ਪੀਲੀਭੀਤ ਜੇਲ੍ਹ ਕਤਲੇਆਮ; ਤਰਲੋਚਨ ਸਿੰਘ ਅਤੇ ਰਾਮੂਵਾਲੀਆ ਦੀ ਚੁਪ ਸਵਾਲਾਂ ਦੇ ਘੇਰੇ ਵਿਚ

8ਪਟਿਆਲਾ, 16 ਮਈ ( ਜਗਦੀਸ਼ ਬਾਮਬਾ ) ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਪੀਲੀਭੀਤ ਜੇਲ੍ਹ ਵਿਚ ਵਾਪਰੇ ਸਿੱਖ ਕਤਲੇਆਮ ਬਾਰੇ ਚੁੱਪ ਰਹਿਣ ’ਤੇ ਪੀਲੀਭੀਤ ਤੋਂ ਸੰਸਦ ਮੈਂਬਰ ਮੇਨਕਾ ਗਾਂਧੀ, ਘੱਟਗਿਣਤੀ ਕਮਿਸ਼ਨ ਦੇ ਤਰਲੋਚਨ ਸਿੰਘ ਅਤੇ ਉੱਤਰ ਪ੍ਰਦੇਸ਼ ਕੈਬਨਿਟ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੂੰ ਸਵਾਲਾ ਦੇ ਘੇਰੇ ਵਿਚ ਲਿਆਂਦਾ ਹੈ।ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਉਕਤ ਤਿੰਨੋ ਸਿਆਸਤਦਾਨ ਆਪਣੇ ਕੰਮ ਵਿਚ ਪੂਰੀ ਤਰ੍ਹਾਂ ਫੇਲ੍ਹ ਹੋਏ ਹਨ ਇਨ੍ਹਾਂ ਨੂੰ ਜਨਤਕ ਤੌਰ ’ਤੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਮੇਨਕਾ ਗਾਂਧੀ ਜੋ ਕਿ ਲੋਕ ਸਭਾ ਵਿਚ ਕੈਬਨਿਟ ਮੰਤਰੀ ਹਨ, ਪੀਲੀਭੀਤ ਤੋਂ 6 ਵਾਰ ਜਿੱਤ ਉਥੋਂ ਦੇ ਲੋਕਾਂ ਦੀ ਨੁਮਾਇੰਦਗੀ ਕਰਦੇ ਹਨ, ਉਨ੍ਹਾਂ ਕਦੇ ਵੀ ਲੋਕ ਸਭਾ ਜਾਂ ਕਿਸੇ ਹੋਰ ਮੰਚ ’ਤੇ ਇਹ ਸਵਾਲ ਕਿਉਂ ਨਹੀਂ ਚੁਕਿਆ।ਬੀਰ ਦਵਿੰਦਰ ਨੇ ਕਿਹਾ, “ਉਨ੍ਹਾਂ ਦੀ ਰਹੱਸਮਈ ਚੁੱਪ ਸਵਾਲ ਹੈ ਉਥੋਂ ਦੇ ਲੋਕਾਂ ਲਈ ਖਾਸ ਤੌਰ ’ਤੇ ਸਿੱਖਾਂ ਲਈ, ਜਦੋਂ ਉਸਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਸਨੇ ਕੀ ਕਦਮ ਚੁੱਕੇ”।ਉਨ੍ਹਾਂ ਇਹ ਵੀ ਪੁੱਛਿਆ ਕਿ ਤਰਲੋਚਨ ਸਿੰਘ ਜੋ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਰਹੇ ਹਨ, ਉਨ੍ਹਾਂ ਆਪਣੇ ਵਲੋਂ ਕੋਈ ਕਦਮ ਕਿਉਂ ਨਹੀਂ ਚੁੱਕਿਆ। ਇਥੇ ਇਹ ਦੱਸਣਾ ਵੀ ਪ੍ਰਸੰਗਿਕ ਹੈ ਕਿ 2003 ਤੋਂ ਫਰਵਰੀ 2006 ਤਕ ਉਹ ਕਮਿਸ਼ਨ ਦੇ ਚੇਅਰਮੈਨ ਸੀ। ਹੁਣ ਉਹ ਰਾਜ ਸਭਾ ਦੇ ਸੰਸਦ ਬਣ ਗਏ ਹਨ, ਪਰ ਕਦੇ ਵੀ ਉਨ੍ਹਾਂ ਇਸ ਮੁੱਦੇ ਨੂੰ ਨਹੀਂ ਚੁੱਕਿਆ। ਇਨ੍ਹਾਂ ਕਾਫੀ ਹੈ ਤਰਲੋਚਨ ਸਿੰਘ ਦੇ ਚਾਲ-ਚਲਣ ਨੂੰ ਸਮਝਣ ਲਈ।

468 ad

Submit a Comment

Your email address will not be published. Required fields are marked *