ਪੂਨਮ ਦੇ ਕਾਤਲਾਂ ਨੂੰ ਹਸ਼ਰ ਤੱਕ ਪਹੁੰਚਾਉਣ ”ਚ ਕੋਈ ਕਸਰ ਨਹੀਂ ਛੱਡੇਗੀ ਕੈਨੇਡਾ ਦੀ ਪੁਲਸ

9ਬਰੈਮਪਟਨ, 3 ਮਈ ( ਪੀਡੀ ਬਿਊਰੋ ) ਭਾਰਤੀ ਮੂਲ ਦੀ ਪੂਨਮ ਲਿੱਟ, ਜਿਸ ਦਾ ਕਤਲ 2009 ਨੂੰ ਹੋਇਆ ਸੀ, ਦੇ ਕਾਤਲਾਂ ਨੂੰ ਉਨ੍ਹਾਂ ਦੇ ਅੰਜ਼ਾਮ ਤੱਕ ਪਹੁੰਚਾਉਣ ਲਈ ਕੈਨੇਡਾ ਦੀ ਪੁਲਸ ਕੋਈ ਵੀ ਕਸਰ ਨਹੀਂ ਛੱਡ ਰਹੀ। ਪੁਲਸ ਦਾ ਕਹਿਣਾ ਹੈ ਕਿ ਜਦੋਂ ਤੱਕ ਉਹ ਇਸ ਕੇਸ ਦੀ ਜੜ੍ਹ ਤੱਕ ਨਹੀਂ ਪਹੁੰਚ ਜਾਂਦੇ ਅਤੇ ਉਸ ਦੀ 10 ਸਾਲਾ ਬੱਚੀ ਕਿਰਨਜੋਤ ਨੂੰ ਇਨਸਾਫ਼ ਨਹੀਂ ਮਿਲ ਜਾਂਦਾ, ਉਨ੍ਹਾਂ ਦੀ ਤਫਤੀਸ਼ ਜਾਰੀ ਰਹੇਗੀ।

ਜ਼ਿਕਰਯੋਗ ਹੈ ਕਿ ਆਪਣੇ ਸਹੁਰੇ ਪਰਿਵਾਰ ਨਾਲ ਕੈਨੇਡਾ ‘ਚ ਰਹਿ ਰਹੀ ਪੂਨਮ ਲਿੱਟ 5 ਫਰਵਰੀ 2009 ਨੂੰ ਗਾਇਬ ਹੋ ਗਈ ਸੀ। ਉਸ ਸਮੇਂ ਉਹ ਗਰਭਵਤੀ ਸੀ। ਪੂਨਮ ਦੇ ਗਾਇਬ ਹੋਣ ਬਾਰੇ ‘ਚ ਸਹੁਰੇ ਪਰਿਵਾਰ ਵਾਲੇ ਇਹੀ ਕਹਿ ਰਹੇ ਸਨ ਕਿ ਉਹ ਘਰੋਂ ਕੰਮ ‘ਤੇ ਗਈ ਅਤੇ ਵਾਪਸ ਨਹੀਂ ਆਈ ਪਰ ਇਸ ਕੇਸ ਨੂੰ ਨਵਾਂ ਮੋੜ ਉਦੋਂ ਮਿਲਿਆ ਜਦੋਂ ਪੁਲਸ ਨੂੰ ਮ੍ਰਿਤਕ ਪੂਨਮ ਦੇ ਅਵਸ਼ੇਸ਼ ਮਿਲੇ। ਉਸ ਦੇ ਅਵਸ਼ੇਸ਼ ਮਿਲਣ ਤੋਂ ਬਾਅਦ ਪੁਲਸ ਨੂੰ ਇਹ ਸਾਰਾ ਮਾਮਲਾ ਸ਼ੱਕੀ ਜਾਪਿਆ ਅਤੇ ਉਨ੍ਹਾਂ ਨੇ ਇਸ ਕੇਸ ਦੀ ਜੜ੍ਹ ਤੱਕ ਜਾਣ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਪੁਲਸ ਲਗਾਤਾਰ ਪੂਨਮ ਦੇ ਸਹੁਰੇ ਪਰਿਵਾਰ ਕੋਲੋਂ ਮਾਮਲੇ ਬਾਰੇ ਪੁੱਛਗਿੱਛ ਕਰਦੀ ਰਹੀ। ਸਾਲ 2012 ‘ਚ ਪੂਨਮ ਦੇ ਸਹੁਰੇ ਕੁਲਵੰਤ ਨੇ ਪੂਰਾ ਮਾਮਲਾ ਪੁਲਸ ਸਾਹਮਣੇ ਬਿਆਨ ਕਰ ਦਿੱਤਾ। ਉਸ ਨੇ ਦੱਸਿਆ ਕਿ ਪੂਨਮ ਅਤੇ ਉਸ ਦੀ ਨਨਾਣ ਮਨਦੀਪ ‘ਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਅਤੇ ਉਸ ਨੇ ਨੁਕੀਲੀ ਚੀਜ਼ ਨਾਲ ਪੂਨਮ ਦੀ ਗਰਦਨ ‘ਤੇ ਵਾਰ ਕਰਕੇ ਉਸ ਨੂੰ ਮਾਰ ਦਿੱਤਾ। ਇਸ ਤੋਂ ਬਾਅਦ ਪੂਨਮ ਦੇ ਪਤੀ ਸਿਕੰਦਰ ਅਤੇ ਉਸ (ਕੁਲਵੰਤ) ਨੇ ਉਸ ਦੀ ਲਾਸ਼ ਨੂੰ ਕੈਲੇਡਨ ਫੀਲਡ ‘ਚ ਲਿਜਾ ਕੇ ਅੱਗ ਲਗਾ ਦਿੱਤੀ। ਉਸ ਵਲੋਂ ਅਜਿਹੇ ਬਿਆਨ ਦੇਣ ਤੋਂ ਬਾਅਦ ਪੁਲਸ ਨੇ ਤਿੰਨਾਂ ਵਿਰੁੱਧ ਵੱਖ-ਵੱਖ ਦੋਸ਼ਾਂ ਤਹਿਤ ਕੇਸ ਦਰਜ ਕਰ ਲਿਆ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਤਿੰਨਾਂ ਵਿਰੁੱਧ ਅਦਾਲਤ ‘ਚ ਕੇਸ ਚੱਲ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਦੋਂ ਪੁਲਸ ਪੂਨਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਪੂਨਮ ਨੂੰ ਇਨਸਾਫ਼ ਦਿਵਾਉਣ ‘ਚ ਕਾਮਯਾਬ ਹੁੰਦੀ ਹੈ।

468 ad

Submit a Comment

Your email address will not be published. Required fields are marked *