ਪੁਰਸ਼ਾਂ ਦੇ ਮੁਕਾਬਲੇ ਮਹਿਲਾਵਾਂ ਨੇ ਪਾਈਆਂ ਜ਼ਿਆਦਾ ਵੋਟਾਂ

ਜਲੰਧਰ-ਪੰਜਾਬ ‘ਚ 30 ਅਪ੍ਰੈਲ ਨੂੰ ਹੋਈਆਂ ਲੋਕ ਸਭਾ ਚੋਣਾਂ ‘ਚ ਜਲੰਧਰ ਸੰਸਦੀ ਦੇ ਕੁੱਲ 15 ਲੱਖ, 45 ਹਜ਼ਾਰ, 402 ਵੋਟਰਾਂ ‘ਚੋਂ 10 Votingਲੱਖ, 40 ਹਜ਼ਾਰ, 655 ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ, ਜਿਸ ‘ਚ 5 ਲੱਖ, 32 ਹਜ਼ਾਰ, 203 ਪੁਰਸ਼ ਅਤੇ 5 ਲੱਖ, 8 ਹਜ਼ਾਰ, 452 ਮਹਿਲਾਵਾਂ ਸ਼ਾਮਲ ਹਨ।
ਜ਼ਿਲਾ ਚੋਣ ਅਧਿਕਾਰੀ ਵਰੁਣ ਰੂਜਮ ਨੇ ਦੱਸਿਆ ਕਿ ਮਹਿਲਾਵਾਂ ਨੇ ਭਾਰੀ ਉਤਸ਼ਾਹ ਦਿਖਾਉਂਦੇ ਹੋਏ 68.54 ਫੀਸਦੀ ਵੋਟਾਂ ਪਾਈਆਂ, ਜਦੋਂ ਕਿ ਪੁਰਸ਼ਾਂ ਦੀ ਵੋਟ ਦੀ ਫੀਸਦੀ 65.98 ਰਹੀ। ਉਨ੍ਹਾਂ ਨੇ ਦੱਸਿਆ ਕਿ ਸਭ ਤੋਂ ਜ਼ਿਆਦਾ ਵੋਟਾਂ ਫਿਲੌਰ ‘ਚ ਪਈਆਂ ਜਿੱਥੇ 133627 ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ 69.51 ਫੀਸਦੀ ਵੋਟਾਂ ਪਈਆਂ। ਚੋਣਾਂ ਖਤਮ ਹੋਣ ਤੋਂ ਬਾਅਦ ਈ. ਵੀ. ਐੱਮ. ਮਸ਼ੀਨਾਂ ਦੀ ਸਖਤ ਸੁਰੱਖਿਆ ‘ਚ ਰੱਖਿਆ ਗਿਆ ਹੈ।

468 ad