ਪੁੱਤਰ ਨੇ ਕੀਤੀ ਪਿਓ ਦੀ ਹੱਤਿਆ

ਨਿਊਟਨ- ਬ੍ਰਿਟਿਸ਼ ਕੋਲੰਬੀਆ ਦੇ ਨਿਊਟਨ ਸ਼ਹਿਰ ਵਿਚ ਇਕ ਪੁੱਤਰ ਨੇ ਆਪਦੇ ਹੀ ਪਿਤਾ ਦੀ ਹੱਤਿਆ ਕਰ ਦਿੱਤੀ। 29 ਸਾਲਾ ਪੁੱਤਰ 55 ਸਾਲਾ ਪਿਓ ਦੀ ਹੱਤਿਆ ਦੇ ਜ਼ੁਰਮ Father Murderedਵਿਚ ਚਾਰਜ ਕੀਤਾ ਗਿਆ ਹੈ। ਸਰੀ ਸਥਿਤ ਆਰ ਸੀ ਐਮ ਪੀ ਦੀ ਯੂਨਿਟ ਨੇ ਇੱਥੇ ਸਥਿਤ ਇਕ ਮਕਾਨ ਵਿਚ ਗੋਲੀ ਚੱਲਣ ਦੀ ਸੂਚਨਾ ਮਿਲਣ ਤੋਂ ਬਾਅਦ ਛਾਪੇਮਾਰੀ ਕੀਤੀ, ਜਿੱਥੋਂ 55 ਸਾਲਾ ਐਡਵਰਡ ਐਲੀਨ ਬੈਜ਼ਲ ਨਾਂ ਦੇ ਵਿਅਕਤੀ ਦੀ ਲਾਸ਼ ਬਰਾਮਦ ਹੋਈ। ਉਸ ਦਾ ਪੁੱਤਰ ਰੇਅਨ ਵਿਲੀਅਮ ਜੋ ਕਿ ਉਸ ਦੇ ਨਾਲ ਰਹਿੰਦਾ ਸੀ, ਮੌਕੇ ਤੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ।
ਮ੍ਰਿਤਕ ਦਾ ਮਕਾਨ ਟਰੀਡ ਏਰੀਆ ਵਿਚ ਹੈ। ਪੁਲਿਸ ਅਧਿਕਾਰੀ ਸ੍ਰੀ ਜੈਨੀਫਰ ਨੇ ਦੱਸਿਆ ਕਿ ਇਹ ਕਤਲ ਦੀ ਵਾਰਦਾਤ ਹੈ, ਪਰ ਠੋਸ ਇਰਾਦਾ ਕਤਲ ਨਹੀਂ ਹੈ। 

468 ad