ਪਾਰਟੀ ਵਿਚ ਨਸ਼ੇ ਅਤੇ ਜ਼ਿਆਦਾ ਸ਼ਰਾਬ ਪੀ ਕੇ 29 ਲੋਕੀ ਬਿਮਾਰ ਹੋਏ!

ਟਰਾਂਟੋ- ਬੀਤੀ ਰਾਤ ਟਰਾਂਟੋ ਵਿਚ ਇਕ ਪਾਰਟੀ ਦਰਮਿਆਨ ਨਸ਼ੇ ਅਤੇ ਜ਼ਿਆਦਾ ਸ਼ਰਾਬ ਪੀਣ ਕਾਰਨ 29 ਲੋਕਾਂ ਦੀ ਹਾਲਤ ਖਰਾਬ ਹੋ ਗਈ। ਸਥਾਨਕ ਸਿਹਤ ਅਧਿਕਾਰੀਆਂ Party Illnessਮੁਤਾਬਕ ਰੌਜਰ ਸੈਂਟਰ ਵਿਚ ਸਥਿਤ ਇਯ ਪਾਰਟੀ ਵਿਚੋਂ 29 ਲੋਕਾਂ ਨੂੰ ਨਾਜ਼ੁਕ ਹਾਲਾਤ ਵਿਚ ਹਸਪਤਾਲ ਲਿਆਂਦਾ ਗਿਆ ਹੈ। ਐਮਰਜੈਂਸੀ ਸਿਹਤ ਵਿਭਾਗ ਦੇ ਕਮਾਂਡਰ ਪੀਟਰ ਰੌਟਲ ਨੇ ਦੱਸਿਆ ਕਿ ਜ਼ਿਆਦਾਤਰ ਮਰੀਜ਼ਾਂ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਅਤੇ ਇਕ ਵਿਅਕਤੀ ਨੇ ਕੋਈ ਹੋਰ ਨਸ਼ਾ ਕੀਤਾ ਸੀ। ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਹੈ। ਇਹਨਾਂ ਮਰੀਜ਼ਾਂ ਵਿਚੋਂ 5 ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਗਈ, ਪਰ ਹੁਣ ਉਹਨਾਂ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ।

468 ad