ਪੂਰਨ ਗੁਰਸਿੱਖ ਲੜਕੇ ਦਾ ਆਈ.ਏ.ਐਸ ਬਨਣ ‘ਤੇ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਵੱਲੋਂ ਸ਼ਾਨਦਾਰ ਸਨਮਾਨ

3

ਬਠਿੰਡਾ, 16 ਮਈ (ਜਗਦੀਸ਼ ਬਾਮਬਾ ) ਹਾਲ ਹੀ ਵਿੱਚ ਯ.ੂਪੀ.ਐਸ.ਸੀ. ਵੱਲੋਂ ਜਾਰੀ ਕੀਤੇ ਆਈ.ਏ.ਐਸ. ਦੀ ਪ੍ਰੀਖਿਆ ਵਿੱਚੋਂ 90ਵਾਂ ਰੈਂਕ ਪ੍ਰਾਪਤ ਕਰਨ ਵਾਲੇ ਨਜਦੀਕੀ ਪਿੰਡ ਜੀਂਦਾ ਦੇ ਵਸਨੀਕ ਮਨਜੀਤ ਸਿੰਘ ਦੇ ਸਪੁੱਤਰ ਗੁਰਸਿਮਰਨ ਸਿੰਘ ਦਾ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆ ਦੀ ਅਗਵਾਈ ਹੇਠ ਜਥੇਬੰਦੀ ਵੱਲੋਂ ਗੁਰਦੁਆਰਾ ਹਾਜੀ ਰਤਨ ਵਿਖੇ ਗੁਰਮਤਿ ਅਨੁਸਾਰ ਸ਼ਾਨਦਾਰ ਸਨਮਾਨ ਕੀਤਾ ਗਿਆ। ਇਸ ਮੌਕੇ ਭਾਈ ਜਸਕਰਨ ਸਿੰਘ ਸਿਵੀਆਂ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਜਦ ਸਿਵਲ ਸਰਵਿਸਜ਼ ਵਿੱਚ ਅਜਿਹੇ ਗੁਰਮੁਖ ਨੌਜਵਾਨ ਆਉਣਗੇ ਤਾਂ ਉਨਾਂ ਦੁਆਰਾ ਸਮਾਜ ਦੀ ਕੀਤੀ ਸੇਵਾ ਇੱਕ ਵਿਲੱਖਣ ਸੇਵਾ ਹੋਵੇਗੀ। ਉਨਾਂ ਕਿਹਾ ਕਿ ਗੁਰਸਿੱਖ ਬੱਚੇ ਕਿਸੇ ਵੀ ਖੇਤਰ ਵਿੱਚ ਅੱਗੇ ਆਉਣ, ਗੁਰਮਤਿ ਪ੍ਰਚੰਡ ਲਹਿਰ ਉਨਾਂ ਦਾ ਸਨਮਾਨ ਹਮੇਸ਼ਾ ਕਰਦੀ ਰਹੇਗੀ। ਉਨਾਂ ਦੱਸਿਆ ਕਿ ਹਰ ਸਾਲ ਦੀ ਤਰਾਂ ਨਸ਼ਾ ਮੁਕਤੀ ਪ੍ਰਚੰਡ ਲਹਿਰ ਵੱਲੋਂ ਸਿਵੀਆਂ ਪਿੰਡ ਤੋਂ 3ਜੂਨ ਤੋਂ ਵਿਦਿਆਰਥੀਆਂ ਵਾਸਤੇ ਗੁਰਮਤਿ ਟ੍ਰੇਨਿੰਗ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ ਜਿਸ ਵਿੱਚ ਬੱਚਿਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾ ਕੇ ਨਿਰੋਲ ਗੁਰਸਿੱਖੀ ਵਾਲਾ ਪੰਜਾਬੀ ਦਾ ਅੱਖਰੀ ਗਿਆਨ ਵੰਡਿਆ ਜਾਵੇਗਾ।

ਇਸ ਮੌਕੇ ਗੁਰਸਿਮਰਨ ਸਿੰਘ ਨੇ ਦੱਸਿਆ ਕਿ ਉਹ ਸਮਾਜ ਸੇਵਾ ਦਾ ਸੰਕਲਪ ਲੈ ਕੇ ਚੱਲਿਆ ਹੈ ਅਤੇ ਉਸਦਾ ਮੁੱਖ ਨਿਸ਼ਾਨਾ ਨੌਜਵਾਨਾਂ ਨੂੰ ਪ੍ਰੇਰਣਾ ਦੇ ਕੇ ਨਸ਼ਿਆਂ ਆਦਿਕ ਸਮਾਜਿਕ ਬੁਰਾਈਆਂ ਤੋਂ ਰੋਕਣਾ ਅਤੇ ਦੇਸ ਅਤੇ ਸਮਾਜ ਦੀ ਤਰੱਕੀ ਲਈ ਵੱਧ ਤੋਂ ਵੱਧ ਸਿੱਖਿਆ ਗ੍ਰਹਿਣ ਕਰਨ ਲਈ ਉਤਸ਼ਾਹਿਤ ਕਰਨਾ ਹੈ। ਉਨਾਂ ਆਈਏਐਸ ਦੀ ਤਿਆਰੀ ਕਰ ਰਹੇ ਨੌਜਵਾਨਾਂ ਨੂੰ ਕਿਹਾ ਕਿ ਉਹ ਖੇਡਾਂ ਤੇ ਪੜਾਈ ਦਾ ਸੰਤੁਲਣ ਬਣਾ ਕੇ ਤੇ ਥੋੜ ਸਬਰ ਰੱਖ ਕੇ ਤਿਆਰੀ ਕਰਨ ਕਿਉਂਕਿ ਉਸਨੇ ਵੀ ਡੇਢ ਸਾਲ ਤਿਆਰੀ ਕੀਤੀ ਹੈ ਪਰ ਪਹਿਲੀ ਵਾਰ ਹੀ ਇਮਤਿਹਾਨ ਪਾਸ ਕਰ ਲਿਆ ਹੈ। ਇਸ ਮੌਕੇ ਗੁਰਦੁਆਰਾ ਹਾਜੀ ਰਤਨ ਦੇ ਮੈਨੇਜਰ ਸੁਮੇਰ ਸਿੰਘ ਅਤੇ ਅਵਤਾਰ ਸਿੰਘ ਕੈਂਥ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਮੁੱਖ ਸੇਵਾਦਾਰ ਨੇ ਗੁਰਸਿਮਰਨ ਸਿੰਘ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਵਧਾਈ ਦਿੱਤੀ। ਇਸ ਦੇ ਨਾਲ ਹੀ ਦਰਸ਼ਨ ਸਿੰਘ ਵਾਲੀਆਂ ਅਤੇ ਹਾਕਮ ਸਿੰਘ ਥਾਣੇਦਾਰ ਵਲੋਂ ਵੀ ਸਨਮਾਨ ਚਿੰਨ ਦੇ ਕੇ ਸਨਮਾਨਿਆ ਗਿਆ। ਇਸ ਸਮੇਂ ਅਜੀਤਪਾਲ ਸਿੰਘ ਭੁੱਚੋ, ਇਕਬਾਲ ਸਿੰਘ ਸੋਨੀ, ਐਡਵੋਕੇਟ ਅਰਸ਼ਦੀਪ ਸਿੰਘ ਸਿਵੀਆਂ, ਅਜੈਬ ਸਿੰਘ ਸਿਵੀਆਂ, ਮਾਸਟਰ ਸ਼ੇਰ ਸਿੰਘ ਬਰਾੜ, ਬਿਕਰਮਜੀਤ ਸਿੰਘ ਪ੍ਰਧਾਨ ਗੁਰਦੁਆਰਾ ਭਾਈ ਮਤੀ ਦਾਸ ਨਗਰ, ਬੂਟਾ ਸਿੰਘ ਫੂਸਮੰਡੀ, ਇਕਬਾਲ ਸਿੰਘ ਕਿਲੀ, ਵੀਰ ਸਿੰਘ ਸਾਬਕਾ ਸਰਪੰਚ, ਜੰਗੀਰ ਸਿੰਘ ਢਪਾਲੀ, ਸਮਸ਼ੇਰ ਸਿੰਘ, ਜਗਜੀਤ ਸਿੰਘ ਕੋਟਸ਼ਮੀਰ, ਮਾਸਟਰ ਰਣਜੀਤ ਸਿੰਘ, ਭਾਈ ਭਰਪੂਰ ਸਿੰਘ, ਦਰਸ਼ਨ ਸਿੰਘ ਵਾਲੀਆ ਸਮੇਤ ਗੁਰਮਤਿ ਪ੍ਰਚੰਡ ਲਹਿਰ ਦੀ ਬਹੁਤ ਸਾਰੀ ਸੰਗਤ ਹਾਜ਼ਰ ਸੀ।

468 ad

Submit a Comment

Your email address will not be published. Required fields are marked *