ਪੈਰਾਸ਼ੂਟਾਂ ‘ਤੇ ਉੱਡਦੇ ਹੋਏ ਆਏ ਸੈਂਡਵਿਚ

ਮੈਲਬੋਰਨ—ਆਸਟ੍ਰੇਲੀਆ ਵਿਚ ਮੈਲਬੋਰਨ ਦੇ ਇਕ ਹੋਟਲ ਨੇ ਆਪਣੇ ਕਸਟਮਰਾਂ ਨੂੰ ਲੁਭਾਉਣ ਲਈ ਇਕ ਵੱਖਰਾ ਤਰੀਕਾ ਅਪਣਾਇਆ Perasuitਹੈ। ਉਹ ਆਪਣੇ ਕਸਟਮਰਾਂ ਤੱਕ ਪੈਰਾਸ਼ੂਟ ਰਾਹੀਂ ਸੈਂਡਵਿਚ ਭਿਜਵਾਉਂਦੇ ਹਨ। ਜੈਫਰਸ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਜੈਫਲੀਚਿਊਟਸ ਹੋਟਲ ਸੜਕ ‘ਤੇ ਖੜ੍ਹੇ ਕਸਟਮਰ ਨੂੰ ਪੈਰਾਸ਼ੂਟ ਦੇ ਰਾਹੀਂ ਸੈਂਡਿਵਚ ਦੀ ਡਿਲਵਰੀ ਕਰਦਾ ਹੈ। ਇਸ ਤਰ੍ਹਾਂ ਸਰਵਿਸ ਲੈਣ ਵਾਲੇ ਕਸਟਮਰ ਪਹਿਲਾਂ ਹੀ ਸੈਂਡਵਿਚ ਲਈ ਪੇਪਲ ‘ਤੇ 5-6 ਡਾਲਰਾਂ ਦਾ ਭੁਗਤਾਨ ਕਰ ਦਿੰਦੇ ਹਨ। ਇਸ ਤੋਂ ਬਾਅਦ ਕਸਟਮਰਾਂ ਵੱਲੋਂ ਸੁਝਾਈ ਗਈ ਥਾਂ ਅਤੇ ਸਮੇਂ ‘ਤੇ ਪਲਾਸਟਿਕ ਪੈਰਾਸ਼ੂਟ ਰਾਹੀਂ ਸੈਂਡਵਿਚ ਦੀ ਡਿਲਵਰੀ ਕਰ ਦਿੱਤੀ ਜਾਂਦੀ ਹੈ। ਸੈਂਡਵਿਚ ਨੂੰ ਡਰਾਪ ਕਰਨ ਦੀ ਥਾਂ ਮੈਲਬੋਰਨ ਦੇ ਸੀ. ਬੀ. ਡੀ. ਵਿਚ ਹੁੰਦੀ ਹੈ ਪਰ ਕਰਮਚਾਰੀ ਸੈਂਡਵਿਚਾਂ ਦੀ ਡਿਲਵਰੀ ਕੀਤੇ ਜਾਣ ਤੱਕ ਥਾਂ ਜਾ ਸਹੀ-ਸਹੀ ਖੁਲਾਸਾ ਨਹੀਂ ਕਰਦੇ ਹਨ।
ਲੋਕਾਂ ਨੂੰ ਸੈਂਡਵਿਚਾਂ ਦੀ ਡਿਲਵਰੀ ਕਰਨ ਦਾ ਇਹ ਤਰੀਕਾ ਕਾਫੀ ਪਸੰਦ ਆ ਰਿਹਾ ਹੈ। ਹੋਰ ਹੋਟਲ ਵੀ ਇਸ ਤਰੀਕੇ ਨੂੰ ਅਪਣਾਉਣਾ ਚਾਹੁੰਦੇ ਹਨ। ਮੰਗਲਵਾਰ ਨੂੰ ਜੈਫਲੀਚਿਊਟਸ ਨੇ ਇਸ ਮੁਹਿੰਮ ਵਿਚ 5000 ਡਾਲਰ ਦੇ ਕਾਰੋਬਾਰ ਦੇ ਟੀਚੇ ਨੂੰ ਹਾਸਲ ਕਰ ਲਿਆ। ਹੁਣ ਉਹ ਇਸ ਤਰੀਕੇ ਨੂੰ ਨਿਊਯਾਰਕ ਲੈ ਕੇ ਜਾਣਗੇ।

468 ad