ਪੈਂਚਰ ਲਾਉਣ ਵਾਲੇ ਦੇ ਬੇਟੇ ਨੇ ਰਚਿਆ ਇਤਿਹਾਸ

2ਲੁਧਿਆਣਾ , 13 ਮਈ ( ਜਗਦੀਸ਼ ਬਾਮਬਾ ) ਸਾਈਕਲਾਂ ਨੂੰ ਪੈਂਚਰ ਲਾਉਣ ਵਾਲੇ ਦੇ ਬੇਟੇ ਨੇ 12ਵੀਂ ਦੀ ਪ੍ਰੀਖਿਆ ਵਿੱਚੋਂ 100 ਫੀਸਦੀ ਅੰਕ ਲੈ ਕੇ ਇਤਿਹਾਸ ਰਚ ਦਿੱਤਾ ਹੈ। ਇਹ ਨੌਜਵਾਨ ਲੁਧਿਆਣਾ ਦਾ ਰਹਿਣ ਵਾਲਾ ਸਾਹਿਲ ਹੈ। ਸਾਹਿਲ ਦੇ ਮਾਪਿਆਂ ਨੂੰ ਆਪਣੇ ਪੁੱਤਰ ‘ਤੇ ਮਾਣ ਹੈ।ਦਰਅਸਲ ਸਾਹਿਲ ਨੇ ਅੱਜ ਐਲਾਨੇ 12ਵੀਂ ਦੇ ਨਤੀਜੇ ਵਿੱਚ ਸਪੋਰਟਸ ਕੋਟੇ ਵਿੱਚ ਟਾਪ ਕੀਤਾ ਹੈ। ਉਹ ਸਟੇਟ ਪੱਧਰ ਦਾ ਬੇਸਬਾਲ ਖਿਡਾਰੀ ਹੈ ਤੇ ਗੋਲਡ ਮੈਡਲ ਜਿੱਤ ਚੁੱਕਾ ਹੈ। ਸਾਹਿਲ ਦਾ ਸੁਫਨਾ ਸੀ.ਏ. ਬਣਨਾ ਹੈ।
ਸਾਹਿਲ ਦੇ ਪਿਤਾ ਦਾ ਲੁਧਿਆਣਾ ਦੇ ਲਕਸ਼ਮੀ ਨਗਰ ਵਿੱਚ ਸਾਈਕਲ ਰਿਪੇਅਰ ਦੀ ਦੁਕਾਨ ਹੈ। ਇਹ ਦੁਕਾਨ ਵੀ ਕਿਰਾਏ ‘ਤੇ ਲਈ ਗਈ ਹੈ। ਉਹ ਆਪਣੇ ਪਿਤਾ ਨਾਲ ਦੁਕਾਨ ‘ਤੇ ਵੀ ਕੰਮ ਕਰਾਉਂਦਾ ਹੈ। ਪ੍ਰੀਖਿਆ ਤੋਂ ਕੁਝ ਸਮਾਂ ਪਹਿਲਾਂ ਐਕਸੀਡੈਂਟ ਹੋਣ ਕਾਰਨ ਫਰੈਕਚਰ ਵੀ ਹੋ ਗਿਆ ਸੀ। ਸਾਹਿਲ ਨੇ ਇਸ ਦਾ ਅਸਰ ਆਪਣੀ ਪੜ੍ਹਾਈ ‘ਤੇ ਨਹੀਂ ਪੈਣ ਦਿੱਤਾ।

468 ad

Submit a Comment

Your email address will not be published. Required fields are marked *