ਪੀਣ ਵਾਲੇ ਪਾਣੀ ਵਿਚ ਗੜਬੜੀ ਦੀਆਂ ਸ਼ਿਕਾਇਤਾਂ- ਕੀਤਾ ਚੌਕਸ

ਟਰਾਂਟੋ- ਸਥਾਨਕ ਪਬਲਿਕ ਵਰਕਸ ਚੇਅਰਮੈਨ ਨੇ ਕੁਝ ਘਰਾਂ ਵਿਚ ਖਰਾਬ ਪਾਣੀ ਸਪਲਾਈ ਹੋਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਸਥਾਨਕ ਲੋਕਾਂ ਨੂੰ ਚੌਕਸ ਕੀਤਾ ਹੈ। ਕੌਂਸਲਰ Water in Disturbਡੈਨਜ਼ਿੰਗ ਮਿਲਿੰਗ ਵੋਂਗ ਨੇ ਅੱਜ ਕਿਹਾ ਕਿ ਪਬਲਿਕ ਵਰਕਸ ਸਟਾਫ ਟਰਾਂਟੋ ਵਿਚ ਪੀਣ ਵਾਲੇ ਪਾਣੀ ਦੀ ਸੁਰੱਖਿਅਤ ਖਪਤ ਲਈ ਵਚਨਬੱਧ ਹੈ ਅਤੇ ਜੇਕਰ ਕਿਤੇ ਕੋਈ ਸਮੱਸਿਆ ਆਈ ਹੈ ਤਾਂ ਉਸ ਦਾ ਤੁਰੰਤ ਹੱਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪੀਣ ਵਾਲੇ ਪਾਣੀ ਦੀ ਲਗਾਤਾਰ ਜਾਂਚ ਜਾਰੀ ਹੈ ਅਤੇ ਸਰਵਿਸ ਪਾਈਪਾਂ ਤੋਂ ਘਰਾਂ ਤੱਕ ਹੁੰਦੀ ਸਪਲਾਈ ਦੀ ਜਾਂਚ ਕੀਤੀ ਜਾ ਰਹੀ ਹੈ। ਕੁਝ ਪਾਈਪਾਂ ਜੋ 1950 ਤੋਂ ਕੰਮ ਕਰ ਰਹੀਆਂ ਹਨ, ਦੀ ਵਿਸ਼ੇਸ਼ ਜਾਂਚ ਕੀਤੀ ਜਾ ਰਹੀ ਹੈ ਅਤੇ ਇਹਨਾਂ ਨੂੰ ਬਦਲਿਆ ਜਾਵੇਗਾ।
ਅੱਜ ਸਿਟੀ ਕੌਂਸਲ ਵਿਚ ਮਿਨਿੰਗ ਵੋਂਗ ਨੂੰ ਕਈ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਵਰਣਨਯੋਗ ਹੈ ਕਿ ਟਰਾਂਟੋ ਸਟਾਰ ਦੀ ਹਾਲੀਆ ਰਿਪੋਰਟ ਮੁਤਾਬਕ 13 ਫੀਸਦੀ ਘਰਾਂ ਦੀ ਸਪਲਾਈ ਪਿਛਲੇ 6 ਸਾਲਾਂ ਤੋਂ ਅਸੁਰੱਖਿਅਤ ਬਣੀ ਹੋਈ ਹੈ।
ਇਸ ਅਖਬਾਰ ਨੇ ਇਹ ਅੰਕੜੇ ਵੱਖ ਵੱਖ ਥਾਵਾਂ ਤੋਂ ਆਈਆਂ ਸ਼ਿਕਾਇਤਾਂ ਦੇ ਆਧਾਰ ਤੇ ਜੁਟਾਏ ਹਨ ਅਤੇ 15 ਹਜ਼ਾਰ ਦੇ ਕਰੀਬ ਸੈਂਪਲ ਜੋ 2008 ਤੋਂ 2014 ਤੱਕ ਲਏ, ਦੀ ਟੈਸਟਿੰਗ ਰਿਪੋਰਟ ਦੇ ਆਧਾਰ ਤੇ ਲਏ ਹਨ।
ਇਸ ਰਿਪੋਰਟ ਤੋਂ ਬਾਅਦ ਟਰਾਂਟੋ ਪਬਲਿਕ ਹੈਲਥ ਵਿਭਾਗ ਚੌਕਸ ਹੋ ਗਿਆ ਸੀ ਅਤੇ ਸੁਰੱਖਿਅਤ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਸੈਂਪਲ ਲੈਣ ਸਮੇਤ ਸਿਫਾਰਸ਼ਾਂ ਜਾਰੀ ਕਰ ਦਿੱਤੀਆਂ ਹਨ।

468 ad