ਪੁੱਤਰ ਨਹੀਂ ਮਿਲਿਆ ਤਾਂ ਪੁਲਸ ਦੇ ਸਾਹਮਣੇ ਆਤਮਦਾਹ ਕਰ ਲਵਾਂਗੇ”

ਭਿਵਾਨੀ—ਪੂਰੀ ਦੁਨੀਆ ਵਿਚ ਅੱਜ ‘ਮਦਰਸ ਡੇਅ’ ਮਨਾਇਆ ਜਾ ਰਿਹਾ ਹੈ। ਅੱਜ ਦੇ ਦਿਨ ਹਰ ਮਾਂ ਨੂੰ ਆਪਣੇ ਮਾਂ ਹੋਣ ‘ਤੇ ਨਾਜ਼ ਹੈ ਪਰ ਇਕ ਮਾਂ ਅਜਿਹੀ ਵੀ ਹੈ, ਜਿਸ ਨੂੰ ਇਹ ਤੱਕ ਨਹੀਂ ਪਤਾ ਕਿ ਉਸ ਦਾ ਜਿਗਰ ਦਾ ਟੁੱਕੜਾ ਆਖਰ ਹੈ ਕਿੱਥੇ? ਕੈਂਸਰ ਵਰਗੇ ਭਿਆਨਕ Putarਰੋਗ ਦਾ ਸਾਹਮਣਾ ਕਰ ਰਹੀ ਇਹ ਔਰਤ ਆਪਣੇ ਬੇਟੇ ਦੀ ਤਲਾਸ਼ ਲਈ ਪੁਲਸ ਸਟੇਸ਼ਨਾਂ ਦੇ ਚੱਕਰ ਕੱਟ-ਕੱਟ ਕੇ ਹਾਰ ਚੁੱਕੀ ਹੈ।
ਮਾਮਲਾ ਭਿਵਾਨੀ ਦੇ ਦਾਦਰੀ ਗੇਟ ਇਲਾਕੇ ਦਾ ਹੈ, ਜਿੱਥੇ ਦੋ ਮਈ ਨੂੰ ਇਕ ਨੌਜਵਾਨ ਲਾਪਤਾ ਹੋ ਗਿਆ ਸੀ ਪਰ ਅੱਜ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। ਵਿਨੈ ਨਾਮੀ ਇਸ ਨੌਜਵਾਨ ਦੀ ਮਾਂ ਨੇ ਦੋਸ਼ ਲਗਾਇਆ ਹੈ ਕਿ ਵਿਨੈ ਦੇ ਸਹੁਰੇ ਵਾਲੇ ਉਸ ਨੂੰ ਤੰਗ ਕਰ ਰਹੇ ਹਨ। ਉਸ ਨੇ ਦੱਸਿਆ ਕਿ ਵਿਨੈ ਦਾ ਵਿਆਹ ਦੋ ਸਾਲ ਪਹਿਲਾਂ ਹੋਇਆ ਸੀ। ਜਾਣਕਾਰੀ ਮੁਤਾਬਕ ਵਿਆਹ ਤੋਂ ਬਾਅਦ ਹੀ ਵਿਨੈ ਅਤੇ ਉਸ ਦੀ ਪਤਨੀ ਨੀਤੂ ਦੇ ਵਿਚ ਜਾਇਦਾਦ ਨੂੰ ਲੈ ਕੇ ਝਗੜੇ ਹੁੰਦੇ ਰਹਿੰਦੇ ਸਨ। ਇੰਨਾਂ ਹੀ ਨਹੀਂ ਵਿਨੈ ਦੀ ਪਤਨੀ ਉਸ ‘ਤੇ ਦਬਾਅ ਬਣਾ ਰਹੀ ਸੀ ਕਿ ਉਹ ਪ੍ਰਤੀ ਮਹੀਨਾ 10000 ਰੁਪਏ ਦੇਵੇ। ਵਿਨੈ ਦੀ ਮਾਂ ਨੇ ਦੱਸਿਆ ਕਿ ਦੋ ਮਈ ਨੂੰ ਤਿੰਨ ਗੱਡੀਆਂ ‘ਤੇ ਸਵਾਰ ਹੋ ਕੇ ਕਈ ਲੋਕ ਉਸ ਦੇ ਬੇਟੇ ਨੂੰ ਮਾਰਨ ਲਈ ਆਏ ਅਤੇ ਉਸ ਨੂੰ ਬੁਰੀ ਤਰ੍ਹਾਂ ਕੁੱਟ ਕੇ ਅਧਮਰਿਆ ਕਰ ਕੇ ਚਲੇ ਗਏ। ਬਾਅਦ ਵਿਚ ਉਸ ਨੂੰ ਗਾਇਬ ਕਰ ਦਿੱਤਾ ਗਿਆ ਅਤੇ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਨਾਲ ਕੀ ਹੋਇਆ ਹੈ। ਵਿਨੈ ਦੀ ਮਾਂ ਉਸ ਦੀ ਤਲਾਸ਼ ਵਿਚ ਭਟਕ ਰਹੀ ਹੈ। ਵਿਨੈ ਦੇ ਪਿਤਾ ਜੈਵੀਰ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੇ ਬੇਟੇ ਦਾ ਕੋਈ ਸੁਰਾਗ ਨਹੀਂ ਲੱਗਿਆ ਤਾਂ ਉਹ ਰੋਡ ਜਾਮ ਕਰਨਗੇ ਅਤੇ ਜੇਕਰ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ ਤਾਂ ਉਹ ਪੁਲਸ ਦੇ ਸਾਹਮਣੇ ਹੀ ਆਤਮਦਾਹ ਕਰਨਗੇ।
ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਹੈ ਅਤੇ ਜੇਕਰ ਅਜਿਹੀ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਹ ਇਸ ਮਾਮਲੇ ‘ਤੇ ਜ਼ਰੂਰ ਹੀ ਕੋਈ ਕਾਰਵਾਈ ਕਰਨਗੇ।

468 ad