ਪਾਸਪੋਰਟ ਬਣਾਉਣ ਵਾਲਿਆਂ ਲਈ ਵੱਡੀ ਖੁਸ਼ਖਬਰੀ, ਸ਼ੁਰੂ ਹੋਇਆ ਵਟਸਐਪ ਨੰਬਰ

8ਚੰਡੀਗੜ੍ਹ : ਹੁਣ ਤੁਹਾਨੂੰ ਪਾਸਪੋਰਟ ਬਣਾਉਣ ਲਈ ਵਾਰ-ਵਾਰ ਪਾਸਪੋਰਟ ਦਫਤਰ ‘ਚ ਖੱਜਲ-ਖੁਆਰ ਨਹੀਂ ਹੋਣਾ ਪਵੇਗਾ ਕਿਉਂਕਿ ਸੈਕਟਰ-34 ਸਥਿਤ ਖੇਤਰੀ ਪਾਸਪੋਰਟ ਦਫਤਰ ਨੇ ਲੋਕਾਂ ਦੀ ਲੋੜ ਨੂੰ ਦੇਖਦੇ ਹੋਏ ਇਸ ਦੇ ਲਈ ਵਟਸਐਪ ਨੰਬਰ (9646462400) ਸ਼ੁਰੂ ਕੀਤਾ ਹੈ। ਪਾਸਪੋਰਟ ਅਪਲਾਈ ਕਰਨ ਵਾਲੇ ਲੋਕ ਇਸ ਨੰਬਰ ‘ਤੇ ਮੈਸਜ ਕਰਕੇ ਪਾਸਪੋਰਟ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ, ਜਿਸ ਦਾ ਜਵਾਬ ਤੁਰੰਤ ਜਾਂ ਉਸੇ ਦਿਨ ਦੇ ਦਿੱਤਾ ਜਾਵੇਗਾ। ਖੇਤਰੀ ਪਾਸਪੋਰਟ ਅਧਿਕਾਰੀ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਪਾਸਪੋਰਟ ਅਪਲਾਈ ਕਰਨ ਵਾਲੇ ਲੋਕਾਂ ਨੂੰ ਅਕਸਰ ਛੋਟੀਆਂ-ਮੋਟੀਆਂ ਗੱਲਾਂ ਦੀ ਜਾਣਕਾਰੀ ਲਈ ਦਫਤਰ ਆਉਣਾ ਪੈਂਦਾ ਹੈ। ਕੁਝ ਲੋਕ ਤਾਂ ਪੰਜਾਬ ਦੇ ਦੂਰ-ਦਰਾਜ਼ ਦੇ ਪਿੰਡਾਂ ਤੋਂ ਆਉਂਦੇ ਹਨ, ਉਹ ਵੀ ਉਸ ਜਾਣਕਾਰੀ ਲਈ, ਜਿਸ ਨੂੰ ਉਹ ਤਕਨੀਕੀ ਮਦਦ ਨਾਲ ਕੁਝ ਮਿੰਟਾਂ ‘ਚ ਹੀ ਹਾਸਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਦੀ ਸਹੂਲਤ ਲਈ ਹੀ ਪਾਸਪੋਰਟ ਦਫਤਰ ਨੇ ਵਟਸਐਪ ਨੰਬਰ ਸ਼ੁਰੂ ਕੀਤਾ ਹੈ। ਇਸ ਨੰਬਰ ‘ਤੇ ਪਾਸਪੋਰਟ ਸੰਬੰਧੀ ਕਿਸੇ ਵੀ ਜਾਣਕਾਰੀ ਲਈ ਜਦੋਂ ਕੋਈ ਮੈਸਜ ਕਰੇਗਾ ਤਾਂ ਉਸ ਨੂੰ ਜਲਦ ਤੋਂ ਜਲਦ ਉਸ ਦਾ ਜਵਾਬ ਮਿਲ ਜਾਵੇਗਾ।

468 ad

Submit a Comment

Your email address will not be published. Required fields are marked *