ਪੁਲਸੀਆ ਤਸ਼ੱਦਦ ਕਾਰਨ ਨੌਜਵਾਨ ਨੇ ਨਿਗਲਿਆ ਜ਼ਹਿਰ

1ਖੇਮਕਰਨ, 3 ਮਈ (ਪੀ ਡੀ ਬਿਊਰੋ)ਕਸਬਾ ਖੇਮਕਰਨ ਦੇ ਨਜ਼ਦੀਕ ਪੈਂਦੇ ਸਰਹੱਦੀ ਪਿੰਡ ਮਹਿੰਦੀਪੁਰ ਵਿਖੇ ਪੰਜਾਬ ਪੁਲਸ ਦੇ ਸੀ ਆਈ ਏ ਸਟਾਫ ਵਲੋਂ ਇੱਕ ਘਰ ਵਿਚ ਮਾਰੀ ਗਈ ਰੇਡ ਦੌਰਾਨ ਇੱਕ ਨੋਜਵਾਨ ਵੱਲੋਂ ਜ਼ਹਿਰ ਨਿਗਲ ਲਿਆ ਹੈ।  ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰ ਤੜਕਸਾਰ ਸੀ ਆਈ ਏ ਸਟਾਫ ਤਰਨਤਾਰਨ ਦੀ ਟੀਮ ਵੱਲੋਂ ਏ ਐਸ ਆਈ ਪਰਮਦੀਪ ਸਿੰਘ ਦੀ ਅਗਵਾਈ ਹੇਠ ਸਰਹੱਦੀ ਪਿੰਡ ਮਹਿੰਦੀਪੁਰ ਵਿਖੇ ਸਤਨਾਮ ਸਿੰਘ ਸੱਤਾ ਦੇ ਘਰ ਛਾਪਾ ਮਾਰਿਆ ਗਿਆ ਤੇ ਘਰ ਦੀ ਤਲਾਸ਼ੀ ਲਈ ਗਈ ਪਰ ਜਦੋ ਤਲਾਸ਼ੀ ਦੌਰਾਨ ਘਰੋਂ ਕੁਝ ਨਹੀਂ ਮਿਲਿਆ ਤਾਂ ਪੁਲਿਸ ਮੁਲਾਜ਼ਮ ਸਤਨਾਮ ਸਿੰਘ ਨੂੰ ਜ਼ਬਰਦਸਤੀ ਗੱਡੀ ਵਿਚ ਬੈਠਾਉਣ ਲਈ ਘੜੀਸਣ ਲੱਗੇ। ਜਿਸਦਾ ਸਤਨਾਮ ਸਿੰਘ ਤੇ ਉਸਦੀ ਮਾਤਾ ਨੇ ਵਿਰੋਧ ਕੀਤਾ ਇਸ ਤੇ ਮੁਲਾਜ਼ਮਾਂ ਵੱਲੋਂ ਉਨ੍ਹਾਂ ਦੀ ਕੁਟਮਾਰ ਸ਼ੁਰੂ ਕਰ ਦਿੱਤੀ ਗਈ।  ਇਸੇ ਦੌਰਾਨ ਸਤਨਾਮ ਸਿੰਘ ਪੁਲਿਸ ਮੁਲਾਜ਼ਮਾਂ ਤੋਂ ਆਪਣਾ ਹੱਥ ਛਡਾਉਂਦਾ ਹੋਇਆ ਘਰ ਦੇ ਕਮਰੇ ਵਿਚ ਦਾਖ਼ਲ ਹੋ ਗਿਆ ਤੇ ਕਮਰੇ ਵਿਚ ਪਈ ਕੀਟਨਾਸ਼ਕ ਦਵਾਈ ਨੂੰ ਪੀ ਗਿਆ। ਇਸ ਦੌਰਾਨ ਰੌਲਾ ਰੱਪਾ ਪੈਂਦੇ ਵੇਖ ਆਲੇ ਦੁਆਲੇ ਦੇ ਲੋਕ ਓਥੇ ਜਮ੍ਹਾਂ ਹੋ ਗਏ। ਇਹ ਸਭ ਵੇਖਕੇ ਸੀ ਆਈ ਏ ਸਟਾਫ ਨੂੰ ਹੱਥਾਂ ਪੈਰਾ ਦੀ ਪੈ ਗਈ ਤੇ ਉਹ ਮੌਕੇ ਤੋਂ ਵਾਪਸ ਪਰਤ ਗਏ।  ਪਰਿਵਾਰ ਵੱਲੋਂ ਪਿੰਡ ਵਾਸੀਆਂ ਦੀ ਮੱਦਦ ਨਾਲ ਸਤਨਾਮ ਸਿੰਘ ਨੂੰ ਭਿਖੀਵਿੰਡ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਵੱਲੋਂ ਸਤਨਾਮ ਸਿੰਘ ਨੂੰ ਅਮ੍ਰਿਤਸਰ ਵਿਖੈ ਰੈਫਰ ਕਰ ਦਿੱਤਾ ਗਿਆ ਹੈ। ਉਸ ਦੀ ਹਾਲਤ ਗੰਭੀਰ ਬਣੀ ਹੋਈ ਹ। ਸਤਨਾਮ ਸਿੰਘ ‘ਤੇ ਪਹਿਲਾਂ ਤੋਂ 100 ਗ੍ਰਾਮ ਨਸ਼ੀਲੇ ਪਦਾਰਥ ਦਾ ਪਰਚਾ ਸੀ। ਇਸ ਤੋਂ ਪਹਿਲਾਂ ਬਰਨਾਲਾ ‘ਚ ਕਿਸਾਨ ਮਾਂ ਪੁੱਤ ਨੇ ਪੁਲਿਸ ਤੇ ਆੜ੍ਹਤੀਆਂ ਦੇ ਤਸ਼ੱਦਦ ਕਾਰਨ ਖ਼ੁਦਕੁਸ਼ੀ ਕਰ ਲਈ ਸੀ।

468 ad

Submit a Comment

Your email address will not be published. Required fields are marked *