੁੱਗਰੀ ਵਿਚ ਆਤਮ ਹਤਿਆ ਕਰਨ ਚੁੱਕੇ ਇੰਦਰਪਾਲ ਸਿੰਘ ਆਹੂਜਾ ਦੇ ਘਰ ਉਸਦੇ ਪਰਿਵਾਰ ਨੂੰ ਮਿਲਣ ਆਏ ਸਨ। ਉਨ੍ਹਾਂ ਕਿਹਾ ਕਿ ਜਦੋਂ ਕੋਈ ਆਮ ਆਦਮੀ ਇਸ ਤਰ੍ਹਾਂ ਕਸੂਰਵਾਲ ਠਹਿਰਾਇਆ ਜਾਂਦਾ ਹੈ ਤਾਂ ਪੁਲਸ ਪਹਿਲਾਂ ਉਸਨੂੰ ਗ੍ਰਿਫਤਾਰ ਕਰਦੀ ਹੈ ਅਤੇ ਉਸਦੇ ਬਾਅਦ ਕੇਸ ਦਰਜ ਕਰਦੀ ਹੈ ਪਰ ਜਦੋਂ ਪੁਲਸ ਦੀ ਆਪਣੀ ਗਰਦਨ ਫਸਦੀ ਹੈ ਤਾਂ ਪੁਲਸ ਦੋਹਰੇ ਮਾਪਦੰਡ ਵਰਤਦੀ ਹੈ।
ਉਨ੍ਹਾਂ ਕਿਹਾ ਕਿ ਮਾਤਰ ਪੁਲਸ ਅਧਿਕਾਰੀਆਂ ਨੂੰ ਸਸਪੈਂਡ ਕਰਨ ਦੇਣਾ ਹੀ, ਕੀ ਪੁਲਸ ਦੀ ਡਿਊਟੀ ਬਣਦੀ ਸੀ। ਇਥੇ ਕਿਉਂ ਨਹੀਂ ਕੇਸ ਦਰਜ ਕੀਤਾ ਗਿਆ ਅਤੇ ਪੁਲਸ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਨੇ ਸਾਫ ਕਿਹਾ ਕਿ ਪੰਜਾਬ ਅੰਦਰ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਡਗਮਗਾ ਚੁੱਕੀ ਹੈ। ਉਹ ਇਸ ਘਟਨਾ ਤੋਂ ਬੇਹੱਦ ਦੁਖੀ ਹੈ ਅਤੇ ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਡੀ. ਜੀ. ਪੀ. ਪੰਜਾਬ ਅਤੇ ਮੁੱਖ ਮੰਤਰੀ ਨੂੰ ਵੀ ਪੱਤਰ ਲਿਖ ਕੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਜਿਸ ਘਰ ਦਾ ਜਵਾਨ ਬੇਟਾ ਪੁਲਸ ਕਾਰਨ ਆਤਮ ਹੱਤਿਆ ਕਰ ਚੁੱਕਾ ਹੋਵੇ, ਉਸ ਦੇ ਘਰ ਕੋਈ ਕਮਾਉਣ ਵਾਲਾ ਨਹੀਂ ਰਿਹਾ, ਇਸ ਲਈ ਪੁਲਸ ਵਿਭਾਗ ਤੇ ਸਰਕਾਰ ਨੂੰ ਚਾਹੀਦੇ ਹੈ ਕਿ ਨੌਜਵਾਨ ਦੀ ਭੈਣ ਨੂੰ ਸਰਕਾਰੀ ਨੌਕਰੀ ਦਿਵਾਈ ਜਾਵੇ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲੇ ਪੁਲਸ ਲੋਕਾਂ ਦੀ ਆਰਥਿਕ ਮਜਬੂਰੀ ਦੇਖ ਕੇ ਦਬਾ ਦਿੰਦੀ ਹੈ, ਇਸ ਮਾਮਲੇ ਵਿਚ ਵੀ ਪੀੜਤ ਪਰਿਵਾਰ ਦੀ ਆਰਥਿਕ ਹਾਲਤ ਚੰਗੀ ਨਹੀਂ ਹੈ, ਉਹ ਤਾਂ ਕੇਸ ਲੜਨ ਤੋਂ ਵੀ ਅਸਮਰਥ ਹੈ ਪਰ ਉਹ ਇਸ ਮਾਮਲੇ ਨੂੰ ਦਬਾਉਣ ਨਹੀਂ ਦੇਵੇਗੀ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਹਰ ਸੰਭਵ ਕੋਸ਼ਿਸ਼ ਕਰੇਗੀ।
ਉਨ੍ਹਾਂ ਕਿਹਾ ਉਹ ਡਾਕਟਰੀ ਛੱਡ ਕੇ ਰਾਜਨੀਤੀ ਵਿਚ ਆਈ ਹੈ, ਉਸਦੇ ਤੇ ਉਸਦੇ ਪਤੀ ਦੇ ਰਾਜਨੀਤੀ ਵਿਚ ਸਿਧਾਂਤ ਇਕੋ ਜਿਹੇ ਹਨ, ਉਹ ਪੰਜਾਬ ਵਿਚ ਸ਼ਾਂਤੀ ਚਾਹੁੰਦੀ ਹੈ ਤਾਂ ਹੀ ਉਹ ਸਭਕੁਝ ਛੱਡ ਕੇ ਪੀੜਤ ਪਰਿਵਾਰ ਨੂੰ ਹੌਸਲਾ ਦੇਣ ਆਈ ਹੈ। ਜਦੋਂ ਕਿ ਦੂਸਰੇ ਪਾਸੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਬੇਟੇ ਦੀ ਜਿੰਨੀ ਜ਼ਿੰਦਗੀ ਸੀ ਭੋਗ ਲਈ ਹੈ, ਉਸਦੀ ਮੌਤ ਲਿਖੀ ਹੀ ਇਸੇ ਤਰ੍ਹਾਂ ਸੀ, ਉਹ ਹੁਣ ਹੋਰ ਕੁਝ ਨਹੀਂ ਚਾਹੁੰਦੇ ਅਤੇ ਨਾ ਹੀ ਉਨ੍ਹਾਂ ਉੱਪਰ ਕੋਈ ਦਬਾਅ ਹੈ।  ਡਾਕਟਰ ਸਿੱਧੂ ਨੇ ਮੌਕੇਤੇ ਮੌਜੂਦ ਆਈ. ਪੀ. ਐੱਸ. ਅਧਿਕਾਰੀ ਸੰਦੀਪ ਗਰਗ ਨੂੰ ਕਿਹਾ ਕਿ ਉਹ ਪੁਲਸ ਕਮਿਸ਼ਨਰ ਨਾਲ ਗੱਲ ਕਰਕੇ ਪੀੜਤ ਪਰਿਵਾਰ ਦੀ ਲੜਕੀ ਨੂੰ ਸਰਕਾਰੀ ਨੌਕਰੀ ਦਿਵਾਉਣ ਦੀ ਕੋਸ਼ਿਸ਼ ਕਰਨ ਤਾਂ ਕਿ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਹੋ ਸਕੇ। ਇਸ ਮੌਕੇ ਉਨ੍ਹਾਂ ਨਾਲ ਜ਼ਿਲਾ ਭਾਜਪਾ ਪ੍ਰਧਾਨ ਪ੍ਰਵੀਨ ਬਾਂਸਲ, ਯੂਥ ਮੋਰਚਾ ਪ੍ਰਧਾਨ ਭਾਜਪਾ ਦੇ ਪ੍ਰਧਾਨ ਅਮਿਤ ਗੁਸਾਈਂ, ਰਾਕੇਸ਼ ਕਪੂਰ ਤੇ ਸੰਜੇ ਕਪੂਰ ਦੇ ਇਲਾਵਾ ਅਕਾਲੀ ਦਲ ਦੇ ਗੁਰਪ੍ਰੀਤ ਸਿੰਘ ਬੱਬਲ ਵੀ ਹਾਜ਼ਰ ਸਨ।

468 ad

Submit a Comment

Your email address will not be published. Required fields are marked *