ਪਿੰਕੀ ਨੇ ਸੈਣੀ ਨੂੰ ਪਾਇਆ ਨਾਗਵਲ੍ਹ – ਸੈਣੀ ਵਲੋਂ ਕੀਤੇ ਕਤਲਾਂ ਦੀ ਗੁੱਥੀ ਖੁੱਲਣ ਲੱਗੀ

do haramzadeyਚੰਡੀਗੜ੍ਹ, 14 ਦਸੰਬਰ:- ਕਿਸੇ ਸਮਾੇ ਸੁਮੇਧ ਸਿੰਘ ਸੈਣੀ (ਸਾਬਕਾ ਡੀ.ਜੀ.ਪੀ.) ਦੇ ਖ਼ਾਸਮ-ਖ਼ਾਸ ਰਹੇ ਬਰਖ਼ਾਸਤ ਹੈੱਡ-ਕਾਂਸਟੇਬਲ ਗੁਰਮੀਤ ਸਿੰਘ ਉਰਫ਼ ਪਿੰਕੀ ਵਲੋਂ ਅਪਣੇ ‘ਆਕਾ’ ਉਤੇ ਭਿ੍ਸ਼ਟਾਚਾਰ ਦੇ ਸੰਗੀਨ ਇਲਜ਼ਾਮ ਲਗਾਏ ਗਏ ਹਨ | ਪਿੰਕੀ ਵਲੋਂ ਇਸ ਬਾਬਤ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਭੇਜਦਿਆਂ ਸੈਣੀ, ਉਨ੍ਹਾਂ ਦੇ ਪੀ.ਐਸ.ਓ. ਅਤੇ ਪੁਲਿਸ ਵਿਭਾਗ ‘ਚ ਕੰਮਾਂ-ਕਾਜਾਂ ਵਜੋਂ ਪ੍ਰਚੱਲਤ ਕਥਿਤ ਦਲਾਲ ਅਮਨਦੀਪ ਕੁਮਾਰ ਉਰਫ਼ ਸਕੋਡਾ ਵਿਰੁਧ ਭਿ੍ਸ਼ਟਾਚਾਰ ਰੋਕੂ ਕਾਨੂੰਨ, 1988 ਦੀਆਂ ਵਿਵਸਥਾਵਾਂ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਹੈ | ਪਿੰਕੀ ਨੇ ਇਸ ਪੱਤਰਕਾਰ ਨਾਲ ਗੱਲਬਾਤ ਦੌਰਾਨ ਸ਼ਿਕਾਇਤ ਦੀ ਪੁਸ਼ਟੀ ਕਰਦਿਆਂ ਦਾਅਵਾ ਕੀਤਾ ਕਿ ਬੀਤੇ ਮਈ ਮਹੀਨੇ ਪੁਲਿਸ ਵਿਭਾਗ ਵਿਚ ਕੀਤੀ ਗਈ ਮੁੜ ਬਹਾਲੀ (ਜੋ ਇਕਦਮ ਬਾਅਦ ਵਾਪਸ ਵੀ ਲੈ ਲਈ ਗਈ ਸੀ) ਬਦਲੇ ਸੈਣੀ ਵਲੋਂ ਉਕਤ ਦੋਵਾਂ ਵਿਅਕਤੀਆਂ ਰਾਹੀਂ 30 ਲੱਖ ਅਤੇ 20 ਲੱਖ ਵਜੋਂ ਦੋ ਕਿਸ਼ਤਾਂ ਵਿਚ ਕੁਲ 50 ਲੱਖ ਰੁਪਏ ਰਿਸ਼ਵਤ ਲਈ ਗਈ ਹੈ | ਪਿੰਕੀ ਨੇ ਬੀਤੀ 12 ਦਸੰਬਰ ਨੂੰ ਹੀ ਸੈਕਟਰ-26 ਚੰਡੀਗੜ੍ਹ ਦੇ ਥਾਣੇਦਾਰ ਦੇ ਨਾਂ ਸਪੀਡ ਪੋਸਟ ਰਾਹੀਂ ਭੇਜੀ ਇਸ ਸ਼ਿਕਾਇਤ ਦੀ ਨਕਲ ਸਾਂਝੀ ਕਰਦਿਆਂ ਦਾਅਵਾ ਕੀਤਾ ਕਿ ਪੰਜਾਬ ਦੇ ਪੁਲਿਸ ਵਿਭਾਗ ਵਿਚ ਤਰੱਕੀਆਂ, ਮੁੜ-ਬਹਾਲੀਆਂ, ਤਬਾਦਲਿਆਂ ਆਦਿ ਜਿਹੇ ਵਿਭਾਗੀ ਕੰਮਾਂ ਲਈ ਵੱਡੇ ਪੱਧਰ ਉਤੇ ਰਿਸ਼ਵਤਖ਼ੋਰੀ ਚਲਦੀ ਹੈ | ਪਿੰਕੀ ਨੇ ਇਸ ਸ਼ਿਕਾਇਤ ਦੀ ਨਕਲ ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ, ਚੀਫ਼ ਵਿਜੀਲੈਂਸ ਕਮਿਸ਼ਨਰ ਤੇ ਹੋਰਨਾਂ ਨੂੰ ਭੇਜੀ ਹੈ |
ਸ਼ਿਕਾਇਤ ਨਹੀਂ ਮਿਲੀ : ਆਈ.ਜੀ. ਅਤੇ ਐੱਸ.ਐੱਸ.ਪੀ. : ਚੰਡੀਗੜ੍ਹ ਪੁਲਿਸ ਦੇ ਆਈ.ਜੀ. ਆਰ.ਪੀ.ਉਪਾਧਿਆਇ ਅਤੇ ਐਸ.ਐਸ.ਪੀ. ਸੁਖਚੈਨ ਸਿੰਘ ਗਿੱਲ ਵਲੋਂ ਸੋਮਵਾਰ ਦੇਰ ਸ਼ਾਮ ਤਕ ਅਜਿਹੀ ਕੋਈ ਸ਼ਿਕਾਇਤ ਨਹੀਂ ਮਿਲੀ ਹੋਣ ਦਾ ਦਾਅਵਾ ਕੀਤਾ ਗਿਆ ਹੈ ਹਾਲਾਂਕਿ ਸੈਕਟਰ-26 ਪੁਲਿਸ ਥਾਣੇ ਦੀ ਐਸ.ਐੱਚ.ਓ. ਪੂਨਮ ਦਿਲਾਵਰੀ ਵਲੋਂ ਗੁਰਮੀਤ ਸਿੰਘ ਪਿੰਕੀ ਦੀ ਸ਼ਿਕਾਇਤ ਅਣ-ਅਧਿਕਾਰਿਤ ਤੌਰ ‘ਤੇ ਉਨ੍ਹਾਂ ਦੇ ਧਿਆਨ ‘ਚ ਆਈ ਹੋਣ ਦੀ ਗੱਲ ਜ਼ਰੂਰ ਕੀਤੀ ਗਈ ਹੈ ਪਰ ਅਧਿਕਾਰਤ ਤੌਰ ‘ਤੇੇ ਅਜਿਹੀ ਕੋਈ ਸ਼ਿਕਾਇਤ ਨਹੀਂ ਪ੍ਰਾਪਤ ਹੋਣ ਦਾ ਦਾਅਵਾ ਵੀ ਕੀਤਾ |

468 ad

Submit a Comment

Your email address will not be published. Required fields are marked *