ਪੁਲਸ ਦਾ ਘਿਨੌਣਾ ਚਿਹਰਾ ਹੋਇਆ ਬੇਨਕਾਬ, ਸਿੱਖ ਵਿਅਕਤੀ ਦੀ ਉਤਾਰੀ ਦਸਤਾਰ

ਤਰਨਤਾਰਨ: ਪੁਲਸ ਦਾ ਕਰੂਰ ਚਿਹਰਾ ਆਏ ਦਿਨ ਕਿਸੇ ਨਾ ਕਿਸੇ ਅਜਿਹੀ ਘਟਨਾ ਕਰਕੇ ਲੋਕਾਂ ਸਾਹਮਣੇ ਆਉਂਦਾ ਰਹਿੰਦਾ ਹੈ ਜਿਨ੍ਹਾਂ ਘਟਨਾਵਾਂ ਵਿਚ ਪੁਲਸ ਲੋਕਾਂ ਦੀ ਹਤੈਸ਼ੀ Sikh Dastaarਘੱਟ ਅਤੇ ਆਪਣੀ ਵਰਦੀ ਦਾ ਰੋਹਬ ਜਤਾਉਂਦੀ ਜ਼ਿਆਦਾ ਨਜ਼ਰ ਆਉਂਦੀ ਹੈ। ਅਜਿਹੀ ਹੀ ਇਕ ਘਟਨਾ ਤਰਨਤਾਰਨ ਦੀ ਸਾਹਮਣੇ ਆਈ ਹੈ ਜਿਥੇ ਪੁਲਸ ਨੇ ਆਪਣੀਆਂ ਹੱਦਾਂ ਟੱਪਦੇ ਹੋਏ ਇਕ ਸਿੱਖ ਵਿਅਕਤੀ ਨਾਲ ਸਿਰਫ ਮਾੜਾ ਵਤੀਰਾ ਹੀ ਨਹੀਂ ਕੀਤਾ ਸਗੋਂ ਉਸ ਦੇ ਵਾਲ ਅਤੇ ਦਾੜ੍ਹੀ ਵੀ ਪੁੱਟੀ। 
ਮਿਲੀ ਜਾਣਕਾਰੀ ਮੁਤਾਬਕ ਪੀੜਤ ਸਿੱਖ ਵਿਅਕਤੀ ਨਸ਼ਾ ਛੱਡਣ ਦੀ ਦਵਾਈ ਲੈਣ ਨਸ਼ਾ ਛੁਡਾਊ ਕੇਂਦਰ ਆਇਆ ਸੀ ਜਿਸ ‘ਤੇ ਪੁਲਸ ਮੁਲਾਜ਼ਮ ਨੇ ਗੁੱਸੇ ਵਿਚ ਆ ਕੇ ਪਹਿਲਾਂ ਤਾਂ ਉਸ ਨਾਲ ਧੱਕਾ ਮੁੱਕੀ ਕੀਤੀ ਅਤੇ ਪਿੱਛੋਂ ਉਸ ਦੀ ਦਸਤਾਰ ਲਾਹ ਦਿੱਤੀ। ਇਥੇ ਹੀ ਬਸ ਨਹੀਂ ਉਸ ਨੇ ਪਹਿਲਾਂ ਤਾਂ ਉਸ ਦੇ ਵਾਲ ਪੁੱਟੇ ਅਤੇ ਫਿਰ ਉਸ ਦੀ ਦਾੜ੍ਹੀ ਵੀ ਪੁੱਟੀ। ਇਸ ਮੰਦਭਾਗੀ ਘਟਨਾ ਬਾਰੇ ਜਦੋਂ ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ. ਸ਼ਮਸ਼ੇਰ ਨੂੰ ਪਤਾ ਲੱਗਾ ਤਾਂ ਉਹ ਮੌਕੇ ‘ਤੇ ਪੁੱਜੇ ਅਤੇ ਪੀੜਤ ਵਿਅਕਤੀ ਨਾਲ ਹੋਈ ਘਟਨਾ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਦੋਸ਼ੀ ਪੁਲਸ ਮੁਲਾਜ਼ਮ ਨੂੰ ਨਸ਼ਾ ਛੁਡਾਊ ਕੇਂਦਰ ‘ਚੋਂ ਤੁਰੰਤ ਸਸਪੈਂਡ ਕਰਨ ਦੀ ਮੰਗ ਕੀਤੀ। 
ਇਸ ਸਬੰਧੀ ਜਦੋਂ ਦੋਸ਼ੀ ਪੁਲਸ ਮੁਲਾਜ਼ਮ ਮਦਨ ਮੋਹਨ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਸ ‘ਤੇ ਜਿਹੜੇ ਇਲਜ਼ਾਮ ਲੱਗੇ ਹਨ ਇਹ ਸਾਰੇ ਬੇਬੁਨਿਆਦ ਹਨ। ਉਸ ਨੇ ਨਾ ਤਾਂ ਪੀੜਤ ਵਿਅਕਤੀ ਦੀ ਦਾੜ੍ਹੀ ਪੁੱਟੀ ਹੈ ਅਤੇ ਨਾ ਵਾਲ ਪੁੱਟੇ ਹਨ।

468 ad