ਪੀ. ਐੱਮ. ਟਰੂਡੋ ਨੇ ਮਹਿਲਾ ਸਾਂਸਦ ਨੂੰ ਮਾਰੀ ਕੂਹਣੀ, ਮਾਮਲਾ ਭਖਣ ਤੋਂ ਬਾਅਦ ਮੰਗੀ ਮੁਆਫੀ

22ਓਟਾਵਾ, 21 ਮਈ ( ਪੀਡੀ ਬੇਉਰੋ ) ਬੀਤੇ ਮੰਗਲਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਕ ਮਹਿਲਾ ਸੰਸਦ ਮੈਂਬਰ ਨੂੰ ਕੂਹਣੀ ਮਾਰਨ ਦੇ ਚੱਲਦੇ ਸੰਸਦ ‘ਚ ਮੁਆਫੀ ਮੰਗਣੀ ਪਈ। ਦਰਅਸਲ ਟਰੂਡੋ ਨੇ ਹਾਊਸ ਆਫ ਕਾਮਨਸ ‘ਚ ਵਿਰੋਧੀ ਧਿਰ ਦੀ ਮਹਿਲਾ ਸੰਸਦ ਮੈਂਬਰ ਨੂੰ ਜਾਣ-ਬੁੱਝ ਕੇ ਛਾਤੀ ‘ਤੇ ਕੂਹਣੀ ਮਾਰ ਦਿੱਤੀ ਸੀ। ਜਿਸ ਨੂੰ ਲੈ ਕੇ ਸੰਸਦ ਮੈਂਬਰਾਂ ਵਿਚ ਗੁੱਸਾ ਭੜਕ ਗਿਆ। ਇਸ ਤੋਂ ਬਾਅਦ ਟਰੂਡੋ ਨੇ ਸੰਸਦ ਵਿਚ ਅਤੇ ਆਪਣੇ ਫੇਸਬੁੱਕ ਪੋਸਟ ਜ਼ਰੀਏ ਮੁਆਫੀ ਮੰਗੀ। ਦਰਅਸਲ ਟਰੂਡੋ ਸੰਸਦ ‘ਚ ਕੰਜ਼ਰਵੇਟਿਵ ਪਾਰਟੀ ਦੇ ਗੋਰਡ ਬਰਾਊਨ ਨੂੰ ਖਿੱਚ ਕੇ ਆਪਣੀ ਸੀਟ ‘ਤੇ ਬੈਠਣ ਲਈ ਕਹਿੰਦੇ ਹਨ, ਤਾਂ ਕਿ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਸਕੇ। ਇਸੇ ਦੌਰਾਨ ਉਨ੍ਹਾਂ ਦੀ ਕੂਹਣੀ ਮਹਿਲਾ ਸੰਸਦ ਮੈਂਬਰ ਦੀ ਛਾਤੀ ‘ਤੇ ਲੱਗ ਗਈ। ਹਾਊਸ ਆਫ ਕਾਮਨਸ ਦੀ ਫੁਟੇਜ਼ ‘ਚ ਟਰੂਡੋ ਵਲੋਂ ਗਰੁੱਪ ਦੇ ਨੇੜੇ ਆਉਂਦੇ ਨਜ਼ਰ ਆਉਂਦੇ ਹਨ। ਇਸ ਮਾਮਲੇ ‘ਚ ਲੈ ਕੇ ਸੰਸਦ ਦੇ ਦੂਜੇ ਮੈਂਬਰਾਂ ‘ਚ ਗੁੱਸਾ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਹਾਊਸ ਆਫ ਕਾਮਨਸ ‘ਚ ਸਰੀਰਕ ਤੌਰ ‘ਤੇ ਕਿਸੇ ਤਰ੍ਹਾਂ ਦੇ ਧੱਕੇ ਦੀ ਇਜਾਜ਼ਤ ਨਹੀਂ ਹੈ।

ਕੀ ਕਿਹਾ ਟਰੂਡੋ ਨੇ
ਸੰਸਦ ‘ਚ ਹੰਗਾਮੇ ਤੋਂ ਬਾਅਦ ਮੁਆਫੀ ਮੰਗਦੇ ਹੋਏ ਟਰੂਡੋ ਨੇ ਕਿਹਾ ਕਿ ਮੈਂ ਮੰਨਦਾ ਹਾਂ ਕਿ ਮੈਂ ਸੰਸਦ ਮੈਂਬਰ ਨਾਲ ਸਰੀਰਕ ਸੰਪਰਕ ‘ਚ ਆਇਆ ਪਰ ਉਸ ਵੇਲੇ ਜੋ ਹੋਇਆ ਉਹ ਅਣਜਾਣੇ ਵਿਚ ਹੋਇਆ। ਜੇਕਰ ਕਿਸੇ ਨੂੰ ਇਸ ਗੱਲ ਦਾ ਬੁਰਾ ਲੱਗਾ ਹੈ ਤਾਂ ਮੈਂ ਇਸ ਲਈ ਮੁਆਫੀ ਮੰਗਦਾ ਹਾਂ। ਮੇਰਾ ਮਕਸਦ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਸੀ। ਓਧਰ ਉਕਤ ਮਹਿਲਾ ਸੰਸਦ ਮੈਂਬਰ ਰੂਥ ਐਲਨ ਬਰੋਸਿਊ ਦਾ ਕਹਿਣਾ ਹੈ ਕਿ ਉਹ ਪਲ ਮੇਰੇ ਲਈ ਬਹੁਤ ਭਾਰੀ ਸੀ ਅਤੇ ਇਸ ਲਈ ਮੈਂ ਤੁਰੰਤ ਬਾਹਰ ਚਲੀ ਗਈ। ਇਸ ਕਾਰਨ ਮੈਂ ਆਪਣੀ ਵੋਟ ਵੀ ਨਹੀਂ ਦੇ ਸਕੀ। ਇਸ ਘਟਨਾ ਨੂੰ ਲੈ ਕੇ ਸੰਸਦ ਦੇ ਦੂਜੇ ਮੈਂਬਰਾਂ ਨੇ ਕਾਫੀ ਨਾਰਾਜ਼ਗੀ ਜ਼ਾਹਰ ਕੀਤੀ।

468 ad

Submit a Comment

Your email address will not be published. Required fields are marked *