ਪ੍ਰਗਿਆ ਠਾਕਰ ਨੂੰ ਕਲੀਨ ਚਿੱਟ ਦੇਣਾ ਸਰਕਾਰ ਦੀ ਭਗਵੇਂ ਅੱਤਵਾਦ ਨਾਲ ਮਿਲੀਭੁਗਤ ਦਾ ਸਬੂਤ-ਡੱਲੇਵਾਲ

16ਲੰਡਨ , 14 ਮਈ ( ਪੀਡੀ ਬੇਉਰੋ ) ਫਿਰਕਾ ਪ੍ਰਸਤ ਦੀ ਭਾਵਨਾ ਨਾਲ ਲਬਰੇਜ਼ ਹਿੰਦੂਤਵੀ ਭਾਰਤ ਦੀ ਕੇਂਦਰ ਸਰਕਾਰ ਦੀ ਭਗਵੇਂ ਅੱਤਵਾਦ ਨਾਲ ਸਾਂਝ ਭਿਆਲੀ ਜੱਗ ਜ਼ਾਹਰ ਹੋ ਰਹੀ ਹੈ ,ਜਿਸ ਦੀ ਤਾਜਾ ਮਿਸਾਲ ਮਾਲੇਗਾਉਂ ਬੰਬ ਧਮਾਕੇ ਦੀ ਕਥਿਤ ਦੋਸ਼ੀ ਸਾਧਵੀ ਪ੍ਰਗਿਆ ਠਾਕੁਰ ਨੂੰ ਰਾਸ਼ਟਰੀ ਜਾਂਚ ਏਜੰਸੀ ਪਾਸੋਂ ਕਲੀਨ ਚਿੱਟ ਦਿਵਾਉਣਾ ,ਕਰਨਲ ਪ੍ਰੋਹਤਿ ਅਤੇ ਉਸ ਦੇ ਸਾਥੀਆਂ ਨੂੰ ਰਾਹਤ ਪ੍ਰਦਾਨ ਕਰਨਾ ਹੈ । ਹਿੰਦੂਤਵੀਆਂ ਦਾ ਇੱਕ ਨੁਕਾਤੀ ਪ੍ਰੋਗਰਾਮ ਹੈ ਕਿ ਭਾਰਤ ਦੀਆਂ ਵਸਨੀਕ ਘੱਟ ਗਿਣਤੀ ਕੌਮਾਂ ਨੂੰ ਹਿੰਦੂਤਵ ਦੇ ਖਾਰੇ ਸਮੁੰਦਰ ਵਿੱਚ ਜ਼ਜ਼ਬ ਕਰਨਾ ਅਤੇ ਹਿਦੂ ਰਾਸ਼ਟਰ ਦੀ ਸਥਾਪਨਾ ਹੈ । ਇਸੇ ਹੀ ਕੜੀ ਅਧੀਨ ਮਾਲੇਗਾਉਂ ,ਸਮਝੌਤਾ ਐਕਸਪ੍ਰੈੱਸ ,ਮੱਕਾ ਦਰਗਾਹ ਅਤੇ ਅਜ਼ਮੇਰ ਸ਼ਰੀਫ ਵਿੱਖ ਬੰਬ ਧਮਾਕੇ ਕਰਕੇ ਆਪਣੇ ਕਰੂਪ ਚਿਹਰੇ ਦਾ ਪ੍ਰਗਟਾਵਾ ਕੀਤਾ ਗਿਆ ਹੈ ।ਯਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਭਾਰਤ ਦੀਆਂ ਸਮੂਹ ਅਜ਼ਾਦੀ ਪਸੰਦ ਕੌਮਾਂ ਨੂੰ ਆਪਣੇ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ ਗਿਆ ਹੈ । ਦਲ ਦੇ ਜਨਰਲ ਸਕੱਤਰ ਸ੍ਰ, ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਰਾਸ਼ਟਰੀ ਜਾਂਚ ਏਜੰਸੀ ਦੇ ਇਸ ਕਦਮ ਨੂੰ ਬੇਹੱਦ ਪੱਖਪਾਤੀ ਅਤੇ ਹਿੰਦੂਤਵੀ ਅੱਤਵਾਦੀਆਂ ਨੂੰ ਲਾਭ ਪਹੁੰਚਾਉਣ ਵਾਲਾ ਕਰਾਰ ਦਿੱਤਾ ਗਿਆ । ਸਿੱਖ ਕੌਮ ਦੀ ਅਜਾਦੀ ਲਈ ਚੱਲ ਰਹੇ ਸੰਘਰਸ਼ ਦੌਰਾਨ ਗ੍ਰਿਫਤਾਰ ਕੀਤੇ ਗਏ ਅਨੇਕਾਂ ਸਿੱਖਾਂ ਨੂੰ ਬਗੈਰ ਕਿਸੇ ਸਬੂਤ ਕਾਰਨ ਦੋ ਦੋ , ਢਾਈ ਢਾਈ ਦਹਾਕਿਆਂ ਤੋਂ ਜੇਹਲਾਂ ਵਿੱਚ ਬੰਦ ਕੀਤਾ ਹੋਇਆ ਹੈ । ਉਹਨਾਂ ਨੂੰ ਪੈਰੋਲ ਵੀ ਬਹੁਤ ਮੁਸ਼ਕਲ ਨਾਲ ਮਿਲਦੀ ਹੈ ਜਾਂ ਮਿਲਦੀ ਹੀ ਨਹੀਂ ਪਰ ਹਿੰਦੂ ਬਹੁ ਗਿਣਤੀ ਨਾਲ ਸਬੰਧਤ ਰੱਖਣ ਵਾਲੇ ਜੋ ਨਿਰਦੋਸ਼ਾਂ ਦੇ ਕਥਿਤ ਕਾਤਲ ਹਨ ਉਹਨਾਂ ਨੂੰ ਪ੍ਰਸਾਸ਼ਨ,ਜਾਂਚ ਏਜੰਸੀਆਂ ,ਸਰਕਾਰੀ ਧਿਰ ਅਤੇ ਸਰਕਾਰਾਂ ਸਦਾ ਹੀ ਲਾਭ ਪਹੁੰਚਾਣ ਲਈ ਪੱਬਾਂ ਭਾਰ ਰਹਿੰਦੇ ਹਨ । ਸਿੱਖਾਂ ਸਮੇਤ ਸਮੂਹ ਘੱਟਗਿਣਤੀਆਂ ਲਈ ਹੁਣ ਲਾਜ਼ਮੀ ਹੈ ਕਿ ਹਿੰਦੂਤਵੀ ਦੈਂਤ ਦਾ ਮੂੰਹ ਭੰਨਣ ਵਾਸਤੇ ਸਾਂਝੇ ਪਲੇਟਫਾਰਮ ਤੇ ਇਕੱਤਰ ਹੋ ਕੇ ਆਪੋ ਆਪਣੀਆਂ ਕੌਮੀ ਅਜ਼ਾਦੀ ਦੀਆਂ ਤਹਿਰੀਕਾਂ ਨੂੰ ਤੇਜ਼ ਕੀਤਾ ਜਾਵੇ । ਭਾਰਤੀ ਫੌਜ ਵਲੋਂ ਜੂਨ 1984 ਦਾ ਖੂਨੀ ਘੱਲੂਘਾਰਾ ,ਨਵੰਬਰ ਵਿੱਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਅਤੇ ਸਿੱਖ ਨੌਜਵਾਨਾਂ ਦੀਆਂ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਅਣਗਿਣਤ ਸ਼ਹਾਦਤਾਂ ਇਸ ਦਾ ਪ੍ਰਤੱਖ ਪ੍ਰਮਾਣ ਹੈ ਕਿ ਸਿੱਖ ਭਾਰਤ ਵਿੱਚ ਗੁਲਾਮ ਹਨ। ਪਿਛਲੇ 68 ਸਾਲਾਂ ਵਿੱਚ ਜਿੰਨੇ ਜ਼ੁਲਮ ਇਸ ਅਖੌਤੀ ਅਜਾਦ ਦੇਸ਼ ਵਿੱਚ ਸਿੱਖਾਂ ਤੇ ਹੋਏ ਹਨ ਇਸ ਨੂੰ ਮੱਦੇ ਨਜ਼ਰ ਰੱਖਦਿਆਂ ਸਿੱਖ ਇਸ ਨੂੰ ਆਪਣਾ ਦੇਸ਼ ਨਹੀ ਸਮਝ ਸਕਦੇ । ਭਾਰਤ ਵਿੱਚ ਸਿੱਖਾਂ ਦੇ 68 ਸਾਲਾਂ ਦੌਰਾਨ ਹੋਏ ਸਰਕਾਰੀ ਜ਼ੁਲਮਾਂ ਦੇ ਮੁਕਾਬਲੇ ਅਬਦਾਲੀ,ਮੀਰ ਮੰਨੂ,ਜ਼ਕਰੀਏ ,ਹਿਟਲਰ ਵਰਗਿਆਂ ਦੇ ਜ਼ੁਲਮ ਵੀ ਬੌਣੇ ਨਜ਼ਰ ਆ ਰਹੇ ਹਨ । ਆਉ ਖਾਲਿਸਤਾਨ ਦੀ ਜੰਗੇ ਅਜਾਦੀ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਜੇਹਲਾਂ ਵਿੱਚ ਬੰਦ ਸਿੰਘਾਂ ਦੇ ਹੱਕ ਵਿੱਚ ਅਵਾਜ ਬੁਲੰਦ ਕਰੀਏ । ਇਹਨਾਂ 68 ਸਾਲਾਂ ਦੌਰਾਨ ਸਿੱਖਾਂ ਤੇ ਜਿੱਥੇ ਸਰੀਰਕ ਤੌਰ ਜੁਲਮਾਂ ਦਾ ਕਹਿਰ ਹੋਇਆ ਹੋਇਆ ਹੈ ਉੱਥੇ ਸਿੱਖਾਂ ਨੂੰ ਸਿਧਾਂਤਕ ਤੌਰ ਤੇ ਤਰਾਂ ਤਰਾਂ ਦੀਆਂ ਮੁਸ਼ਕਲਾਂ ਦਰਪੇਸ਼ ਹਨ । ਸਿੱਖੀ ਦੇ ਸੁਨਿਹਰੀ ਸਿਧਾਂਤਾਂ ਤੇ ਬ੍ਰਾਹਮਣਵਾਦੀ ਅਤੇ ਨਾਸਤਕਪੁਣੇ ਦਾ ਰੰਗ ਚਾੜਨ ਲਈ ਸਿੱਖ ਵਿਰੋਧੀ ਲਾਬੀ ਪੂਰੀ ਤਰਾਂ ਨਾਲ ਸਰਗਰਮ ਹੈ ,ਜਿਸ ਨੂੰ ਪਛਾਨਣਾ ਅਤੇ ਪਛਾੜਨਾ ਬਹੁਤ ਜਰੂਰੀ ਹੈ ।

468 ad

Submit a Comment

Your email address will not be published. Required fields are marked *