ਪੁਰਤਗਾਲ ਪੁਲਿਸ ਭਾਈ ਪੰਮਾ ਨੂੰ ਰਿਹਾ ਕਰਕੇ ਪਰਿਵਾਰ ਨਾਲ ਜਿੰਦਗੀ ਬਤੀਤ ਕਰਣ ਦੀ ਪਹਿਲ ਕਰੇ: ਭਾਈ ਭਿਉਰਾ ਅਤੇ ਭਾਈ ਤਾਰਾ

bh tr

ਕਿਹਾ: ਪੁਰਤਗਾਲ ਅਦਾਲਤ ਨੂੰ ਪੰਜਾਬ ਦੀ ਸਰਕਾਰ ਵਲੋਂ ਭੇਜੇ ਜਾ ਰਹੇ ਦਸਤਵੇਜਾਂ ਤੇ ਭਰੋਸਾ ਨਾ ਕੀਤਾ ਜਾਏ
ਨਵੀਂ ਦਿੱਲੀ ੧੦ ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਚੰਡੀਗੜ ਦੀ ਬੂਡੈਲ ਜੇਲ੍ਹ ਅੰਦਰ ਬੰਦ ਬੇਅੰਤ ਸਿੰਘ ਕਾਂਡ ਵਿਚ ਸਜਾ ਭੁਗਤ ਰਹੇ ਭਾਈ ਪਰਮਜੀਤ ਸਿੰਘ ਭਿਉਰਾ ਅਤੇ ਭਾਈ ਜਗਤਾਰ ਸਿੰਘ ਤਾਰਾ ਨੇ ਬੀਤੇ ਦਿਨ ਅਪਣੀ ਭੈਣ ਬੀਬੀ ਸੁਰਿੰਦਰ ਕੌਰ ਨਾਲ ਕੀਤੀ ਮੁਲਾਕਾਤ ਰਾਹੀ ਭੇਜੇ ਸੁਨੇਹੇ ਵਿਚ ਕਿਹਾ ਕਿ ਪੁਰਤਗਾਲ ਪੁਲਿਸ ਵਲੋਂ ਭਾਈ ਪਰਮਜੀਤ ਸਿੰਘ ਪੰਮਾ ਨੂੰ ਹਿੰਦੁਸਤਾਨ ਦੀ ਸਰਕਾਰ ਦੇ ਕਹਿਣ ਤੇ ਫੜੇ ਜਾਣ ਦੀ ਅਸੀ ਬੰਦੀ ਸਿੰਘ ਸਖਤ ਨਿਖੇਧੀ ਕਰਦੇ ਹਾਂ । ਉਨ੍ਹਾਂ ਕਿਹਾ ਕਿ ਅਸੀ ਭਾਈ ਪੰਮਾ ਦੀ ਹਿੰਦੁਸਤਾਨ ਦੀ ਹਵਾਲਗੀ ਨੂੰ ਰੁਕਵਾਉਣ ਲਈ ਸੰਘਰਸ਼ ਕਰ ਰਹੀਆਂ ਪੰਥਕ ਜੱਥੇਬੰਦੀਆਂ ਸਣੇ ਭਾਈ ਪੰਮਾ ਦੇ ਹੱਕ ਵਿਚ ਨਾਹਰਾ ਮਾਰ ਰਹੇ  ਯੂਕੇ ਪਾਰਲੀਆਂਮੈਂਟ ਦੇ ਮੈਂਬਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਸਖਤ ਮਿਹਨਤ ਸਦਕਾ ਭਾਈ ਪੰੰਮਾ ਨੂੰ ਹੁਣ ਤਕ ਹਿੰਦੁਸਤਾਨ ਸਰਕਾਰ ਹਵਾਲਗੀ ਰਾਹੀ ਲੈਕੇ ਜਾਣ ਵਿਚ ਸਫਲ ਨਹੀ ਹੋ ਸਕੀ ਹੈ ।
ਉਨ੍ਹਾਂ ਕਿਹਾ ਕਿ ਅਸੀ ਇੰਟਰਪੋਲ ਪੁਲਿਸ, ਐਮਨੈਸਟੀ ਇੰਟਰਨੈਸਲ ਅਤੇ ਯੂ ਐਨ ਓ ਨੁੰ ਅਪੀਲ ਕਰਦੇ ਹਾਂ ਕਿ ਕਿਸੇ ਵੀ ਹਾਲਾਤ ਅੰਦਰ ਭਾਈ ਪੰਮੇ ਨੁੰ ਭਾਰਤ ਸਰਕਾਰ ਦੇ ਹਵਾਲੇ ਨਾ ਕੀਤਾ ਜਾਵੇ । ਭਾਰਤ ਅੰਦਰ ਭਾਈ ਪੰਮੇ ਦੀ ਜਿੰਦਗੀ ਨੂੰ ਖਤਰਾ ਹੈ ਇਸ ਬਾਰੇ ਇੰਨਟਰਪੋਲ ਪੁਲਿਸ ਵੀ ਜਾਣਦੀ ਹੈ ਕਿ ਪਿਛਲੇ ਸਮੇਂ ਅੰਦਰ ਜੋ ਤਸੱਦਦ ਭਾਰਤ ਵਿੱਚ ਸਿੱਖ ਨੋਜੂਆਨਾਂ ਉੱਤੇ ਕੀਤਾ ਗਿਆ ਹੈ ਅਤੇ ਜਿਵੇ ਸਿੱਖ ਨੋਜੁਆਨਾ ਨੂੰ ਝੂੱਠੇ ਪਿਲਸ ਮੁਕਾਬਲਿਆ ਵਿੱਚ ਮਾਰਿਆ ਗਿਆ ਹੈ ਉਸ ਦੀ ਸਾਰੀ ਤਸਵੀਰ ਉਨ੍ਹਾਂ ਵਲੋਂ ਹੀ ਖੜੇ ਕੀਤੇ ਕੈਟ ਗੁਰਮੀਤ ਸਿੰਘ “ਪਿੰਕੀ” ਨੇ ਪ੍ਰੈਸ ਸਹਾਮਣੇ ਰੱਖ ਦਿੱਤੀ ਹੈ । ਇਸ ਲਈ ਇਨਟਰਪੋਲ ਪੁਲਿਸ ਨੇ ਜੋ ਵੀ ਪੁੱਛ ਗਿੱਛ ਕਰਨੀ ਹੈ, ਉਹ ਖੁਦ ਹੀ ਕਰ ਲਵੇ ਤੇ ਉਨ੍ਹਾਂ ਨੂੰ ਭਾਰਤ ਸਰਕਾਰ ਦੇ ਹਵਾਲੇ ਨਾ ਕਰੇ । ਉਨ੍ਹਾਂ ਕਿਹਾ ਕਿ ਸਾਡੀ ਬਰਤਾਨੀਆ ਸਰਕਾਰ ਨੂੰ ਵੀ ਅਪੀਲ ਹੈ ਕਿ ਭਾਈ ਪਰਮਜੀਤ ਸਿੰਘ ਪੰਮਾ ਨੇ ਆਪ ਜੀ ਦੇ ਦੇਸ ਵਿੱਚ ਰਾਜਸੀ ਸਰਨ ਲਈ ਹੋਈ ਸੀ ਜਿਥੇ ਰਹਿਦਿਆ ਉਸ ਨੇ ਬਰਤਾਨੀਆ ਵਿੱਚ ਕੋਈ ਕਰਾਈਮ ਨਹੀ ਕੀਤਾ ਇਸ ਲਈ ਬਰਤਾਨੀਆ ਸਰਕਾਰ ਇਨਟਰਪੋਲ ਪੁਲਿਸ ਉੱਤੇ ਦਬਾਅ ਪਾ ਕੇ ਭਾਈ ਪਰਮਜੀਤ ਪੰਮੇ ਨੁੰ ਰਿਹਾ ਕਰਾਵੇ । ਉਨ੍ਹਾਂ ਕਿਹਾ ਕਿ ਪੁਰਤਗਾਲ ਪੁਲਿਸ ਨੂੰ ਹਾਲਾਤਾਂ ਨੂੰ ਦੇਖਦੇ ਹੋਏ ਭਾਈ ਪੰਮਾ ਦੇ ਮਾਮਲੇ ਵਿਚ ਗੰਭੀਰਤਾ ਨਾਲ ਵਿਚਾਰ ਕਰਦੇ ਹੋਏ ਸੋਚਣਾ ਚਾਹੀਦਾ ਹੈ ਤੇ ਇਹ ਵੀ ਦੇਖਣਾ ਚਾਹੀਦਾ ਹੈ ਕਿ ਹਿੰਦੁਸਤਾਨ ਸਰਕਾਰ ਦੇ ਨੁੰਮਾਇਦੇ ਪੁਰਤਗਾਲ ਦੀ ਅਦਾਲਤ ਅੰਦਰ ਹੁਣ ਤਕ ਕੋਈ ਵੀ ਠੋਸ ਸਬੂਤ ਪੇਸ਼ ਨਹੀ ਕਰ ਸਕੇ ਹਨ ਜੋ ਵੀ ਕੀਤੇ ਹਨ ਉਹ ਸਾਰੇ ਫਰਜੀ ਹਨ ।
ਉਨ੍ਹਾਂ ਕਿਹਾ ਕਿ ਪੁਰਤਗਾਲ ਦੀ ਅਦਾਲਤ ਵਲੋਂ ਪੰਜਾਬ ਦੀ ਪਥੰਕ ਸਰਕਾਰ ਵਲੋਂ ਭੇਜੇ ਜਾ ਰਹੇ ਦਸਤਾਵੇਜਾਂ ਤੇ ਬਿਲਕੁਲ ਭਰੋਸਾ ਨਹੀ ਕਰਨਾ ਚਾਹੀਦਾ ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਹਿੰਦੁਸਤਾਨ ਅੰਦਰ ਭਾਈ ਪੰਮਾ ਨੂੰ ਫਾਂਸੀ ਨਹੀ ਦਿੱਤੀ ਜਾਏਗੀ ਤੇ ਨਾ ਹੀ ੨੫ ਸਾਲਾਂ ਤੋਂ ਵੱਧ ਜੇਲ੍ਹ ਦੀ ਸਜਾ ਭਾਈ ਪੰਮਾ ਨੂੰ ਦਿੱਤੀ ਜਾਏਗੀ । ਉਨ੍ਹਾਂ ਕਿਹਾ ਕਿ ਨਿਰਦੋਸ਼ਾਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਦੀ ਮਾਹਿਰ ਪੰਜਾਬ ਪੁਲਿਸ ਵਲੋਂ ਪੰਜਾਬ ਦੀ ਜੇਲ੍ਹਾਂ ਅੰਦਰ ਹਾਲੇ ਵੀ ਬਹੁੱਤੇ ਸਿੰਘ ਅਜਿਹੇ ਹਨ ਜੋ ਅਪਣੀ ਬਣਦੀ ਸਜਾ ਤੋਂ ਵੀ ਵੱਧ ਸਜਾ ਭੁਗੱਤ ਚੁਕੇ ਹਨ ਤੇ ਪੰਜਾਬ ਦੀ ਪੰਥਕ ਸਰਕਾਰ ਉਨ੍ਹਾਂ ਨੂੰ ਰਿਹਾ ਨਹੀ ਹੋਣ ਦੇ ਰਹੀ ਹੈ । ਉਨ੍ਹਾਂ ਪੁਰਤਗਾਲ ਪੁਲਿਸ ਦਾ ਧਿਆਨ ਸਰਬਤ ਖਾਲਸਾ ਦੇ ਆਗੁਆਂ ਦੀ ਫੜੋਫੜਾਈ ਵਲ ਦਿਵਾਉਦੇਂ ਹੋਏ ਕਿਹਾ ਕਿ ਪੁਰਤਗਾਲ ਪੁਲਿਸ ਨੂੰ ਇਸ ਮਾਮਲੇ ਵਲ ਵੀ ਦੇਖਣਾਂ ਚਾਹੀਦਾ ਹੈ ਕਿ ਪੰਜਾਬ ਪੁਲਿਸ ਇਕ ਕੇਸ ਵਿਚ ਰਿਹਾ ਹੋਣ ਦੇ ਨਾਲ ਹੀ ਉਸ ਸਮੇਂ ਦੂਜੇ ਕੇਸ ਵੀ ਫਸਾ ਕੇ ਕਿਸੇ ਨੂੰ ਵੀ ਰਿਹਾ ਨਹੀ ਕਰ ਸਕਦੀ ਹੈ ਫੇਰ ਉਹੀ ਪੰਥਕ ਸਰਕਾਰ ਭਾਈ ਪੰਮਾ ਦੇ ਮਾਮਲੇ ਵਿਚ ਕਿਸ ਤਰ੍ਹਾਂ ਨਿਆਂ ਕਰ ਸਕੇਗੀ ।
ਉਨ੍ਹਾਂ ਇਸ ਬਾਬਤ ਪ੍ਰੋ ਦਵਿੰਦਰ ਪਾਲ ਸਿੰਘ ਭੁੱਲਰ ਦੇ ਮਾਮਲੇ ਵਲ ਵੀ ਧਿਆਨ ਦਿਵਾਉਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਦਿੱਲੀ ਸਰਕਾਰ ਨੂੰ ਇਹ ਭਰੋਸਾ ਦਿੱਤਾ ਸੀ ਕਿ ਪ੍ਰੋ ਭੁਲੱਰ ਨੂੰ ਜਲਦ ਹੀ ਜਮਾਨਤ ਤੇ ਰਿਹਾ ਕਰ ਦਿੱਤਾ ਜਾਏਗਾ ਪਰ ਅਜ ਤਕ ਉਨ੍ਹਾਂ ਰਿਹਾ ਕਰਨਾ ਤੇ ਦੂਰ ਉਨ੍ਹਾਂ ਨਾਲ ਕਿਸੇ ਨੂੰ ਮਿਲਣ ਦੀ ਵੀ ਇਜਾਜਤ ਨਹੀ ਦਿੱਤੀ ਜਾ ਰਹੀ ਹੈ ।
ਅੰਤ ਵਿਚ ਉਨ੍ਹਾਂ ਕਿਹਾ ਕਿ ਸਾਡੀ ਪੁਰਤਗਾਲ ਪੁਲਿਸ ਨੂੰ ਪੂਰਜੋਰ ਅਪੀਲ ਹੈ ਕਿ ਭਾਈ ਪੰਮਾ ਨੂੰ ਕਿਸੇ ਵੀ ਹਾਲਾਤਾਂ ਅੰਦਰ ਹਿੰਦੁਸਤਾਨ ਸਰਕਾਰ ਦੇ ਹਵਾਲੇ ਨਹੀ ਕੀਤਾ ਜਾਣਾ ਚਾਹੀਦਾ ਸਗੋਂ ਉਨ੍ਹਾਂ ਨੂੰ ਆਜਾਦ ਕਰਕੇ ਮੁੜ ਅਪਣੇ ਪਰਿਵਾਰ ਨਾਲ ਜਿੰਦਗੀ ਬਤੀਤ ਕਰਨ ਦੀ ਪਹਿਲਕਦਮੀ ਕਰਦੇ ਹੋਏ ਰਿਹਾ ਕੀਤਾ ਜਾਣਾ ਚਾਹੀਦਾ ਹੈ ।

468 ad

Submit a Comment

Your email address will not be published. Required fields are marked *