ਪੁਲਸ ਦੀ ਦਰਿੰਦਗੀ- ਕੁੱਟਦੇ ਹੋਏ ਥਾਣੇ ਲੈ ਗਈ

ਸੰਗਰੂਰ : ਸਰਕਾਰ ਵਲੋਂ ਔਰਤਾਂ ‘ਤੇ ਹੋ ਰਹੇ ਜ਼ੁਰਮਾਂ ਨੂੰ ਰੋਕਣ ਲਈ ਭਾਵੇਂ ਹੀ ਕਈ ਸਖਤ ਕਾਨੂੰਨ ਬਣਾਏ ਜਾ ਰਹੇ ਹਨ ਅਤੇ ਬਣਾਏ ਵੀ ਗਏ ਹਨ ਪਰ ਬਾਵਜੂਦ ਇਸ ਦੇ ਔਰਤਾਂ ‘ਤੇ ਜ਼ੁਰਮ ਰੁਕਣ ਦਾ ਨਾਂ ਨਹੀਂ ਲੈ ਰਹੇ। ਔਰਤਾਂ ਦੀ ਰਾਖੀ ਲਈ ਹਮੇਸ਼ਾ ਤਿਆਰ ਰਹਿਣ ਵਾਲੀ ਪੁਲਸ ਹੀ ਜੇ ਔਰਤਾਂ ਦੀ ਦੁਸ਼ਮਣ ਬਣ ਜਾਵੇ ਤਾਂ ਕੀ ਬਣੂਗਾ ਸਮਾਜ ਦਾ। ਅਜਿਹਾ ਹੀ ਇਕ ਮਾਮਲਾ ਸੰਗਰੂਰ ਦਾ ਸਾਹਮਣੇ ਆਇਆ ਹੈ ਜਿਥੇ ਸੰਗਰੂਰ ਦੇ ਥਾਣੇ ‘ਚ ਬੇਰਹਿਮੀ ਨਾਲ ਇਕ ਔਰਤ ਦੀ ਕੁੱਟਮਾਰ ਕੀਤੀ ਗਈ। ਜਿਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ Policeਕਰਵਾਇਆ ਗਿਆ ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਔਰਤਾਂ ਨੂੰ ਥਾਣਿਆਂ ‘ਚ ਬੇਵਜ੍ਹਾ ਬੁਲਾ ਕੇ ਪੁੱਛਗਿੱਛ ਕਰਨ ਤੋਂ ਵੀ ਰੋਕ ਲਗਾਈ ਹੋਈ ਹੈ ਪਰ ਸੰਗਰੂਰ ਦੇ ਇਕ ਥਾਣੇ ਦੀ ਪੁਲਸ ਨੇ ਨਾ ਸਿਰਫ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀਆਂ ਧੱਜੀਆਂ ਉਡਾਈਆਂ ਹਨ ਸਗੋਂ ਸੰਗਰੂਰ ‘ਚ ਰਹਿਣ ਵਾਲੀ ਇਕ ਔਰਤ ਜਸਬੀਰ ਕੌਰ ਨੂੰ ਥਾਣੇ ਚੁੱਕ ਕੇ ਲੈ ਗਈ ਅਤੇ ਉਸ ਦੇ ਥੱਪੜ, ਲੱਤਾਂ ਅਤੇ ਡੰਡਿਆਂ ਨਾਲ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।
ਗੱਲ ਸਿਰਫ ਇੰਨੀ ਸੀ ਕਿ ਸੰਗਰੂਰ ਦੇ ਕਰਤਾਰਪੁਰ ‘ਚ ਰਹਿਣ ਵਾਲੀ ਜਸਬੀਰ ਕੌਰ ਦਾ ਆਪਣੇ ਪਤੀ ਨਾਲ ਕੁੱਝ ਸਮੇਂ ਤੋਂ ਝਗੜਾ ਚੱਲ ਰਿਹਾ ਸੀ ਇਸੇ ਕਰਕੇ ਉਹ ਸੋਮਵਾਰ ਸਵੇਰੇ ਆਪਣੇ ਪੇਕੇ ਘਰ ਸੁੰਦਰ ਬਸਤੀ ‘ਚ ਰਹਿਣ ਲਈ ਆ ਗਈ ਪਰ ਜਸਬੀਰ ਦਾ ਪਤੀ ਗੁਰਦੇਵ ਉਥੇ ਪੁਲਸ ਨਾਲ ਲੈ ਕੇ ਪਹੁੰਚ ਗਿਆ। ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਬਿਨਾਂ ਕੁੱਝ ਸੋਚੇ ਸਮਝੇ ਅਤੇ ਮਾਮਲਾ ਦਰਜ ਕੀਤੇ ਪੁਲਸ ਜਸਬੀਰ ਕੌਰ ਨੂੰ ਕੁੱਟਦੇ ਹੋਏ ਥਾਣੇ ਲੈ ਗਈ ਅਤੇ ਉਸ ਵਿਚਾਰੀ ਦੀ ਇੰਨੀ ਕੁੱਟਮਾਰ ਕੀਤੀ ਗਈ ਕਿ ਉਹ ਅੱਧ ਮਰੀ ਹੋ ਗਈ। ਜਦੋਂ ਪਰਿਵਾਰ ਨੇ ਇਸ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕਰਨ ਦੀ ਧਮਕੀ ਦਿੱਤੀ ਤਾਂ ਜਾ ਕੇ ਬੇਰਹਿਮ ਪੁਲਸ ਨੇ ਉਸ ਦੀ ਕੁੱਟਮਾਰ ਬੰਦ ਕੀਤੀ। ਜਿਸ ਤੋਂ ਬਾਅਦ ਪੀੜਤ ਨੂੰ ਹਸਪਤਾਲ ਪਹੁੰਚਾਇਆ ਗਿਆ। ਤਸਵੀਰਾਂ ਵਿਚ ਦੇਖੋ ਔਰਤ ਮੂੰਹੋਂ ਨਹੀਂ ਉਸ ਦੀਆਂ ਤਸਵੀਰਾਂ ਹੀ ਪੁਲਸ ਦੀ ਦਰਿੰਦਗੀ ਨੂੰ ਬਿਆਨ ਕਰ ਰਹੀਆਂ ਹਨ। ਪੀੜਤਾ ਦੇ ਭਰਾ ਨੇ ਪੁਲਸ ਦੀ ਦਰਿੰਦਗੀ ਖਿਲਾਫ ਆਵਾਜ਼ ਚੁੱਕਦੇ ਹੋਏ ਦੋਸ਼ੀ ਪਤੀ ਅਤੇ ਪੁਲਸ ਮੁਲਾਜ਼ਮਾਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਹੈ।

468 ad