ਪਿੰਡ ਦੀ ਇੱਜ਼ਤ ਬਚਾਉਣ ਲਈ ਬਣੀ ਸੀ ‘ਆਪ’ ਦੀ ਪੋਲਿੰਗ ਏਜੰਟ-ਨਰਿੰਦਰ ਕੌਰ

ਬਰਨਾਲਾ – ਭਗਵੰਤ ਮਾਨ ਨੂੰ ਦੋ ਲੱਖ ਵੋਟਾਂ ਦੇ ਫਰਕ ਨਾਲ ਜਿੱਤ ਐਵੇਂ ਹੀ ਨਹੀਂ ਮਿਲ ਗਈ, ਸੰਗਰੂਰ ਲੋਕ ਸਭਾ ਹਲਕੇ ਦੇ ਛੋਟੇ ਬੱਚੇ ਤੋਂ Agentਲੈ ਕੇ ਬਜ਼ੁਰਗਾਂ ਤਕ ਨੇ ਇਨ੍ਹਾਂ ਚੋਣਾਂ ‘ਚ ਹੱਕ ਦੀ ਲੜਾਈ ਦੌਰਾਨ ਭਗਵੰਤ ਮਾਨ ਦਾ ਸਾਥ ਦਿਤਾ ਹੈ। ਇਨ੍ਹਾਂ ਸਾਥੀਆਂ ‘ਚੋਂ ਇਕ ਹੈ ਸੰਗਰੂਰ ਦੇ ਪਿੰਡ ਭਰਾਜ ਦੀ ਨਰਿੰਦਰ ਕੌਰ। ਬੀ.ਏ. ਦੀ ਪੜ੍ਹਾਈ ਕਰਨ ਵਾਲੀ ਇਸ ਬਹਾਦੁਰ ਧੀ ਨੇ 30 ਅਪ੍ਰੈਲ ਨੂੰ ਅਪਣੇ ਪਿੰਡ ਦੇ ਪੋਲਿੰਗ ਬੂਥ ‘ਤੇ ਬੈਠ ਕੇ ਨਾ ਸਿਰਫ ਲੋਕਾਂ ਨੂੰ ਸੱਚਾਈ ਦੇ ਹੱਕ ‘ਚ ਪ੍ਰੇਰਿਆ ਸਗੋਂ ਉਨ੍ਹਾਂ ਨੌਜਵਾਨਾਂ ਨੂੰ ਵੀ ਸ਼ਰਮਿੰਦਿਆਂ ਕਰ ਦਿੱਤਾ ਜਿਹੜੇ ਬਾਕੀ ਸਿਆਸੀ ਪਾਰਟੀਆਂ ਦੇ ਡਰੋਂ ਆਮ ਆਦਮੀ ਪਾਰਟੀ ਦੇ ਏਜੰਟ ਬਨਣ ਤੋਂ ਡਰ ਰਹੇ ਸਨ। ਨਰਿੰਦਰ ਕੌਰ ਦਾ ਕਹਿਣਾ ਹੈ ਕਿ ਪਿੰਡ ਦੀ ਇੱਜ਼ਤ ਬਚਾਉਣ ਲਈ ਉਸਨੇ ਏਜੰਟ ਬਣਨ ਲਈ ਹਾਮੀ ਭਰੀ ਸੀ। ਨਰਿੰਦਰ ਭਗਵੰਤ ਮਾਨ ਦੀ ਸੋਚ ਦੀ ਮੁਰੀਦ ਹੈ।
ਇਸ ਬਹਾਦੁਰ ਧੀ ਨੂੰ ਜੰੰਮਣ ਵਾਲੇ ਮਾਪੇ ਵੀ ਕੋਈ ਘੱਟ ਬਹਾਦਰ ਨਹੀਂ ਹਨ। ਦਰਅਸਲ ਪਿੰਡ ਦੇ ਅਕਾਲੀ ਸਰਪੰਚ ਤੋਂ ਡਰਦਾ ਕੋਈ ਵੀ ਆਦਮੀ ਆਪ ਪਾਰਟੀ ਦਾ ਏਜੰਟ ਬਣਨ ਨੂੰ ਤਿਆਰ ਨਹੀਂ ਸੀ। ਨਰਿੰਦਰ ਦੇ ਪਿਤਾ ਨੂੰ ਇਹ ਗੱਲ ਬੁਰੀ ਲੱਗੀ। ਸਰੀਰਕ ਤੌਰ ‘ਤੇ ਠੀਕ ਨਾ ਹੋਣ ਦੇ ਚਲਦਿਆਂ ਉਨ੍ਹਾਂ ਅਪਣੀ ਧੀ ਨੂੰ ਏਜੰਟ ਬਣਾ ਕੇ ਆਪਣੀ ਵਿਲੱਖਣ ਬਹਾਦਰੀ ਦਾ ਨਮੂਨਾ ਪੇਸ਼ ਕੀਤਾ ਹੈ।
ਪੰਜਾਬ ਦੀ ਸਿਆਤ ਦੇ ਇਤਿਹਾਸ ‘ਚ ਜਦੋਂ ਵੀ ਭਗਵੰਤ ਮਾਨ ਦੀ ਜਿੱਤ ਦਾ ਜ਼ਿਕਰ ਹੋਵੇਗਾ ਉਦੋਂ ਇਸ ਬਹਾਦਰ ਲੜਕੀ ਅਤੇ ਉਸਦੇ ਮਾਪਿਆ ਨੂੰ ਵੀ ਯਾਦ ਕੀਤਾ ਜਾਵੇਗਾ। ਬਚਪਨ ਤੋਂ ਹੀ ਸਕੂਲੀ ਕਿਤਾਬਾਂ ‘ਚ ਅਸੀ ਕਈ ਵੀਰ ਔਰਤਾਂ ਬਾਰੇ ਸੁਣਿਆ ਅਤੇ ਪੜ੍ਹਿਆ ਵੀ ਬਹੁਤ ਹੈ ਪਰ ਅੱਜ ਦੇ ਇਸ ਯੁੱਗ ‘ਚ ਅਜਿਹੀ ਬਹਾਦਰੀ ਵੇਖ ਕੇ ਜਿਥੇ ਮਨ ਸਕੂਲ ਤਾਂ ਮਿਲਦੀ ਹੀ ਹੈ ਉਥੇ ਅੰਦਰੂਨੀ ਖੁਸ਼ੀ ਵੀ ਮਹਿਸੂਸ ਹੁੰਦੀ ਹੈ।

468 ad